ਮਾਂ ਬਨਣ ਤੋਂ ਪਹਿਲਾਂ ਸੋਨਮ ਕਪੂਰ ਨੇ ਪਤੀ ਆਨੰਦ ਅਹੂਜਾ ਲਈ ਲਿਖਿਆ ਖ਼ਾਸ ਨੋਟ, ਜਾਣੋ ਪਤੀ ਬਾਰੇ ਕੀ ਕਿਹਾ

written by Pushp Raj | July 30, 2022

Sonam Kapoor Special note for husband: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਤੇ ਉਨ੍ਹਾਂ ਦੇ ਪਤੀ ਆਨੰਦ ਅਹੁਜਾ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਇਹ ਜੋੜੀ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਹੁਣ ਸੋਨਮ ਨੇ ਆਪਣੇ ਪਤੀ ਆਨੰਦ ਅਹੂਜਾ ਦੇ ਲਈ ਇੱਕ ਖ਼ਾਸ ਨੋਟ ਲਿਖਿਆ ਹੈ।

image From instagram

ਸੋਨਮ ਕਪੂਰ ਮਾਂ ਬਣਨ ਵਾਲੀ ਹੈ। ਫਿਲਹਾਲ ਉਹ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਮਾਣ ਹੀ ਹੈ। ਇਸ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

ਅਦਾਕਾਰਾ ਨੇ ਹੁਣ ਪਤੀ ਆਨੰਦ ਆਹੂਜਾ ਬਾਰੇ ਪੋਸਟ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਪੋਸਟ 'ਚ ਸੋਨਮ ਨੇ ਆਨੰਦ ਲਈ ਖਾਸ ਸੰਦੇਸ਼ ਲਿਖਿਆ ਹੈ। ਦਰਅਸਲ ਅੱਜ ਆਨੰਦ ਦਾ ਜਨਮਦਿਨ ਹੈ ਅਤੇ ਇਸ ਮੌਕੇ ਸੋਨਮ ਨੇ ਆਨੰਦ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

image From instagram

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਨਮ ਕਪੂਰ ਨੇ ਕੈਪਸ਼ਨ ਵਿੱਚ ਲਿਖਿਆ, "ਮੇਰੇ 🦁ਪਤੀ, ਤੁਸੀਂ ਅਜਿਹੇ ਚੰਗੇ ਅਤੇ ਸਮਰਪਿਤ ਵਿਅਕਤੀ ਹੋ। ਮੈਂ ਆਪਣੀ ਜ਼ਿੰਦਗੀ 'ਚ ਕੁਝ ਚੰਗਾ ਕੀਤਾ ਹੋਵੇਗਾ, ਜਿਸ ਕਾਰਨ ਮੈਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ। ਕੋਈ ਵੀ ਤੁਹਾਡੇ ਨਾਲ ਤੁਲਨਾ ਨਹੀਂ ਕਰਦਾ ਅਤੇ ਕਦੇ ਕੋਈ ਕਰੇਗਾ ਵੀ ਨਹੀਂ । Happy Birthday my sneaker obsessed , ਬਾਸਕਟਬਾਲ ਸ਼ੌਕੀਨ ਅਤੇ ਅਧਿਆਤਮਿਕ ਖੋਜੀ ਸਾਥੀ। ਤੁਸੀਂ ਹਮੇਸ਼ਾ ਚਮਕੋਗੇ ਕਿਉਂਕਿ ਤੁਹਾਡੀ ਰੌਸ਼ਨੀ ਚੰਗਿਆਈ ਤੋਂ ਆਉਂਦੀ ਹੈ।ਇਸ ਤੋਂ ਇਲਾਵਾ, ਤੁਸੀਂ ਸਭ ਤੋਂ ਵਧੀਆ ਪਿਤਾ ਬਣਨ ਜਾ ਰਹੇ ਹੋ ਕਿਉਂਕਿ ਤੁਸੀਂ ਹਮੇਸ਼ਾ ਇੱਕ ਚੰਗੇ ਵਿਦਿਆਰਥੀ ਰਹੇ ਹੋ। Love you love you love you. #everydayphenomenal #birthdayboy 🎂 🎉"

image From instagram

ਹੋਰ ਪੜ੍ਹੋ: ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਮਗਰੋਂ ਸਲਮਾਨ ਖਾਨ ਨੇ ਆਪਣੀ ਕਾਰ ਕੀਤੀ ਅਪਗ੍ਰੇਡ, ਕਾਰ ਨੂੰ ਬੁਲੇਟਪਰੂਫ ਲੈਂਡ ਕਰੂਜ਼ਰ 'ਚ ਕੀਤਾ ਤਬਦੀਲ

ਸੋਨਮ ਕੁਝ ਦਿਨ ਪਹਿਲਾਂ ਹੀ ਭਾਰਤ ਆਈ ਹੈ। ਭਾਰਤ ਆਉਣ ਤੋਂ ਬਾਅਦ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਇੱਕ ਛੋਟਾ ਜਿਹਾ ਜਸ਼ਨ ਮਨਾਇਆ। ਤੁਹਾਨੂੰ ਦੱਸ ਦੇਈਏ ਕਿ ਸੋਨਮ ਨੇ ਕੁਝ ਦਿਨ ਪਹਿਲਾਂ ਮੁੰਬਈ 'ਚ ਗ੍ਰੈਂਡ ਬੇਬੀ ਸ਼ਾਵਰ ਦੀ ਯੋਜਨਾ ਬਣਾਈ ਸੀ ਪਰ ਫਿਰ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਹ ਪਲਾਨ ਰੱਦ ਕਰ ਦਿੱਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਸ ਨੇ ਲੰਡਨ 'ਚ ਬੇਬੀ ਸ਼ਾਵਰ ਕਰਵਾਇਆ ਸੀ ਜੋ ਕਾਫੀ ਸ਼ਾਨਦਾਰ ਸੀ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।

 

View this post on Instagram

 

A post shared by Sonam Kapoor Ahuja (@sonamkapoor)

You may also like