ਕਿਸਾਨਾਂ ਦੇ ਮੰਚ ’ਤੇ ਪਹੁੰਚੀ ਟੀਵੀ ਅਦਾਕਾਰਾ ਕਾਜਲ ਨਿਸ਼ਾਦ

written by Rupinder Kaler | March 02, 2021

ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤਿੰਨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਕਿਸਾਨਾਂ ਨੂੰ ਹਰ ਵਰਗ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਦੇਸ਼ ਭਰ ਦੇ ਕਲਾਕਾਰ ਕਿਸਾਨਾਂ ਦੇ ਮੰਚ ਤੇ ਪਹੁੰਚ ਕੇ ਉਹਨਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ ।

Image from kajal_nishad's instagram

ਹੋਰ ਪੜ੍ਹੋ :

ਆਪਣੀ ਮੰਗਣੀ ’ਤੇ ਭੈਣਾਂ ਨਾਲ ਲੋਕ ਗੀਤ ਗਾਉਂਦੇ ਹੋਏ ਭਾਵੁਕ ਹੋ ਗਈ ਅਫ਼ਸਾਨਾ ਖ਼ਾਨ

Image from kajal_nishad's instagram

ਬੀਤੇ ਦਿਨ ਕਿਸਾਨਾਂ ਦਾ ਸਮਰਥਨ ਕਰਨ ਲਈ ਟੀਵੀ ਅਦਾਕਾਰਾ ਕਾਜਲ ਨਿਸ਼ਾਦ ਦਿੱਲੀ ਪਹੁੰਚੀ । ਉਹਨਾਂ ਨੇ ਕਿਸਾਨਾਂ ਦੇ ਮੰਚ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਨੂੰ ਨਾ ਪਰਖੇ ਕਿਉਂਕਿ ਕਿਸਾਨਾਂ ਦਾ ਅੰਦੋਲਨ ਜਿਨ੍ਹਾ ਲੰਮਾ ਹੁੰਦਾ ਜਾ ਰਿਹਾ ਹੈ ਕਾਰਵਾਂ ਓਨਾਂ ਹੀ ਵੱਡਾ ਹੁੰਦਾ ਜਾ ਰਿਹਾ ਹੈ ।

Image from kajal_nishad's instagram

ਇਸ ਮੌਕੇ ਉਹਨਾਂ ਨੇ ਗੋਦੀ ਮੀਡੀਆ ਨੂੰ ਵੀ ਨਿਸ਼ਾਨੇ ’ਤੇ ਲਿਆ । ਉਹਨਾਂ ਨੇ ਕਿਹਾ ਕਿ ਕਿਸਾਨ ਹੀ ਦੇਸ਼ ਨੂੰ ਤਾਨਾਸ਼ਾਹ ਸਰਕਾਰ ਤੋਂ ਛੁਟਕਾਰਾ ਦਿਵਾਉਣਗੇ । ਉਹਨਾਂ ਨੇ ਕਿਹਾ ਕਿ ਸਰਕਾਰ ਕਦੇ ਕਿਸਾਨਾਂ ਨੂੰ ਅੱਤਵਾਦੀ ਕਹਿੰਦੀ ਹੈ ਤੇ ਕਦੇ ਖਾਲਿਸਤਾਨੀ ਪਰ ਅੱਜ ਤੱਕ ਸਰਕਾਰ ਇਹ ਨਹੀਂ ਦੱਸ ਸਕੀ ਕਿ ਇਹਨਾਂ ਖੇਤੀ ਕਾਨੂੰਨਾਂ ਵਿੱਚ ਅਜਿਹਾ ਕੀ ਹੈ ਜਿਸ ਨੂੰ ਉਹ ਵਾਪਿਸ ਨਹੀਂ ਲੈ ਸਕਦੀ ।

 

View this post on Instagram

 

A post shared by Kajal Nishad (@kajal_nishad)

0 Comments
0

You may also like