ਕਰਨ ਜੌਹਰ ਨਾਲ ਨਜ਼ਰ ਆਏ ਅਰਜੁਨ ਬਿਜਲਾਨੀ-ਸ਼ਰਧਾ ਆਰੀਆ, ਕੀ ਇਸ ਫਿਲਮ 'ਚ ਕਰਨਗੇ ਕੰਮ ?

written by Pushp Raj | July 30, 2022

Arjun Bijlani,Shraddha Arya with Karan Johar: ਮਸ਼ਹੂਰ ਬਾਲੀਵੁੱਡ ਅਦਾਕਾਰ ਅਰਜੁਨ ਬਿਜਲਾਨੀ ਅਤੇ ਸ਼ਰਧਾ ਆਰੀਆ ਨੂੰ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਨਾਲ ਸਪਾਟ ਕੀਤਾ ਗਿਆ ਹੈ। ਹੁਣ ਇਹ ਕਿਆਸ ਲਾਏ ਜਾ ਰਹੇ ਹਨ, ਕਿ ਇਹ ਦੋਵੇਂ ਕਲਾਕਾਰ ਜਲਦ ਹੀ ਕਰਨ ਜੌਹਰ ਦੀ ਨਵੀਂ ਫਿਲਮ ਵਿੱਚ ਨਜ਼ਰ ਆ ਸਕਦੇ ਹਨ।

image From instagram

ਮੀਡੀਆ ਰਿਪੋਰਟਸ ਦੇ ਮੁਤਾਬਕ ਅਦਾਕਾਰ ਅਰਜੁਨ ਬਿਜਲਾਨੀ ਅਤੇ ਸ਼ਰਧਾ ਆਰੀਆ ਨੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਨਾਲ ਮੁਲਾਕਾਤ ਕੀਤੀ ਹੈ। ਟੀਵੀ ਦੇ ਮਸ਼ਹੂਰ ਸੀਰੀਅਲ 'ਕੁੰਡਲੀ ਭਾਗਿਆ' 'ਚ ਸ਼ਰਧਾ ਆਰਿਆ 'ਪ੍ਰੀਤਾ' ਦੇ ਰੂਪ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ 'ਨਾਗਿਨ' ਵਰਗੀਆਂ ਲੜੀਵਾਰ ਸ਼ੋਅ 'ਚ ਆਪਣੀ ਅਦਾਕਾਰੀ ਦਾ ਹੁਨਰ ਵਿਖਾ ਚੁੱਕੇ ਅਭਿਨੇਤਾ ਅਰਜੁਨ ਬਿਜਲਾਨੀ ਦੀ ਵੀ ਕਾਫੀ ਫੈਨ ਫਾਲੋਇੰਗ ਹੈ। ਦੋਵੇਂ ਕਲਾਕਾਰ ਕਰਨ ਜੌਹਰ ਨੂੰ ਮਿਲ ਚੁੱਕੇ ਹਨ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਕਲਾਕਾਰ ਕਰਨ ਜੌਹਰ ਦੀ ਫਿਲਮ 'ਚ ਕੰਮ ਕਰਨ ਜਾ ਰਹੇ ਹਨ।

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਇਸ ਟੀਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਰਨ ਜੌਹਰ ਨਾਲ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਰਧਾ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਵਿੱਚ, ਉਹ ਕਰਨ ਜੌਹਰ ਵੱਲੋਂ ਸਾਈਨ ਕੀਤਾ ਇੱਕ ਖਾਸ ਨੋਟ ਫੜੀ ਹੋਈ ਦਿਖਾਈ ਦੇ ਰਹੀ ਹੈ। ਨੋਟ ਵਿੱਚ ਲਿਖਿਆ ਸੀ, "ਪਿਆਰੀ ਸ਼ਰਧਾ, ਧਰਮ ਪਰਿਵਾਰ ਵਿੱਚ ਤੁਹਾਡਾ ਸੁਆਗਤ ਹੈ। ਬਹੁਤ ਸਾਰਾ ਪਿਆਰ, ਕਰਨ।"

image From instagram

ਇਸ ਨੋਟ ਤੋਂ ਬਾਅਦ ਲੋਕਾਂ ਨੇ ਕਿਆਸ ਅਰਾਈਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਕੀ ਟੀਵੀ ਅਦਾਕਾਰਾ ਕਰਨ ਜੌਹਰ ਦੀ ਫਿਲਮ 'ਰੌਕੀ ਅਤੇ ਰਾਣੀ ਦੀ ਲਵ ਸਟੋਰੀ' 'ਚ ਕੰਮ ਕਰਨ ਜਾ ਰਹੀ ਹੈ।

ਇਸ ਦੇ ਨਾਲ ਹੀ 'ਖਤਰੋਂ ਕੇ ਖਿਲਾੜੀ 11' ਦੇ ਵਿਨਰ ਅਰਜੁਨ ਬਿਜਲਾਨੀ ਨੇ ਵੀ ਕਰਨ ਜੌਹਰ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਸ਼ਰਧਾ ਦੀ ਤਰ੍ਹਾਂ ਕਰਨ ਜੌਹਰ ਨੇ ਵੀ ਅਭਿਨੇਤਾ ਦਾ ਧਰਮ ਪਰਿਵਾਰ 'ਚ ਸਵਾਗਤ ਕੀਤਾ ਸੀ ਅਤੇ ਭਵਿੱਖ 'ਚ ਉਸ ਨਾਲ ਦੁਬਾਰਾ ਕੰਮ ਕਰਨ ਦੀ ਉਮੀਦ ਜਤਾਈ ਸੀ।

image From instagram

ਹੋਰ ਪੜ੍ਹੋ: ਮਾਂ ਬਨਣ ਤੋਂ ਪਹਿਲਾਂ ਸੋਨਮ ਕਪੂਰ ਨੇ ਪਤੀ ਆਨੰਦ ਅਹੂਜਾ ਲਈ ਲਿਖਿਆ ਖ਼ਾਸ ਨੋਟ, ਜਾਣੋ ਪਤੀ ਬਾਰੇ ਕੀ ਕਿਹਾ

ਨੋਟ ਵਿੱਚ ਲਿਖਿਆ ਹੈ, "ਪਿਆਰੇ ਅਰਜੁਨ, ਮੇਰੀ ਫਿਲਮ ਦਾ ਹਿੱਸਾ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧਰਮਾ ਵਿੱਚ ਤੁਹਾਡਾ ਸੁਆਗਤ ਹੈ ਅਤੇ ਮੈਂ ਭਵਿੱਖ ਵਿੱਚ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।" ਅਰਜੁਨ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਰਨ ਜੌਹਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਉਨ੍ਹਾਂ ਦੀ ਜਾਦੂਈ ਫਿਲਮ ਦਾ ਹਿੱਸਾ ਬਣ ਸਕਦੇ ਹਨ।

 

View this post on Instagram

 

A post shared by Shraddha Arya (@sarya12)

You may also like