‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਫ਼ਿਲਮ ਦਾ ਟ੍ਰੇਲਰ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Shaminder | April 07, 2021

‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੇ ਟ੍ਰੇਲਰ ‘ਚ ਇੱਕ ਕੁੜੀਆਂ ਦੇ ਪਿਤਾ ਨੂੰ ਵਿਖਾਇਆ ਗਿਆ ਹੈ । ਜਿਸ ਨੂੰ ਆਪਣੀਆਂ ਕੁੜੀਆਂ ਦੀ ਬਹੁਤ ਜ਼ਿਆਦਾ ਚਿੰਤਾ ਹੁੰਦੀ ਹੈ । ਇਸ ਟ੍ਰੇਲਰ ‘ਚ ਕਰਮਜੀਤ ਅਨਮੋਲ ਦੇ ਕਾਮੇਡੀ ਪੰਚ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ ।

Karamjit Anmol Image From 'Kuriyan Jawan Bapu Preshaan' Movie Trailer
ਹੋਰ ਪੜ੍ਹੋ : ਖਾਲਸਾ ਏਡ ਦੇ ਵਲੰਟੀਅਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਬਿਮਾਰ ਅਤੇ ਬਜ਼ੁਰਗਾਂ ਦੀ ਕਰ ਰਹੇ ਸੇਵਾ, ਵੀਡੀਓ ਕੀਤਾ ਸਾਂਝਾ
Kuriyan Jawan Bapu Preshaan Image From 'Kuriyan Jawan Bapu Preshaan' Movie Trailer
ਕਰਮਜੀਤ ਅਨਮੋਲ ਵੀ ਨਵੀਂ ਫ਼ਿਲਮ ‘ਚ ਜਲਦ ਹੀ ਨਜ਼ਰ ਆਉਣ ਵਾਲੇ ਹਨ ।  ਫ਼ਿਲਮ ‘ਚ ਕਰਮਜੀਤ ਅਨਮੋਲ ਤੋਂ ਇਲਾਵਾ ਏਕਤਾ ਗੁਲਾਟੀ ਖੇਰਾ, ਪੀਯੂ ਸ਼ਰਮਾ, ਲਵ ਗਿੱਲ ਅਤੇ ਲੱਕੀ ਧਾਲੀਵਾਲ ਨਜ਼ਰ ਆਉਣਗੇ ।
Kuriyan Jawan Bapu Preshaan Image From 'Kuriyan Jawan Bapu Preshaan' Movie Trailer
ਫ਼ਿਲਮ ਦੀ ਕਹਾਣੀ ਅਮਨ ਸਿੱਧੂ ਨੇ ਲਿਖੀ ਹੈ । ਓਮ ਜੀ ਸਟਾਰ ਸਟੂਡੀਓ ਦੇ ਬੈਨਰ ਹੇਠ ਇਹ ਫ਼ਿਲਮ 16 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਿਆਰ ਮਿਲਦਾ ਹੈ । ਉਨ੍ਹਾਂ ਦੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।  

0 Comments
0

You may also like