ਰਾਖੀ ਸਾਵੰਤ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਹੋਈ ਭਾਵੁਕ, ਕਿਹਾ ‘ਸਿੱਧੂ ਭਾਜੀ ਤੁਸੀਂ ਤਾਂ ਅਮਰ ਹੋ ਗਏ’
ਸਿੱਧੂ ਮੂਸੇਵਾਲਾ (Sidhu Moose wala) ਇੱਕ ਅਜਿਹਾ ਗਾਇਕ ਸੀ, ਜਿਸ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਬਹੁਤ ਹੀ ਛੋਟਾ ਰਿਹਾ ਹੈ ।ਪਰ ਉਸ ਨੇ ਆਪਣੀ ਗਾਇਕੀ ਦੇ ਰਾਹੀਂ ਹਰ ਕਿਸੇ ਦਾ ਦਿਲ ਜਿੱਤਿਆ ਹੈ । ਆਪਣੀ ਗਾਇਕੀ ਦੀ ਬਦੌਲਤ ਉਹ ਮੌਤ ਤੋਂ ਬਾਅਦ ਵੀ ਦੁਨੀਆ ‘ਤੇ ਛਾਇਆ ਹੋਇਆ ਹੈ ।
ਹੋਰ ਪੜ੍ਹੋ : ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਵੀਡੀਓ, ਕਈ ਸਾਲ ਪਹਿਲਾਂ ‘ਰੈਂਬੋ’ ਗੀਤ ‘ਚ ਧੀ ਆਈ ਸੀ ਨਜ਼ਰ
ਹਰ ਅੱਖ ਨੇ ਵਹਾਏ ਅੱਥਰੂ
ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਹਰ ਅੱਖ ਨੇ ਅੱਥਰੂ ਵਹਾਏ ਹਨ । ਭਾਵੇਂ ਉਹ ਉਸ ਨੂੰ ਜਾਣਦਾ ਸੀ ਜਾਂ ਫਿਰ ਨਹੀਂ। ਦੁਨੀਆ ਭਰ ‘ਚ ਵੱਸਦੇ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ । ਹੁਣ ਅਦਾਕਾਰਾ ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਜੋ ਰਿਹਾ ਹੈ ।
ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਵਿਦੇਸ਼ ‘ਚ ਸਿੱਧੂ ਮੂਸੇਵਾਲਾ ਦੀ ਤਸਵੀਰ ਦੇ ਅੱਗੇ ਖੜੀ ਹੋਈ ਹੈ । ਇਸ ਦੌਰਾਨ ਉਹ ਵੀਡੀਓ ‘ਚ ਬੋਲਦੀ ਹੋਈ ਨਜ਼ਰ ਆ ਰਹੀ ਹੈ । ਉਹ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੀ ਹੋਈ ਕਹਿੰਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਗੀਤ ਤਾਂ ਪੂਰੀ ਦੁਨੀਆ ‘ਚ ਸੁਣੇ ਜਾ ਰਹੇ ਹਨ । ਸਿੱਧੂ ਮੂਸੇਵਾਲਾ ਤੁਸੀਂ ਤਾਂ ਅਮਰ ਹੋ ਗਏ ।
ਸਿੱਧੂ ਮੂਸੇਵਾਲਾ ਨੇ ਦਿੱਤੇ ਕਈ ਹਿੱਟ ਗੀਤ
ਸਿੱਧੂ ਮੂਸੇਵਾਲਾ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਜਿਸ ‘ਚ ਡਾਲਰ, ਲਾਸਟ ਰਾਈਡ, ਧੱਕਾ ਸਣੇ ਕਈ ਗੀਤ ਸ਼ਾਮਿਲ ਹਨ । ਸਿੱਧੂ ਮੂਸੇਵਾਲਾ ਇੱਕ ਦੋ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ ।ਮੌਤ ਤੋਂ ਬਾਅਦ ਵੀ ਉਸ ਦੇ ਗੀਤ ਰਿਲੀਜ਼ ਹੋਏ ਸਨ। ਜਿਨ੍ਹਾਂ ਨੂੰ ਦੁਨੀਆ ਭਰ ‘ਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
- PTC PUNJABI