ਸੰਨੀ ਦਿਓਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਡਿੰਪਲ ਕਪਾਡੀਆ ਦੀ ਧੀ ਟਵਿੰਕਲ ਸੰਨੀ ਨੂੰ ਕਹਿੰਦੀ ਸੀ ‘ਵੱਡੇ ਪਾਪਾ’

ਅਦਾਕਾਰ ਸੰਨੀ ਦਿਓਲ ਦਾ ਅੱਜ ਜਨਮ ਦਿਨ ਹੈ।ਇਸ ਮੌਕੇ ਤੇ ਅਦਾਕਾਰ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ ।

Reported by: PTC Punjabi Desk | Edited by: Shaminder  |  October 19th 2023 11:10 AM |  Updated: October 19th 2023 11:10 AM

ਸੰਨੀ ਦਿਓਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਡਿੰਪਲ ਕਪਾਡੀਆ ਦੀ ਧੀ ਟਵਿੰਕਲ ਸੰਨੀ ਨੂੰ ਕਹਿੰਦੀ ਸੀ ‘ਵੱਡੇ ਪਾਪਾ’

ਅਦਾਕਾਰ ਸੰਨੀ ਦਿਓਲ (Sunny Deol) ਦਾ ਅੱਜ ਜਨਮ ਦਿਨ (Birthday) ਹੈ।ਇਸ ਮੌਕੇ ਤੇ ਅਦਾਕਾਰ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ । ਸੰਨੀ ਦਿਓਲ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ ਅਤੇ ਕਈ ਅਭਿਨੇਤਰੀਆਂ ਦੇ ਨਾਲ ਉਨ੍ਹਾਂ ਦਾ ਨਾਮ ਜੁੜਿਆ ਸੀ । ਇਨ੍ਹਾਂ ਵਿੱਚੋਂ ਹੀ ਇੱਕ ਸੀ ਅਦਾਕਾਰਾ ਡਿੰਪਲ ਕਪਾਡੀਆ । ਜਿਸ ਦੇ ਨਾਲ ਅਦਾਕਾਰ ਦਾ ਨਾਮ ਜੁੜਿਆ ਸੀ ਅਤੇ ਦੋਵੇਂ ਅਕਸਰ ਇੱਕਠੇ ਘੁੰਮਦੇ ਫਿਰਦੇ ਆਮ ਵੇਖੇ ਜਾਂਦੇ ਸਨ ।

ਹੋਰ ਪੜ੍ਹੋ :  ਰਾਣਾ ਰਣਬੀਰ ਦਾ ਨਾਟਕ ‘ਮਾਸਟਰ ਜੀ’ ਸਟੇਜ ‘ਤੇ ਕੀਤਾ ਗਿਆ ਪੇਸ਼, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਕੀਤੀ ਤਾਰੀਫ

ਦੋਵਾਂ ਦਾ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ‘ਚ ਦੋਵੇਂ ਵਿਦੇਸ਼ ‘ਚ ਮੈਟਰੋ ਸਟੇਸ਼ਨ ‘ਤੇ ਬੈਠੇ ਹੋਏ ਨਜ਼ਰ ਆਏ ਸਨ । ਦੋਵਾਂ ਦੀਆਂ ਏਨੀਆਂ ਕੁ ਇੱਕ ਦੂਜੇ ਦੇ ਨਾਲ ਨਜ਼ਦੀਕੀਆਂ ਸਨ ਕਿ ਡਿੰਪਲ ਦੀ ਬੇਟੀ ਟਵਿੰਕਲ ਸੰਨੀ ਦਿਓਲ ਨੂੰ ‘ਬੜੇ ਪਾਪਾ’ ਤੱਕ ਕਹਿਣ ਲੱਗ ਪਈ ਸੀ । ਹਾਲ ਹੀ ‘ਚ ਸੰਨੀ ਦਿਓਲ ਦੀ ਰਿਲੀਜ਼ ਹੋਈ ਫ਼ਿਲਮ ‘ਗਦਰ -੨’ ਨੂੰ ਵੀ ਵੇਖਣ ਦੇ ਲਈ ਡਿੰਪਲ ਕਪਾਡੀਆ ਪਹੁੰਚੀ ਸੀ । 

ਸੰਨੀ ਦਿਓਲ ਦਾ ਵਰਕ ਫ੍ਰੰਟ 

ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਗਦਰ-੨’ ਆਈ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਅਤੇ ਇਸ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । 

  

- PTC PUNJABI


Popular Posts