ਸਿੱਧੂ ਮੂਸੇਵਾਲਾ ਦੀ ਫਿਲਮ ‘Yes I Am Student’ ਦਾ ਟ੍ਰੇਲਰ ਰਿਲੀਜ਼

written by Rupinder Kaler | October 09, 2021

‘ਮੂਸਾ ਜੱਟ’ ਦੀ ਸਫਲਤਾ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਇੱਕ ਹੋਰ ਫਿਲਮ ‘Yes I Am Student’ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਇਸ ਫ਼ਿਲਮ ਦਾ ਟ੍ਰੇਲਰ ਸਿੱਧੂ ਮੂਸੇ ਵਾਲਾ ਨੇ ਆਪਣੇ ਆਫੀਸ਼ੀਅਲ ਯੂਟਿਬ ਚੈਨਲ 'ਤੇ ਰਿਲੀਜ਼ ਕੀਤਾ ਹੈ । Sidhu Moosewala ਦੇ ਪ੍ਰਸ਼ੰਸਕ ਇਸ ਟ੍ਰੇਲਰ ਨੂੰ ਵਾਰ ਵਾਰ ਦੇਖ ਰਹੇ ਹਨ । ਜਿਸ ਤਰ੍ਹਾਂ ਦਾ ਟ੍ਰੇਲਰ ਤੇ ਫ਼ਿਲਮ ਦਾ ਨਾਂਅ ਹੈ ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਵੱਖ ਵੱਖ ਵਿਦਿਆਰਥੀਆਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ ।

Sidhu Moosewala's film 'Yes I am student' First look Releasing on 13 April Image Source- Instagram

ਹੋਰ ਪੜ੍ਹੋ :

ਗਰਮ ਦੁੱਧ ਦੇ ਗੁੜ ਖਾਣਾ ਸਿਹਤ ਲਈ ਹੈ ਬਹੁਤ ਹੀ ਲਾਭਦਾਇਕ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

Yes I Am Student Image Source- Instagram

ਇਸ ਫ਼ਿਲਮ Sidhu Moosewala  ਭੂਮਿਕਾ ਵਿੱਚ ਨਜ਼ਰ ਆਉਣਗੇ, ਜਿਨ੍ਹਾਂ ਨੇ ਪੰਜਾਬ ਦੇ ਇੱਕ ਵਿਦਿਆਰਥੀ ਦੀ ਭੂਮਿਕਾ ਨਿਭਾਈ ਹੈ । ਇਹ ਵਿਦਿਆਰਥੀ ਆਪਣੀ ਅਗਲੀ ਪੜ੍ਹਾਈ ਲਈ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ। ਅਤੇ ਇੱਥੋਂ ਹੀ ਉਸਦਾ ਸਾਰਾ ਸੰਘਰਸ਼ ਸ਼ੁਰੂ ਹੁੰਦਾ ਹੈ ।

ਉਸ ਦੇ ਪਰਿਵਾਰ ਵੱਲੋਂ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਲਈ ਪੈਸੇ ਦਾ ਪ੍ਰਬੰਧ ਕਰਨ ਤੋਂ ਲੈ ਕੇ, ਸੰਘਰਸ਼ਾਂ ਅਤੇ ਸ਼ੋਸ਼ਣ ਤੱਕ ਦੀ ਕਹਾਣੀ ਨੂੰ ਇਸ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ।ਫ਼ਿਲਮ ਵਿੱਚ ਸਿੱਧੂ ਅਤੇ ਮੈਂਡੀ ਮੁੱਖ ਭੂਮਿਕਾਵਾਂ ਨਿਭਾਉਣਗੇ, ਫਿਲਮ ਵਿੱਚ ਮਲਕੀਤ ਰੌਣੀ, ਸੀਮਾ ਕੌਸ਼ਲ, ਜੱਗੀ ਸਿੰਘ ਅਤੇ ਹੋਰ ਬਹੁਤ ਸਾਰੇ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫਿਲਮ 22 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।

0 Comments
0

You may also like