ਸੰਜੇ ਦੱਤ ਦੀ ਧੀ ਤ੍ਰਿਸ਼ਲਾ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਕੇ ਹੋਈ ਭਾਵੁਕ, ਇਸ ਬਿਮਾਰੀ ਨਾਲ ਹੋਈ ਸੀ ਮੌਤ

written by Rupinder Kaler | December 06, 2019

ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਨੇ 10 ਦਸੰਬਰ 1996 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ । ਰਿਚਾ ਸ਼ਰਮਾ ਦੀ ਮੌਤ ਬ੍ਰੇਨ ਟਿਊਮਰ ਨਾਲ ਹੋਈ ਸੀ । ਉਸ ਸਮੇਂ ਉਹਨਾਂ ਦੀ ਉਮਰ ਸਿਰਫ 32 ਸਾਲ ਸੀ । ਉਹਨਾਂ ਦੀ ਮੌਤ ਨੂੰ ਲੱਗਪਗ 23 ਸਾਲ ਹੋ ਗਏ ਹਨ । ਇਸ ਸਭ ਦੇ ਚਲਦੇ ਉਹਨਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । https://www.instagram.com/p/B4Qc-fAF9U4/ ਇਸ ਤਸਵੀਰ ਨੂੰ ਸੰਜੇ ਦੱਤ ਤੇ ਰਿਚਾ ਦੀ ਬੇਟੀ ਤ੍ਰਿਸ਼ਲਾ ਦੱਤ ਨੇ ਸ਼ੇਅਰ ਕੀਤਾ ਹੈ । ਰਿਚਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਤ੍ਰਿਸ਼ਲਾ ਨੇ ਉਸ ਨੂੰ ਯਾਦ ਵੀ ਕੀਤਾ ਹੈ । ਤ੍ਰਿਸ਼ਲਾ ਨੇ ਲਿਖਿਆ ਹੈ ‘ਮਾਂ, 1979 ਰੇਸਟ ਇਨ ਪੀਸ’ ਕੈਪਸ਼ਨ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ   ਰਿਚਾ ਦੀ ਇਹ ਤਸਵੀਰ 1979 ਦੀ ਹੈ, ਉਸ ਸਮਂੇ ਰਿਚਾ ਸਿਰਫ 15 ਸਾਲ ਦੀ ਸੀ । https://www.instagram.com/p/B5pENYMFJQg/ ਇਸ ਤਸਵੀਰ ਵਿੱਚ ਰਿਚਾ ਬਹੁਤ ਹੀ ਪਿਆਰੀ ਲੱਗ ਰਹੀ ਹੈ । ਤਹਾਨੂੰ ਦੱਸ ਦਿੰਦੇ ਹਾਂ ਕਿ ਰਿਚਾ ਸ਼ਰਮਾ ਨੇ ਹਮ ਨੌਜਵਾਂ, ਅਨੁਭਵ, ਇਨਸਾਫ ਕੀ ਆਵਾਜ਼ ਤੇ ਸੜਕ ਛਾਪ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਵਿਆਹ ਤੋਂ ਦੋ ਸਾਲ ਬਾਅਦ ਰਿਚਾ ਬਰੇਨ ਟਿਊਮਰ ਵਰਗੀ ਬਿਮਾਰੀ ਨਾਲ ਗ੍ਰਸ਼ਤ ਹੋ ਗਈ ਸੀ । ਤ੍ਰਿਸ਼ਲਾ ਦੀ ਗੱਲ ਕੀਤੀ ਜਾਵੇ ਤਾਂ ਫੈਸ਼ਨ ਇੰਡਸਟਰੀ ਵਿੱਚ ਆਪਣੀ ਕਿਸਮਤ ਅਜਮਾ ਰਹੀ ਹੈ ।

0 Comments
0

You may also like