ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਹੋਏ ਭਾਵੁਕ ,ਕਿਹਾ ‘ਮੇਰੀ ਪਤਨੀ ਅਤੇ ਬੱਚਿਆਂ ਨੇ ਕੀ ਵਿਗਾੜਿਆ ਹੈ…’

ਰਾਜ ਕੁੰਦਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਾਜ ਕੁੰਦਰਾ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਮੀਡੀਆ ਦੇ ਸਾਹਮਣੇ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਮੇਰੀ ਪਤਨੀ ਅਤੇ ਬੱਚਿਆਂ ਨੂੰ ਕੁਝ ਨਾ ਬੋਲੋ। ਉਨ੍ਹਾਂ ਨੇ ਕੀ ਵਿਗਾੜਿਆ ਹੈ ਤੁਹਾਡਾ’ ।

Reported by: PTC Punjabi Desk | Edited by: Shaminder  |  October 19th 2023 11:43 AM |  Updated: October 19th 2023 12:18 PM

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਹੋਏ ਭਾਵੁਕ ,ਕਿਹਾ ‘ਮੇਰੀ ਪਤਨੀ ਅਤੇ ਬੱਚਿਆਂ ਨੇ ਕੀ ਵਿਗਾੜਿਆ ਹੈ…’

ਰਾਜ ਕੁੰਦਰਾ (Raj Kundra) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਾਜ ਕੁੰਦਰਾ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਮੀਡੀਆ ਦੇ ਸਾਹਮਣੇ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਮੇਰੀ ਪਤਨੀ ਅਤੇ ਬੱਚਿਆਂ ਨੂੰ ਕੁਝ ਨਾ ਬੋਲੋ। ਉਨ੍ਹਾਂ ਨੇ ਕੀ ਵਿਗਾੜਿਆ ਹੈ ਤੁਹਾਡਾ’ । ਰਾਜ ਕੁੰਦਰਾ ਆਪਣੀ ਫ਼ਿਲਮ ਯੂਟੀ ਦੇ ਟ੍ਰੇਲਰ ਲਾਂਚ ਦੇ ਦੌਰਾਨ ਬੋਲ ਰਹੇ ਸਨ । ਇਹ ਫ਼ਿਲਮ ਰਾਜ ਕੁੰਦਰਾ ਦੀ ਜ਼ਿੰਦਗੀ ‘ਤੇ ਅਧਾਰਿਤ ਹੈ ।

ਹੋਰ ਪੜ੍ਹੋ :  ਸੰਨੀ ਦਿਓਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਡਿੰਪਲ ਕਪਾਡੀਆ ਦੀ ਧੀ ਟਵਿੰਕਲ ਸੰਨੀ ਨੂੰ ਕਹਿੰਦੀ ਸੀ ‘ਵੱਡੇ ਪਾਪਾ’

ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਰਾਜ ਕੁੰਦਰਾ ਆਪਣੀ ਅਸਲ ਜ਼ਿੰਦਗੀ ‘ਚ ਕਿਵੇਂ ਅਸ਼ਲੀਲ ਸਮੱਗਰੀ ਤਿਆਰ ਕਰਨ ਕਾਰਨ ਜੇਲ੍ਹ ‘ਚ ਜਾਂਦੇ ਹਨ । 

 ਰਾਜ ਕੁੰਦਰਾ ਦੀ ਨਿੱਜੀ ਜ਼ਿੰਦਗੀ

ਰਾਜ ਕੁੰਦਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਸ਼ਿਲਪਾ ਸ਼ੈੱਟੀ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਤੋਂ ਉਨ੍ਹਾਂ ਦੇ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ । ਧੀ ਦਾ ਜਨਮ ਕੁਝ ਸਮਾਂ ਪਹਿਲਾਂ ਹੀ ਸੈਰੋਗੇਸੀ ਦੇ ਜ਼ਰੀਏ ਹੋਇਆ ਸੀ । ਰਾਜ ਕੁੰਦਰਾ ਇਸ ਤੋਂ ਪਹਿਲਾਂ ਵਿਆਹੇ ਹੋਏ ਸਨ ।

ਪਰ ਇਸੇ ਦੌਰਾਨ ਸ਼ਿਲਪਾ ਸ਼ੈੱਟੀ ਉਨ੍ਹਾਂ ਦੀ ਜ਼ਿੰਦਗੀ ‘ਚ ਆ ਗਈ ਅਤੇ ਪਹਿਲੀ ਪਤਨੀ ਦੇ ਨਾਲੋਂ ਵੱਖ ਹੋਣ ਤੋਂ ਬਾਅਦ ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਵਿਆਹ ਕਰਵਾ ਲਿਆ । ਹਾਲ ਹੀ ‘ਚ ਰਾਜ ਕੁੰਦਰਾ ਅਸ਼ਲੀਲ ਕੰਟ੍ਰੈਂਟ ਤਿਆਰ ਕਰਨ ਅਤੇ ਉਸ ਨੂੰ ਪ੍ਰਸਾਰਿਤ ਕਰਨ ਦੇ ਮਾਮਲੇ ‘ਚ ਜੇਲ੍ਹ ਗਏ ਸਨ । 

  

- PTC PUNJABI


Popular Posts