
ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Aliaa Bhatt) ਦੀ ਫ਼ਿਲਮ ਬ੍ਰਹਮਾਸਤਰ (Brahmastra)ਦਾ ਟ੍ਰੇਲਰ ਰਿਲੀਜ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਆਲੀਆ ਭੱਟ ਅਤੇ ਅਦਾਕਾਰ ਰਣਬੀਰ ਕਪੂਰ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਫ਼ਿਲਮ ਦੇ ਟ੍ਰੇਲਰ ‘ਚ ਆਲੀਆ ਅਤੇ ਅਦਾਕਾਰ ਅਦਾਕਾਰ ਰਣਬੀਰ ਕਪੂਰ ਬੁਰੀਆਂ ਸ਼ਕਤੀਆਂ ਦੇ ਨਾਲ ਲੜਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਤਸਵੀਰ ‘ਚ ਦਿਖਾਈ ਦੇ ਰਿਹਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣ ਪਾਏ !
ਫ਼ਿਲਮ ‘ਚ ਆਲੀਆ ਦੇ ਨਾਲ ਨਾਲ ਅਮਿਤਾਬ ਬੱਚਨ, ਨਾਗਾ ਅਰਜੁਨ ਅਤੇ ਮੌਨੀ ਰਾਏ ਵੀ ਅਹਿਮ ਕਿਰਦਾਰ ਨਿਭਾਉਂਦੇ ਨਜਰ ਆਏ ਹਨ । ਆਲੀਆ ਭੱਟ ਨੇ ਫ਼ਿਲਮ ਦੇ ਟ੍ਰੇਲਰ ਨੂੰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਆਲੀਆ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਸਾਡੇ ਦਿਲ ਦਾ ਇੱਕ ਹਿੱਸਾ, ਬ੍ਰਹਮਾਸਤਰ ੯ ਸਤੰਬਰ ਨੂੰ ਮਿਲਦੇ ਹਾਂ ।

ਹੋਰ ਪੜ੍ਹੋ : ਮੀਕਾ ਸਿੰਘ ਨੂੰ ਵੇਖ ਕੇ ਐਕਸਾਈਟਡ ਹੋਈ ਕੁੜੀ, ਵੇਖ ਕੇ ਮੀਕਾ ਸਿੰਘ ਨੂੰ ਵੀ ਆਈਆਂ ਤ੍ਰੇਲੀਆਂ
ਇਹ ਫ਼ਿਲਮ ਸ਼ਿਵਾ ਨਾਮ ਦੇ ਵਿਅਕਤੀ ਦੇ ਆਲੇ ਦੁਆਲਞੇ ਘੁੰਮਦੀ ਹੈ ਜਿਸ ਦੇ ਕੋਲ ਕੁਦਰਤੀ ਸ਼ਕਤੀਆਂ ਹੁੰਦੀਆਂ ਨੇ ਪਰ ਇਸ ਬਾਰੇ ਉਸ ਨੂੰ ਖੁਦ ਵੀ ਪਤਾ ਨਹੀਂ ਹੁੰਦਾ । ਸ਼ਿਵਾ ਅਤੇ ਈਸ਼ਾ ਦੀ ਲਵ ਸਟੋਰੀ ਦੇ ਦੌਰਾਨ ਹੀ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਕੋਲ ਅਦਭੁਤ ਸ਼ਕਤੀਆਂ ਹਨ ।ਅਮਿਤਾਬ ਬੱਚਨ ਅਤੇ ਨਾਗਾ ਅਰਜੁਨ ਇਸ ਬ੍ਰਹਿਮੰਡ ਦੀ ਰਖਵਾਲੀ ਕਰਦੇ ਨਜਰ ਆਉਂਦੇ ਹਨ ।
ਜਦੋਂਕਿ ਮੌਨੀ ਰਾਏ ਇਸ ਫ਼ਿਲਮ ‘ਚ ਨੈਗੇਟਿਵ ਕਿਰਦਾਰ ਨਿਭਾਉਂਦੀ ਦਿਖਾਈ ਦੇਵੇਗੀ ।ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਇਸ ਦੇ ਨਾਲ ਹੀ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜਾਰ ਕਰ ਰਹੇ ਹਨ ।ਵਿਆਹ ਤੋਂ ਬਾਅਦ ਆਲੀਆ ਅਤੇ ਰਣਬੀਰ ਕਪੂਰ ਇੱਕਠੇ ਇਸ ਫ਼ਿਲਮ ‘ਚ ਨਜਰ ਆਉਣਗੇ ।
View this post on Instagram