ਪ੍ਰਿਯੰਕਾ ਚੋਪੜਾ ਆਪਣੀ ਧੀ ਮਾਲਤੀ ਅਤੇ ਪਤੀ ਦੇ ਨਾਲ ਭਾਰਤ ਪਹੁੰਚੀ, ਪਹਿਲੀ ਵਾਰ ਵਿਖਾਇਆ ਧੀ ਦਾ ਚਿਹਰਾ

ਪ੍ਰਿਯੰਕਾ ਚੋਪੜਾ ਆਪਣੀ ਧੀ ਦੇ ਨਾਲ ਭਾਰਤ ਪਹੁੰਚ ਚੁੱਕੀ ਹੈ । ਪ੍ਰਿਯੰਕਾ ਨੇ ਮੁੰਬਈ ਏਅਰਪੋਰਟ ‘ਤੇ ਪਹੁੰਚ ਕੇ ਧੀ ਅਤੇ ਪਤੀ ਦੇ ਨਾਲ ਪੋਜ਼ ਦਿੱਤੇ ।

Reported by: PTC Punjabi Desk | Edited by: Shaminder  |  March 31st 2023 05:00 PM |  Updated: March 31st 2023 05:00 PM

ਪ੍ਰਿਯੰਕਾ ਚੋਪੜਾ ਆਪਣੀ ਧੀ ਮਾਲਤੀ ਅਤੇ ਪਤੀ ਦੇ ਨਾਲ ਭਾਰਤ ਪਹੁੰਚੀ, ਪਹਿਲੀ ਵਾਰ ਵਿਖਾਇਆ ਧੀ ਦਾ ਚਿਹਰਾ

ਪ੍ਰਿਯੰਕਾ ਚੋਪੜਾ (Priyanka Chopra) ਆਪਣੀ ਧੀ ਅਤੇ ਪਤੀ ਨਿੱਕ ਦੇ ਨਾਲ ਭਾਰਤ ਪਹੁੰਚੀ ਹੈ । ਜਿੱਥੇ ਉਸ ਦਾ ਭਰਵਾਂ ਸਵਾਗਤ ਹੋਇਆ, ਇਸ ਦੇ ਨਾਲ ਹੀ ਮੀਡੀਆ ਕਰਮੀਆਂ ਦੇ ਵੱਲੋਂ ਪ੍ਰਿਯੰਕਾ ਅਤੇ ਉਸ ਦੇ ਪਰਿਵਾਰ ਦੀਆਂ ਤਸਵੀਰਾਂ ਲੈਣ ਲਈ ਪੈਪਰਾਜੀ ‘ਚ ਹੋੜ ਜਿਹੀ ਲੱਗ ਗਈ । ਇਹ ਪਹਿਲਾ ਮੌਕਾ ਸੀ ਜਦੋਂ ਅਦਾਕਾਰਾ ਨੇ ਸਭ ਨੂੰ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ । ਪ੍ਰਿਯੰਕਾ ਆਪਣੀ ਧੀ ਦੇ ਨਾਲ ਪਹਿਲੀ ਵਾਰ ਭਾਰਤ ਆਈ ਹੈ । 

ਹੋਰ ਪੜ੍ਹੋ  : ਅਪ੍ਰੈਲ ‘ਚ ਇਹ ਫ਼ਿਲਮਾਂ ਹੋਣ ਜਾ ਰਹੀਆਂ ਰਿਲੀਜ਼, ਜਾਣੋ ਪੂਰੀ ਲਿਸਟ

ਨਿੱਕ ਜੌਨਾਸ ਦੇ ਨਾਲ ਕਰਵਾਇਆ ਵਿਆਹ 

ਪ੍ਰਿਯੰਕਾ ਚੋਪੜਾ ਨੇ ਅਮਰੀਕੀ ਮੂਲ ਦੇ ਗਾਇਕ ਨਿੱਕ ਜੋਨਾਸ ਦੇ ਨਾਲ ਵਿਆਹ ਕਰਵਾਇਆ ਹੈ । ਇਹ ਵਿਆਹ ਜੋਧਪੁਰ ‘ਚ ਹੋਇਆ ਸੀ ।ਜਿਸ ‘ਚ ਬਾਲੀਵੁੱਡ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਦੋਵਾਂ ਦਾ ਵਿਆਹ ਹਿੰਦੂ ਅਤੇ ਕ੍ਰਿਸਚਨ ਰੀਤੀ ਰਿਵਾਜ਼ਾਂ ਮੁਤਾਬਕ ਹੋਇਆ ਸੀ । 

ਪ੍ਰਿਯੰਕਾ ਚੋਪੜਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਪਿਯੰਕਾ ਚੋਪੜਾ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਬਰਫੀ, ਦੋਸਤਾਨਾ, ਬਾਜੀਰਾਵ ਮਸਤਾਨੀ, ਡੌਨ, ਇਤਰਾਜ਼, ਫੈਸ਼ਨ, ਮੈਰੀਕੌਮ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਪਰ ਵਿਆਹ ਤੋਂ ਬਾਅਦ ਅਦਾਕਾਰਾ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । 

ਸੈਰੋਗੇਸੀ ਜ਼ਰੀਏ ਹੋਇਆ ਮਾਲਤੀ ਦਾ ਜਨਮ 

ਪ੍ਰਿਯੰਕਾ ਚੋਪੜਾ ਦੀ ਧੀ ਦਾ ਜਨਮ ਸੈਰੋਗੇਸੀ ਜ਼ਰੀਏ ਹੋਇਆ ਹੈ ਅਤੇ ਮਾਲਤੀ ਆਪਣੇ ਮਾਪਿਆਂ ਦੇ ਨਾਲ ਪਹਿਲੀ ਵਾਰ ਭਾਰਤ ਆਈ ਹੈ । ਪ੍ਰਿਯੰਕਾ ਚੋਪੜਾ ਨੇ ਵੀ ਆਪਣੀ ਧੀ ਦੇ ਨਾਲ ਕਈ ਪੋਜ਼ ਦਿੱਤੇ ਅਤੇ ਇਹ ਜੋੜੀ ਕਾਫੀ ਖੁਸ਼ ਨਜ਼ਰ ਆਈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network