ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸਵਰਨ ਸੀਵੀਆ ਦਾ ਦਿਹਾਂਤ

Written by  Shaminder   |  January 03rd 2023 10:49 AM  |  Updated: January 03rd 2023 10:49 AM

ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸਵਰਨ ਸੀਵੀਆ ਦਾ ਦਿਹਾਂਤ

ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸਵਰਨ ਸਿੰਘ ਸੀਵੀਆ (Swaran Sivia)  ਦਾ ਦਿਹਾਂਤ (Death)ਹੋ ਗਿਆ ਹੈ ।ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਨਾਮ ਜਪ ਲੈ, ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ, ਬਾਬਾ ਤੇਰਾ ਨਨਕਾਣਾ ਸਣੇ ਕਈ ਹਿੱਟ ਗੀਤ ਗਾਏ ਹਨ ।

Darshan Aulakh Image Source : Instagram

ਹੋਰ ਪੜ੍ਹੋ : ਨਵੇਂ ਸਾਲ ਦੇ ਮੌਕੇ ‘ਤੇ ਕਪਿਲ ਸ਼ਰਮਾ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਜਸਬੀਰ ਜੱਸੀ ਵੀ ਆਏ ਨਜ਼ਰ

ਉਨ੍ਹਾਂ ਨੇ ਆਪਣਾ ਕੈਰੀਅਰ 1983 ਵਿੱਚ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀਆਂ ਧਾਰਮਿਕ ਐਲਬਮਾਂ 'ਨਾਮ ਜਪ ਲੈ' ਅਤੇ 'ਬਾਬਾ ਤੇਰਾ ਨਨਕਾਣਾ' ਦੇ ਕੁਝ ਬੋਲ ਲਿਖ ਕੇ ਸ਼ੁਰੂ ਕੀਤਾ। ਉਨ੍ਹਾਂ ਦੇ ਲਿਖੇ ਗੀਤ ਅਮਰ ਸਿੰਘ ਚਮਕੀਲਾ, ਸੁਰਜੀਤ ਬਿੰਦਰਖੀਆ, ਦੁਰਗਾ ਰੰਗੀਲਾ, ਸਰਦੂਲ ਸਿਕੰਦਰ, ਜੈਜ਼ੀ ਬੀ, ਮਲਕੀਤ ਸਿੰਘ ਸਣੇ ਕਈ ਗਾਇਕਾਂ ਨੇ ਗਾਏ ਸਨ ।

Darshan Aulakh Image Source : Instagram

ਹੋਰ ਪੜ੍ਹੋ : ਹਰਭਜਨ ਮਾਨ ਆਪਣੇ ਪਰਿਵਾਰ ਦੇ ਨਾਲ ਜੱਦੀ ਪਿੰਡ ਖੇਮੁਆਣਾ ਪਹੁੰਚੇ, ਧੀ ਪਿਤਾ ਹਰਭਜਨ ਮਾਨ ਦੇ ਨਾਲ ਮਸਤੀ ਕਰਦੀ ਆਈ ਨਜ਼ਰ

ਗੀਤਕਾਰ ਹੋਣ ਦੇ ਨਾਲ-ਨਾਲ ਉਹ ਲੁਧਿਆਣਾ ਦੀਆਂ ਅਦਾਲਤਾਂ ‘ਚ ਬਤੌਰ ਸਟੈਨੋਗ੍ਰਾਫਰ ਵੀ ਕੰਮ ਕਰ ਚੁੱਕੇ ਹਨ । ਉਨ੍ਹਾਂ ਦਾ ਇੱਕ ਭਰਾ ਕਰਨੈਲ ਸਿੰਘ ਸੀਵੀਆ ਵੀ ਇੱਕ ਗੀਤਕਾਰ ਹਨ ਅਤੇ ਪੁੱਤਰ ਸੁਖਜੀਤ ਸਿੰਘ ਸੀਵੀਆ ਵੀ ਇੱਕ ਵਧੀਆ ਗਾਇਕ ਹੈ ।

Darshan Aulakh Image Source : Instagram

ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਹੋਰ ਪੁੱਤਰ ਵੀ ਹੈ ਜਿਸ ਦਾ ਨਾਮ ਸਰਬਜੀਤ ਸਿੰਘ ਸੀਵੀਆ ਹੈ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ।ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਦਰਸ਼ਨ ਔਲਖ ਨੇ ਵੀ ਸਵਰਨ ਸਿੰਘ ਸੀਵੀਆ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network