ਸਸਪੈਂਸ ਨਾਲ ਭਰਪੂਰ ਅਮਿਤਾਬ ਬੱਚਨ ਦੀ ਫ਼ਿਲਮ ‘ਚਿਹਰੇ’ ਦਾ ਟ੍ਰੇਲਰ ਰਿਲੀਜ਼

written by Shaminder | March 18, 2021

ਅਮਿਤਾਬ ਬੱਚਨ ਅਤੇ ਇਮਰਾਨ ਹਾਸ਼ਮੀ ਦੀ ਥ੍ਰਿਲਰ ਫ਼ਿਲਮ ‘ਚਿਹਰੇ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਫ਼ਿਲਮ ‘ਚ ਰੀਆ ਚੱਕਰਵਰਤੀ ਵੀ ਨਜ਼ਰ ਆਈ ਹੈ ।ਫ਼ਿਲਮ ਦੇ ਟ੍ਰੇਲਰ ‘ਚ ਇਮਰਾਨ ਹਾਸ਼ਮੀ ਅਤੇ ਅਮਿਤਾਬ ਬੱਚਨ ਦਾ ਆਪਸ ‘ਚ ਸੰਵਾਦ ਹੁੰਦਾ ਵਿਖਾਈ ਦੇ ਰਿਹਾ ਹੈ ।

Amitabh image From ‘Chehre’ Movie Trailer

ਹੋਰ ਪੜ੍ਹੋ : ਇਹ ਹੈ ਦੇਸ਼ ਦਾ ਉਹ ਰੇਲਵੇ ਸਟੇਸ਼ਨ, ਜਿਸ ਨੂੰ ਔਰਤਾਂ ਹੀ ਪੂਰੀ ਤਰ੍ਹਾਂ ਸੰਭਾਲਦੀਆਂ ਹਨ

emraan image From ‘Chehre’ Movie Trailer

ਇਹ ਟ੍ਰੇਲਰ ਹਰ ਕਿਸੇ ਨੂੰ ਆਪਣੇ ਵੱਲ ਆਕ੍ਰਸ਼ਿਤ ਕਰ ਰਿਹਾ ਹੈ ।ਟ੍ਰੇਲਰ ਦੇ ਅੰਤ ‘ਚ ਰੀਆ ਚੱਕਰਵਰਤੀ ਵੀ ਦਿਖਾਈ ਦੇ ਰਹੀ ਹੈ । ਟ੍ਰੇਲਰ ‘ਚ ਸਸਪੈਂਸ ਥ੍ਰਿਲਰ ਦਾ ਜ਼ਬਰਦਸਤ ਸੁਮੇਲ ਵੇਖਣ ਨੂੰ ਮਿਲ ਰਿਹਾ ਹੈ ।ਫ਼ਿਲਮ ‘ਚ ਇਮਰਾਨ ਹਾਸ਼ਮੀ, ਅਮਿਤਾਬ ਬੱਚਨ ਤੋਂ ਇਲਾਵਾ ਅਨੂੰ ਕਪੂਰ, ਕ੍ਰਿਸਟਲ ਡਿਸੂਜ਼ਾ, ਰਘੁਬੀਰ ਯਾਦਵ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਇਹ ਫ਼ਿਲਮ 9  ਅਪ੍ਰੈਲ ਨੂੰ ਸਿਨੇਮਾਂ ਘਰਾਂ ‘ਚ ਦਿਖਾਈ ਦੇਵੇਗੀ ।

annu image From ‘Chehre’ Movie Trailer

ਸਸਪੈਂਸ ਅਤੇ ਥ੍ਰਿਲਰ ਦੇ ਨਾਲ ਭਰਪੂਰ ਇਸ ਫ਼ਿਲਮ ‘ਚ ਹੋਰ ਕੀ ਕੁਝ ਹੋਵੇਗਾ ਇਹ ਖ਼ਾਸ । ਇਹ ਪਤਾ ਲੱਗੇਗਾ 9 ਅਪ੍ਰੈਲ ਨੂੰ, ਇਸ ਦੇ ਨਾਲ ਹੀ ਇਹ ਫ਼ਿਲਮ ਦਰਸ਼ਕਾਂ ਨੂੰ ਆਪਣੇ ਵੱਲ ਆਕ੍ਰਿਸ਼ਤ ਕਰਨ ‘ਚ ਕਾਮਯਾਬ ਹੋਵੇਗੀ ਜਾਂ ਨਹੀਂ ਇਹ ਵੇਖਣਾ ਹੋਵੇਗਾ ।

You may also like