ਪੁਖਰਾਜ ਭੱਲਾ ਦੀ ਫ਼ਿਲਮ ‘ਹੇਟਰਜ਼’ ਦਾ ਟ੍ਰੇਲਰ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Shaminder | December 28, 2021

ਪੁਖਰਾਜ ਭੱਲਾ (Pukhraj Bhalla) ਦੀ ਫ਼ਿਲਮ ‘ਹੇਟਰਜ਼’ (Haterz) ਦਾ ਟ੍ਰੇਲਰ (Trailer) ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਪੁਖਰਾਜ ਭੱਲਾ ਤੋਂ ਇਲਾਵਾ ਪ੍ਰਭ ਗਰੇਵਾਲ, ਗੁਰਪ੍ਰੀਤ ਭੰਗੂ, ਜਗਦੀਪ ਰੰਧਾਵਾ, ਅੰਮ੍ਰਿਤ ਐਂਬੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਦੀ ਕਹਾਣੀ ਤਿੰਨ ਦੋਸਤਾਂ ਦੇ ਆਲੇ ਦੁਆਲੇ ਘੁੰਮਦੀ ਹੈ । ਜਿਸ ‘ਚ ਇੱਕ ਦੋਸਤ ਦੀ ਪ੍ਰੇਮਿਕਾ ਦੇ ਪਿਆਰ ‘ਚ ਦੂਜਾ ਦੋਸਤ ਪੈ ਜਾਂਦਾ ਹੈ । ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਦੋਸਤਾਂ ਦੀ ਦੋਸਤੀ ‘ਚ ਤਰੇੜ ਪੈ ਜਾਂਦੀ ਹੈ ।

Pukhraj Bhalla image From Haterz Movie Trailer

ਹੋਰ ਪੜ੍ਹੋ : ਮਲਾਇਕਾ ਅਰੋੜਾ ਭੈਣ ਅੰਮ੍ਰਿਤਾ ਅਰੋੜਾ ਦੇ ਨਾਲ ਪੰਜਾ ਲੜਾਉਂਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਬਸ ਇਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਸਭ ਦੋਸਤਾਂ ਦਰਮਿਆਨ ਨਫਰਤ ਦਾ ਸਿਲਸਿਲਾ । ਇਸ ਟ੍ਰੇਲਰ ਦਾ ਵੀਡੀਓ ਇਨ੍ਹਾਂ ਦੋਸਤਾਂ ਦੀ ਕਹਾਣੀ ਨੂੰ ਬਿਆਨ ਕਰਦਾ ਹੈ । ਕਿਸ ਤਰ੍ਹਾਂ ਇੱਕ ਕੁੜੀ ਪਿੱਛੇ ਇਨ੍ਹਾਂ ਦੋਸਤਾਂ ਦੀ ਦੋਸਤੀ ‘ਚ ਖਟਾਸ ਆਉਂਦੀ ਹੈ ਅਤੇ ਕਿਵੇਂ ਸਭ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ । ਇਹੀ ਕੁਝ ਇਸ ਫ਼ਿਲਮ ‘ਚ ਵੇਖਣ ਨੂੰ ਮਿਲੇਗਾ । ਫ਼ਿਲਮ ਅਗਲੇ ਸਾਲ 7 ਜਨਵਰੀ ਨੂੰ ਰਿਲੀਜ਼ ਹੋਵੇਗੀ ।

Prabh Grewal image From Haterz Movie Trailer

ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੁਖਰਾਜ ਭੱਲਾ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਪਰ ਉਹ ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਦਿਖਾਈ ਦੇਣਗੇ । ਦਰਸ਼ਕ ਵੀ ਪੁਖਰਾਜ ਭੱਲਾ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਦੱਸ ਦਈਏ ਕਿ ਪੁਖਰਾਜ ਭੱਲਾ ਦਾ ਨਵੰਬਰ ‘ਚ ਹੀ ਵਿਆਹ ਹੋੋਇਆ ਹੈ ।ਇਸ ਤੋਂ ਪਹਿਲਾਂ ਉਹ ‘ਯਾਰ ਜਿਗਰੀ ਕਸੂਤੀ ਡਿਗਰੀ’ ‘ਚ ਨਜ਼ਰ ਆਏ ਸਨ । ਇਸ ਵੈਬ ਸੀਰੀਜ਼ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।

You may also like