Daljit Kaur: ਦਲਜੀਤ ਕੌਰ ਨੇ ਪਤੀ ਨਿਖਿਲ ਪਟੇਲ ਨਾਲ ਰੋਮਾਂਟਿਕ ਡਾਂਸ ਕਰਦੇ ਹੋਏ ਵੀਡੀਓ ਕੀਤੀ ਸਾਂਝੀ, ਵੇਖੋ ਵੀਡੀਓ

ਮਸ਼ਹੂਰ ਟੀਵੀ ਅਦਾਕਾਰਾ ਦਲਜੀਤ ਕੌਰ ਨੇ ਨਿਖਿਲ ਪਟੇਲ ਨਾਲ ਦੂਜਾ ਵਿਆਹ ਕਰ ਲਿਆ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੱਕ ਇੰਟਰਵਿਊ 'ਚ ਦੂਜੇ ਵਿਆਹ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ, ਪਰ ਇਸ ਦੌਰਾਨ ਉਸ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਉਹ ਕਿਸ ਗੱਲੋਂ ਅਜੇ ਵੀ ਡਰਦੀ ਹੈ।

Written by  Pushp Raj   |  April 02nd 2023 11:00 AM  |  Updated: April 02nd 2023 11:00 AM

Daljit Kaur: ਦਲਜੀਤ ਕੌਰ ਨੇ ਪਤੀ ਨਿਖਿਲ ਪਟੇਲ ਨਾਲ ਰੋਮਾਂਟਿਕ ਡਾਂਸ ਕਰਦੇ ਹੋਏ ਵੀਡੀਓ ਕੀਤੀ ਸਾਂਝੀ, ਵੇਖੋ ਵੀਡੀਓ

Dalljiet Kaur and Nikhil Patel Romantic video:ਮਸ਼ਹੂਰ ਟੈਲੀਵਿਜ਼ਨ ਅਭਿਨੇਤਰੀ ਦਲਜੀਤ ਕੌਰ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਨਿੱਜੀ ਸਮਾਰੋਹ ਦੌਰਾਨ ਯੂਕੇ ਬੇਸਡ ਬਿਜ਼ਨਸਮੈਨ ਨਿਖਿਲ ਪਟੇਲ ਨਾਲ ਵਿਆਹ ਕਰਵਾ ਲਿਆ ਹੈ। ਇਹ ਜੋੜਾ ਹੁਣ ਆਪਣੇ ਤਿੰਨ ਬੱਚਿਆਂ ਸਣੇ ਨੈਰੋਬੀ, ਕੀਨੀਆ ਵਿੱਚ ਸੈਟਲ ਹੋ ਗਿਆ ਹੈ। ਹਾਲ ਹੀ 'ਚ ਇੱਕ ਇੰਟਰਵਿਊ ਦੇ ਦੌਰਾਨ ਇਸ ਜੋੜੇ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਦੱਸਿਆ ਕਿ ਕਿਵੇਂ ਉਹ ਸਭ ਕੁਝ ਮੈਨੇਜ ਕਰ ਰਹੇ ਹਨ।  

 ਇਸ ਵਿੱਚ ਨਿਖਿਲ ਦੇ ਪਿਛਲੇ ਵਿਆਹ ਤੋਂ ਦੋ ਬੇਟੀਆਂ ਅਤੇ ਦਲਜੀਤ ਦੇ ਪਿਛਲੇ ਵਿਆਹ ਤੋਂ ਇੱਕ ਬੇਟਾ ਜੇਡਨ ਹੈ। ਹਾਲ ਹੀ ਆਪਣੇ ਇੱਕ ਇੰਟਰਵਿਊ ਵਿੱਚ, ਦਲਜੀਤ ਅਤੇ ਨਿਖਿਲ ਨੇ ਆਪਣੇ ਜੀਵਨ ਦੇ ਟੇਕ 2 ਬਾਰੇ ਅਤੇ ਕਿਵੇਂ ਉਹ ਇੱਕ ਨਵੇਂ ਪਰਿਵਾਰ ਦੇ ਰੂਪ ਵਿੱਚ ਇਕੱਠੇ ਸੈਟਲ ਹੋ ਰਹੇ ਹਨ ਇਸ  ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। 

ਡਰ ਅਤੇ ਚੁਣੌਤੀਆਂ ਨੂੰ ਦੂਰ ਕਰਨਾ

ਦਲਜੀਤ ਨੇ ਖੁਲਾਸਾ ਕੀਤਾ ਕਿ ਉਹ ਸ਼ੁਰੂ ਵਿੱਚ ਮੁੜ ਵਿਆਹ ਕਰਨ ਬਾਰੇ ਚਿੰਤਤ ਤੇ ਡਰੀ ਹੋਈ ਸੀ, ਕਿਉਂਕਿ ਇਸ ਦਾ ਮਤਲਬ ਸੀ ਕਿ ਉਸ ਨੂੰ ਆਪਣਾ ਸ਼ਹਿਰ, ਕਰੀਅਰ ਅਤੇ ਪਰਿਵਾਰ ਪਿੱਛੇ ਛੱਡਣਾ ਪੈਣਾ ਸੀ। ਹਾਲਾਂਕਿ, ਨਿਖਿਲ ਦੇ ਭਰੋਸੇ ਅਤੇ ਅਟੁੱਟ ਸਮਰਥਨ ਨੇ ਉਸ ਦੇ ਇਸ ਡਰ ਨੂੰ ਦੂਰ ਕਰਨ ਤੇ ਇਸ ਚੋਂ ਬਾਹਰ ਆਉਣ ਵਿੱਚ ਮਦਦ ਕੀਤੀ। ਇਹ ਜੋੜਾ ਆਪਣੇ ਜੀਵਨ ਵਿੱਚ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਲਈ ਉਤਸ਼ਾਹਿਤ ਹੈ, ਅਤੇ ਉਨ੍ਹਾਂ ਦਾ ਪੁੱਤਰ ਜੇਡਨ ਪਹਿਲਾਂ ਹੀ ਆਪਣੇ ਨਵੇਂ ਸਕੂਲ ਵਿੱਚ ਚੰਗੀ ਤਰ੍ਹਾਂ ਸੈਟਲ ਹੋ ਗਿਆ ਹੈ।

ਜੁਆਇਂਟ ਫੈਮਿਲੀ 

ਨਿਖਿਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਹਮੇਸ਼ਾ ਦਲਜੀਤ ਦੇ ਬੇਟੇ ਜੇਡਨ ਲਈ ਪਿਤਾ ਬਨਣ ਲਈ ਤਿਆਰ ਸੀ। ਇਹ ਜੋੜਾ ਇੱਕ ਜੁਆਂਇਟ ਪਰਿਵਾਰ ਦੀ ਧਾਰਨਾ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਆਪਣੇ ਬੱਚਿਆਂ ਵਿੱਚ ਫਰਕ ਨਹੀਂ ਕਰਦਾ। ਦੋਵੇ ਆਪਣੇ ਬੱਚਿਆਂ ਪ੍ਰਤੀ ਪੂਰਨ ਮਾਪੇ ਵਜੋਂ ਉਭਰ ਕੇ ਸਾਹਮਣੇ ਆਏ ਹਨ। 

ਵਾਧੂ ਜ਼ਿੰਮੇਵਾਰੀਆਂ

ਦਲਜੀਤ ਨੇ ਆਪਣੀ ਧੀ ਆਰਿਆਨਾ ਨਾਲ ਆਪਣੇ ਰਿਸ਼ਤੇ ਬਾਰੇ ਵੀ ਗੱਲ ਕੀਤੀ, ਜੋ ਉਨ੍ਹਾਂ ਨਾਲ ਰਹਿੰਦੀ ਹੈ। ਦਲਜੀਤ ਨੇ ਉਸ ਦੀ ਜ਼ਿੰਦਗੀ ਵਿੱਚ ਅਜਿਹੀ ਸੁੰਦਰ ਧੀ ਆਰਿਆਨਾ ਦੇ ਆਉਣ ਲਈ ਧੰਨਵਾਦ ਵੀ ਕੀਤਾ। ਦਲਜੀਤ ਨੇ ਖੁਲਾਸਾ ਕੀਤਾ ਕਿ ਆਰਿਆਨਾ ਉਸ ਨੂੰ "ਡੀ-ਮਮ" ਕਹਿੰਦੀ ਹੈ, ਜੋ ਕਿ ਉਸ ਦੇ ਲਈ ਬਹੁਤ ਖ਼ਾਸ ਹੈ। 

ਦਲਜੀਤ ਨੇ ਸਵੀਕਾਰ ਕੀਤਾ ਕਿ ਮਤਰੇਏ ਬੱਚੇ ਹੋਣ ਨਾਲ ਵਾਧੂ ਜ਼ਿੰਮੇਵਾਰੀਆਂ ਆਉਂਦੀਆਂ ਹਨ, ਪਰ ਉਹ ਆਪਣੇ ਸਾਰੇ ਬੱਚਿਆਂ ਨੂੰ ਮਾਣ ਦੇਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਦ੍ਰਿੜ ਹੈ। ਦਲਜੀਤ ਨੇ ਕਿਹਾ ਕਿ ਉਹ ਆਪਣੇ ਤਿੰਨਾਂ ਬੱਚਿਆਂ ਨੂੰ ਪਿਆਰ ਦਿੰਦੀ ਹੈ ਤੇ ਹਮੇਸ਼ਾ ਦਿੰਦੀ ਰਹੇਗੀ ਅਤੇ ਉਨ੍ਹਾਂ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਪੂਰਾ ਕਰੇਗੀ। ਉਸ ਨੇ ਕਿਹਾ ਕਿ ਅਸੀਂ ਆਪਣੇ ਤਿੰਨ ਬੱਚਿਆਂ ਨਾਲ ਬਹੁਤ ਖੁਸ਼ ਹਾਂ , ਅਸੀਂ ਨਵੇਂ ਬੱਚੇ ਲਈ ਕੋਈ ਪਲੈਨਿੰਗ ਨਹੀਂ ਕਰ ਰਹੇ। 

ਹੋਰ ਪੜ੍ਹੋ:Salman Khan: NMACC ਲਾਂਚ 'ਤੇ ਸ਼ਾਹਰੁਖ ਖ਼ਾਨ ਰਹੇ ਮੀਡਿਆ ਤੋਂ ਦੂਰ, ਕਿੰਗ ਖ਼ਾਨ ਦੇ ਪਰਿਵਾਰ ਨਾਲ ਪੋਜ਼ ਦਿੰਦੇ ਨਜ਼ਰ ਆਏ ਸਲਮਾਨ ਖ਼ਾਨ       

ਨਵੇਂ ਤਜ਼ਰਬਿਆਂ ਨੂੰ ਅਪਣਾਉਣਾ

ਦਲਜੀਤ ਅਤੇ ਨਿਖਿਲ ਇਕੱਠੇ ਨਵੇਂ ਤਜ਼ਰਬਿਆਂ ਅਤੇ ਚੁਣੌਤੀਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਹਨ। ਇਹ ਜੋੜਾ ਵਰਤਮਾਨ ਵਿੱਚ ਰਹਿਣ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਫੈਸਲੇ ਲੈਣ ਲਈ ਕੱਲ੍ਹ ਦੀ ਉਡੀਕ ਨਹੀਂ ਕਰਦਾ ਹੈ। ਉਹ ਕਿਸਮਤ ਨਾਲ ਮਿਲੇ ਸਨ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ, ਭਾਵੇਂ ਉਹ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਦਲਜੀਤ ਅਤੇ ਨਿਖਿਲ ਉਮੀਦ ਕਰਦੇ ਹਨ ਕਿ ਉਹ ਦੂਜਿਆਂ ਨੂੰ ਮੌਕੇ ਲੈਣ ਲਈ ਪ੍ਰੇਰਿਤ ਕਰਨਗੇ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network