ਟੀਵੀ ਅਦਾਕਾਰ ਅਰਜੁਨ ਬਿਜਲਾਨੀ ਹਸਪਤਾਲ 'ਚ ਹੋਏ ਭਰਤੀ, ਜਾਣੋ ਅਦਾਕਾਰ ਦਾ ਹੈਲਥ ਅਪਡੇਟ

Written by  Pushp Raj   |  March 09th 2024 05:28 PM  |  Updated: March 09th 2024 05:28 PM

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਹਸਪਤਾਲ 'ਚ ਹੋਏ ਭਰਤੀ, ਜਾਣੋ ਅਦਾਕਾਰ ਦਾ ਹੈਲਥ ਅਪਡੇਟ

Arjun Bijlani Hospitalized: ਮਸ਼ਹੂਰ ਟੀਵੀ ਐਕਟਰ ਅਰਜੁਨ ਬਿਜਲਾਨੀ (Arjun Bijlani) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਰਜੁਨ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਤਾਜ਼ਾ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹ ਹਸਪਤਾਲ 'ਚ ਬੈੱਡ 'ਤੇ ਲੇਟਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਉਸ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਪਰ ਹੱਥ 'ਚ ਡ੍ਰਿੰਪ ਲੱਗੀ ਹੋਈ ਨਜ਼ਰ ਆ ਰਹੀ ਹੈ।

Arjun Bijlani takes home the trophy of KKK season 11. Wife heads high with pride!

ਅਰਜੁਨ ਬਿਜਲਾਨੀ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖਲ

ਮੀਡੀਆ ਰਿਪੋਰਟਾਂ ਮੁਤਾਬਕ ਅਭਿਨੇਤਾ ਅਰਜੁਨ ਬਿਜਲਾਨੀ ਨੂੰ ਪੇਟ ਦੇ ਹੇਠਲੇ ਸੱਜੇ ਹਿੱਸੇ 'ਚ ਅਪੈਂਡਿਸਾਈਟਿਸ ਕਾਰਨ ਤੇਜ਼ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਉਨ੍ਹਾਂ ਦੀ 9 ਮਾਰਚ ਨੂੰ ਸਰਜਰੀ ਹੋਣੀ ਹੈ। ਅਭਿਨੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਸਪਤਾਲ ਤੋਂ ਆਪਣੀ ਇੱਕ ਤਸਵੀਰ ਸ਼ੇਅਰ ਕਰਕੇ ਸਿਹਤ ਬਾਰੇ ਅਪਡੇਟ ਦਿੱਤੀ ਹੈ। ਇੰਸਟਾ ਸਟੋਰੀ 'ਤੇ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ - 'ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ'। ਜਦੋਂ ਤੋਂ ਇਹ ਤਸਵੀਰ ਸਾਹਮਣੇ ਆਈ ਹੈ, ਉਨ੍ਹਾਂ ਦੇ ਪ੍ਰਸ਼ੰਸਕ ਚਿੰਤਤ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਅਰਜੁਨ ਬਿਜਲਾਨੀ ਨੇ ਸਾਂਝਾ ਕੀਤਾ ਹੈਲਥ ਅਪਡੇਟ 

 ਇੱਕ ਮੀਡੀਆ ਰਿਪੋਰਟ ਮੁਤਾਬਕ ਅਰਜੁਨ ਕੱਲ੍ਹ ਪੇਟ ਦਰਦ ਕਾਰਨ ਸ਼ੂਟਿੰਗ 'ਤੇ ਵੀ ਨਹੀਂ ਗਏ ਸਨ। ਇਸ ਤੋਂ ਇਲਾਵਾ 'ਜ਼ੂਮ' ਨਾਲ ਗੱਲਬਾਤ ਦੌਰਾਨ ਆਪਣੀ ਹੈਲਥ  ਅਪਡੇਟ ਦਿੰਦੇ ਹੋਏ ਅਦਾਕਾਰ ਨੇ ਕਿਹਾ, 'ਮੇਰੇ ਪੇਟ 'ਚ ਬਹੁਤ ਦਰਦ ਸੀ, ਜਿਸ ਕਾਰਨ ਮੈਂ ਹਸਪਤਾਲ 'ਚ ਭਰਤੀ ਹਾਂ।' ਉਨ੍ਹਾਂ ਅੱਗੇ ਦੱਸਿਆ ਕਿ ਐਕਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਉਸ ਦਾ ਅਪਰੇਸ਼ਨ ਵੀ ਕਰਨਗੇ। 

ਅਰਜੁਨ ਬਿਜਲਾਨੀ ਦਾ ਵਰਕ ਫਰੰਟ

ਤੁਹਾਨੂੰ ਦੱਸ ਦੇਈਏ, ਅਰਜੁਨ ਬਿਜਲਾਨੀ ਟੀਵੀ ਜਗਤ ਦੇ ਮਸ਼ਹੂਰ ਅਭਿਨੇਤਾ ਹਨ ਅਤੇ ਉਹ ਕਈ ਸੀਰੀਅਲਾਂ ਵਿੱਚ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਉਹ ਕਈ ਰਿਐਲਿਟੀ ਸ਼ੋਅਜ਼ ਵਿੱਚ ਬਤੌਰ ਹੋਸਟ ਵੀ ਕੰਮ ਕਰ ਰਹੇ ਹਨ।  

 

ਹੋਰ ਪੜ੍ਹੋ: ਰੇਸ਼ਮ ਸਿੰਘ ਅਨਮੋਲ ਨੇ ਦਿਲਜੀਤ ਦੋਸਾਂਝ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰੜਾ ਜਵਾਬ, ਜਾਣੋ ਗਾਇਕ ਨੇ ਕੀ ਕਿਹਾਇਨ੍ਹੀਂ ਦਿਨੀਂ ਉਹ ਟੀਵੀ ਸ਼ੋਅ 'ਪਿਆਰ ਕਾ ਪਹਿਲਾ ਅਧਿਆਏ: ਸ਼ਿਵ ਸ਼ਕਤੀ' 'ਚ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਹ 'ਨਾਗਿਨ', 'ਲੈਫਟ-ਰਾਈਟ', 'ਮਿਲੇ ਜਬ ਹਮ ਤੁਮ', 'ਮੇਰੀ ਆਸ਼ਿਕੀ ਤੁਮਸੇ ਹੀ', 'ਕਵਚ', 'ਪਰਦੇਸ ਮੈਂ ਹੈ ਮੇਰਾ ਦਿਲ', 'ਪ੍ਰਦੇਸ ਮੈਂ ਹੈ ਮੇਰਾ ਦਿਲ' ਵਰਗੇ ਸੀਰੀਅਲਾਂ 'ਚ ਨਜ਼ਰ ਆ ਚੁੱਕੇ ਹਨ। ਇਸ਼ਕ ਮੇ ਮਰਜਾਵਾਂ' ਨੇ ਕੰਮ ਕੀਤਾ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network