ਗਾਇਕ ਮਨਕਿਰਤ ਔਲਖ ਨੇ ਸਾਂਝਾ ਕੀਤਾ ਪੁੱਤਰ ਦੇ ਨਾਲ ਕਿਊਟ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ
ਮਨਕਿਰਤ ਔਲਖ ਸੋਸ਼ਲ ਮੀਡੀਆ ‘ਤੇ ਆਪਣੇ ਬੇਟੇ ਦੇ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਗਾਇਕ ਨੇ ਆਪਣੇ ਬੇਟੇ ਦੇ ਨਾਲ ਜਿੰਮ ‘ਚ ਵਰਕ ਆਊਟ ਕਰਦੇ ਹੋਏ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਜਿੰਮ ‘ਚ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਿਹਾ ਹੈ ।
ਹੋਰ ਪੜ੍ਹੋ : ਇੰਦਰਜੀਤ ਨਿੱਕੂ ਨੇ ਹੇਟਰਜ਼ ਨੂੰ ਦਿੱਤਾ ਗੀਤ ‘ਸਟਿਲ ਆਈ ਰਾਈਜ਼’ ਦੇ ਰਾਹੀਂ ਜਵਾਬ
ਫੈਨਸ ਦੇ ਵੱਲੋਂ ਵੀ ਪਿਓ ਪੁੱਤਰ ਦੇ ਇਸ ਵੀਡੀਓ ‘ਤੇ ਖੂਬ ਪਿਆਰ ਲੁਟਾਇਆ ਜਾ ਰਿਹਾ ਹੈ ।
ਮਨਕਿਰਤ ਔਲਖ ਨੇ ਕੁਝ ਦਿਨ ਪਹਿਲਾਂ ਹੀ ਇਮਤਿਆਜ਼ ਔਲਖ ਦਾ ਪਹਿਲਾ ਜਨਮ ਦਿਨ ਮਨਾਇਆ ਸੀ । ਇਮਤਿਆਜ਼ ਔਲਖ ਦੇ ਪਹਿਲੇ ਜਨਮ ਦਿਨ ਸੈਲੀਬ੍ਰੇਸ਼ਨ ਦੇ ਮੌਕੇ ‘ਤੇ ਇੱਕ ਪਾਰਟੀ ਵੀ ਰੱਖੀ ਗਈ ਸੀ ।
ਜਿਸ ‘ਚ ਐਮੀ ਵਿਰਕ, ਜੱਸੀ ਗਿੱਲ ਸਣੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ ।
ਮਨਕਿਰਤ ਔਲਖ ਨੇ ਦਿੱਤੇ ਕਈ ਹਿੱਟ ਗੀਤ
ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਕਦਰ’, ‘ਬਦਮਾਸ਼ੀ’, ‘ਗੈਂਗਲੈਂਡ’, ‘ਜੱਜ’, ‘ਵੈਲ’ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
- PTC PUNJABI