ਇਵਾਂਕਾ ਟਰੰਪ ਦੀ ਤਸਵੀਰ 'ਤੇ ਅਰਸ਼ਦ ਵਾਰਸੀ ਦੀ ਪਤਨੀ ਨੇ ਕੀਤਾ ਕਮੈਂਟ- ਕਿਹਾ 'ਅੰਬਾਨੀਆਂ ਦੇ ਫੰਕਸ਼ਨ 'ਚ ਹੋਈ ਜਾਨਵਰਾਂ ਦੀ ਦੁਰਵਰਤੋਂ'
Arshad Warsi wife Maria on Ivanka Trumps pic : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ (Anant Ambani and Radhika wedding) 'ਚ ਸਿਤਾਰਿਆਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਸੀ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਕਈ ਮਸ਼ਹੂਰ ਸਿਤਾਰਿਆਂ ਨੇ ਇਸ ਗ੍ਰੈਂਡ ਫੰਕਸ਼ਨ 'ਚ ਸ਼ਿਰਕਤ ਕੀਤੀ।ਤਿੰਨ ਦਿਨਾਂ ਤੱਕ ਚੱਲੇ ਇਸ ਪ੍ਰੀ-ਵੈਡਿੰਗ ਫੰਕਸ਼ਨ 'ਚ ਅੰਬਾਨੀ ਪਰਿਵਾਰ ਨੇ ਲੋਕਾਂ ਨੂੰ ਆਪਣੇ ਨਵੇਂ ਪ੍ਰੋਜੈਕਟ ਵੰਤਾਰਾ ਨਾਲ ਜਾਣੂ ਕਰਵਾਇਆ, ਜੋ ਹਾਥੀਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਕੰਮ ਕਰੇਗਾ। ਵੰਤਰਾ ਦਾ ਕੰਮ ਅਨੰਤ ਅੰਬਾਨੀ ਸੰਭਾਲਣਗੇ।
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਦੌਰਾਨ ਹਾਥੀ ਵੀ ਸ਼ਾਮਲ ਹੋਏ ਸਨ। ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ (Ivanka Trump) ਵੀ ਮਹਿਮਾਨਾਂ ਦੀ ਸੂਚੀ 'ਚ ਸ਼ਾਮਲ ਸੀ, ਜਿਸ ਨੇ ਪਾਰਟੀ 'ਚੋਂ ਹਾਥੀ ਨਾਲ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਬਾਲੀਵੁੱਡ ਅਭਿਨੇਤਾ ਅਰਸ਼ਦ ਵਾਰਸੀ (Arshad Warsi) ਦੀ ਪਤਨੀ ਮਾਰੀਆ ਗੋਰੇਟੀ (Arshad Warsi wife Maria) ਗੁੱਸੇ 'ਚ ਆ ਗਈ।
ਮਾਰੀਆ ਗੋਰੇਟੀ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਹਾਥੀਆਂ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਅਨੰਤ ਅੰਬਾਨੀ ਵੀ ਪ੍ਰੀ-ਵੈਡਿੰਗ ਫੰਕਸ਼ਨ 'ਚ ਵੰਤਰਾ ਨੂੰ ਪ੍ਰਮੋਟ ਕਰਦੇ ਨਜ਼ਰ ਆਏ। ਇਸ 'ਚ ਉਨ੍ਹਾਂ ਨੇ ਹਾਥੀਆਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਭੋਜਨ ਬਾਰੇ ਜਾਣਕਾਰੀ ਦਿੱਤੀ ਸੀ ਪਰ ਇਵਾਂਕਾ ਟਰੰਪ ਨੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਉਸ ਦੇ ਸਬੰਧ 'ਚ ਮਾਰੀਆ ਗੋਰੇਟੀ ਨੇ ਉਨ੍ਹਾਂ 'ਤੇ ਸਮਾਗਮ 'ਚ ਹਾਥੀਆਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।
ਮਾਰੀਆ ਗੋਰੇਟੀ ਨੇ ਆਪਣੀ ਇੰਸਟਾ ਸਟੋਰੀ 'ਚ ਅੰਬਾਨੀ ਦੀ ਪਾਰਟੀ ਦੀ ਤਸਵੀਰ ਸ਼ੇਅਰ ਕਰਕੇ ਇਵਾਂਕਾ ਟਰੰਪ ਦੀ ਨਿੰਦਿਆ ਕੀਤੀ ਹੈ। ਉਸ ਨੇ ਪੋਸਟ 'ਚ ਕਿਹਾ, "ਮੈਂ ਅੰਬਾਨੀ ਦੇ ਜਸ਼ਨ ਦੀ ਇਹ ਤਸਵੀਰ ਦੇਖ ਕੇ ਹੈਰਾਨ ਰਹਿ ਗਈ। ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਜਾਨਵਰ ਨਾਲ ਵਾਪਰਨਾ ਚਾਹੀਦਾ ਹੈ, ਖਾਸ ਤੌਰ 'ਤੇ ਜਿਨ੍ਹਾਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਇੱਕ ਪ੍ਰੋਪ ਵਾਂਗ ਖੜ੍ਹਾ ਕੀਤਾ ਗਿਆ ਹੈ, ਉਹ ਵੀ ਰੌਲੇ-ਰੱਪੇ ਅਤੇ ਭੀੜ ਦੇ ਵਿਚਕਾਰ।"
ਹੋਰ ਪੜ੍ਹੋ : ਰੋਜ਼ਾਨਾ ਸਪਰਾਊਟ ਖਾਣ ਨਾਲ ਸਿਹਤ ਨੂੰ ਮਿਲਦੇ ਨੇ ਕਈ ਲਾਭ, ਜਾਣੋ ਇਸ ਦੇ ਫਾਇਦੇ
ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਦੀ ਪਤਨੀ ਦੇ ਇਸ ਪੋਸਟ ਵੇਖ ਕੇ ਕਈ ਲੋਕ ਬੇਹੱਦ ਖੁਸ਼ ਹਨ। ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਬੇਸ਼ਕ ਅੰਬਾਨੀ ਪਰਿਵਾਰ ਜਾਨਵਰਾਂ ਦੇ ਰਿਹੈਬਲੀਟੇਸ਼ਨ ਲਈ ਕੰਮ ਕਰ ਰਿਹਾ ਹੈ ਹੋਵੇ, ਪਰ ਪਾਰਟੀ ਲਈ ਜਾਨਵਰਾਂ ਨੂੰ ਇੰਝ ਖੜੇ ਰੱਖਣਾ ਸਹੀ ਗੱਲ ਨਹੀਂ ਹੈ।
-