ਇਹ ਕੰਮ ਕਰਕੇ ਤੁਸ਼ਾਰ ਕਪੂਰ ਨੇ ਪੂਰੇ ਬਾਲੀਵੁੱਡ ਨੂੰ ਕਰ ਦਿੱਤਾ ਸੀ ਹੈਰਾਨ, ਜਨਮ ਦਿਨ ’ਤੇ ਜਾਣੋਂ ਖ਼ਾਸ ਗੱਲਾਂ

Written by  Rupinder Kaler   |  November 20th 2020 03:08 PM  |  Updated: November 20th 2020 03:10 PM

ਇਹ ਕੰਮ ਕਰਕੇ ਤੁਸ਼ਾਰ ਕਪੂਰ ਨੇ ਪੂਰੇ ਬਾਲੀਵੁੱਡ ਨੂੰ ਕਰ ਦਿੱਤਾ ਸੀ ਹੈਰਾਨ, ਜਨਮ ਦਿਨ ’ਤੇ ਜਾਣੋਂ ਖ਼ਾਸ ਗੱਲਾਂ

ਅਦਾਕਾਰ ਤੁਸ਼ਾਰ ਕਪੂਰ ਨੂੰ ਭਾਵੇਂ ਆਪਣੇ ਪਿਤਾ ਜਤਿੰਦਰ ਵਾਂਗ ਫ਼ਿਲਮੀ ਦੁਨੀਆ ਵਿੱਚ ਸ਼ੋਹਰਤ ਹਾਸਲ ਨਹੀਂ ਹੋਈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਬਣੇ ਰਹੇ ਹਨ ।2016 'ਚ ਕੁੰਵਾਰੇ ਤੁਸ਼ਾਰ ਨੇ ਸਰੋਗੇਸੀ ਦੇ ਜ਼ਰੀਏ ਸਿੰਗਲ ਪੈਰੇਂਟ ਹੋਣ ਦਾ ਕਦਮ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਤੁਸ਼ਾਰ ਤੋਂ ਬਾਅਦ ਬਾਲੀਵੁੱਡ ਦੇ ਹੋਰ ਵੀ ਕਈ ਸਿਤਾਰਿਆਂ ਨੇ ਸਰੋਗੇਸੀ ਦੇ ਜਰੀਏ ਮਾਂ-ਬਾਪ ਬਣਨ ਦਾ ਫੈਸਲਾ ਲਿਆ ।

tusshar-ekta

ਹੋਰ ਪੜ੍ਹੋ :

ekta

ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦੀ ਵੱਡੀ ਭੈਣ ਏਕਤਾ ਕਪੂਰ ਨੇ ਵੀ ਭਰਾ ਦੇ ਕਦਮਾਂ ਨੂੰ ਫਾਲੋ ਕਰਦੇ ਹੋਏ ਆਈਵੀਐੱਲ ਦੇ ਜ਼ਰੀਏ ਸਿੰਗਲ ਮਦਰ ਬਣਨ ਦਾ ਫੈਸਲਾ ਕੀਤਾ। ਤੁਸ਼ਾਰ ਦੇ ਬੇਟੇ ਦਾ ਨਾਂ ਲਕਸ਼ਯ ਹੈ, ਜਦਕਿ ਏਕਤਾ ਦੇ ਬੇਟੇ ਦਾ ਨਾਂ ਰਵੀ ਕਪੂਰ ਹੈ ।

20 ਨਵੰਬਰ 1976 ਨੂੰ ਜੰਮੇ ਤੁਸ਼ਾਰ ਨੇ ਆਪਣਾ ਫਿਲਮੀ ਕਰੀਅਰ 2001 'ਚ ਆਈ ਫਿਲਮ 'ਮੁਝੇ ਕੁਛ ਰਹਿਣਾ ਹੈ’ ਤੋਂ ਸ਼ੁਰੂ ਕੀਤਾ ਸੀ, ਜਿਸ 'ਚ ਕਰੀਨਾ ਕਪੂਰ ਉਨ੍ਹਾਂ ਦੀ ਹੀਰੋਇਨ ਸੀ ਤੇ ਸਤੀਸ਼ ਕੌਸ਼ਿਕ ਨੇ ਇਸ ਨੂੰ ਡਾਇਰੈਕਟ ਕੀਤਾ ਸੀ। ਕੁਝ ਸਾਲਾਂ ਤਕ ਤੁਸ਼ਾਰ ਫਿਲਮਾਂ 'ਚ ਕੇਂਦਰੀ ਭੂਮਿਕਾਵਾਂ 'ਚ ਨਜ਼ਰ ਆਏ।ਪਰ ਬਾਅਦ ਵਿੱਚ ਉਹ ਬਾਲੀਵੁੱਡ ਤੋਂ ਦੂਰ ਹੁੰਦੇ ਗਏ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network