ਸਕੂਲ 'ਚ ਨਿਹੰਗ ਸਿੰਘ ਨੇ ਬੱਚਿਆਂ ਨੂੰ ਸਮਝਾਇਆ  ਕੱਕਾਰਾਂ ਦਾ ਮੱਹਤਵ

written by Shaminder | September 08, 2018

ਕੇਰਲਾ ਦੇ ਹੜ੍ਹ ਪੀੜ੍ਹਤਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਜਿੱਥੇ ਖਾਣ ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਈਆਂ  ਜਾ ਰਹੀਆਂ ਨੇ ,ਉੱਥੇ ਹੀ ਉਨ੍ਹਾਂ ਦੇ ਮੁੜ ਤੋਂ ਵਸੇਬੇ ਲਈ ਵੀ ਪੰਜਾਬੀਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ।ਉੱਥੇ ਹੀ ਖਾਲਸਾ ਏਡ ਅਤੇ ਹੋਰ ਕਈ ਸਿੱਖ ਸੰਸਥਾਵਾਂ ਵੀ ਹੜ੍ਹ ਪੀੜ੍ਹਤਾਂ ਦੀ ਮੱਦਦ ਕਰ ਰਹੀਆਂ ਨੇ ।ਯੂਨਾਈਟਿਡ ਸਿੱਖ ਵਲੰਟੀਅਰ United Sikh Volunteer ਦੇ ਵਰਕਰ ਵੀ ਉੱਥੇ ਪਹੁੰਚੇ ਹੋਏ ਨੇ ਜਿੱਥੇ ਇਹ ਸੰਸਥਾਵਾਂ ਉਨ੍ਹਾਂ ਹੜ੍ਹ ਪੀੜ੍ਹਤਾਂ ਦੀ ਮੱਦਦ ਕਰ ਰਹੀਆਂ ਨੇ ,ਉਥੇ ਹੀ ਆਪਣੇ ਧਰਮ ਬਾਰੇ ਵੀ ਉੱਥੋਂ ਦੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ । [video width="640" height="352" mp4="https://wp.ptcpunjabi.co.in/wp-content/uploads/2018/09/WhatsApp-Video-2018-09-07-at-17.33.40-1.mp4"][/video] ਯੂਨਾਈਟਿਡ ਸਿੱਖ ਵਲੰਟੀਅਰਾਂ ਨੇ ਉੱਥੋਂ ਦੇ ਸੇਂਜੋਸ ਸਕੂਲ ਵਾਇਆਨੰਦ 'ਚ ਨਿਹੰਗ ਸਿੰਘ ਵਰਕਰਾਂ ਨੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਸਕੂਲ ਦੇ ਵਿਦਿਆਰਥੀਆਂ ਨਾਲ ਬਾਣੀ ਬਾਣੇ ਅਤੇ ਪੰਜ ਕੱਕਾਰਾਂ Kakkar'sਦੀ ਅਹਿਮੀਅਤ 'ਤੇ ਚਾਨਣਾ ਪਾਇਆ ।ਨਿਹੰਗ ਸਿੰਘ ਨੇ ਦੱਸਿਆ ਕਿ ਇਹ ਪੰਜੇ ਕੱਕਾਰ ਸਾਨੂੰ ਕੁਝ ਨਾ ਕੁਝ ਯਾਦ ਦਿਵਾਉਂਦੇ ਨੇ ।ਕਿਉਂਕਿ ਇੱਕ ਸਾਬਤ ਸੂਰਤ ਸਿੱਖ ਲਈ ਇਹ ਪੰਜ ਕੱਕਾਰ ਖਾਸ ਮਹੱਤਵ ਰੱਖਦੇ ਨੇ । ਬੱਚਿਆਂ ਨੇ ਵੀ ਇਸ ਪ੍ਰੋਗਰਾਮ 'ਚ ਵਧ ਚੜ੍ਹ ਕੇ ਭਾਗ ਲਿਆ ਅਤੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ।ਬੱਚਿਆਂ ਨੇ ਨਿਹੰਗ ਸਿੰਘ ਨਾਲ ਕਈ ਮੁੱਦਿਆਂ 'ਤੇ ਸਵਾਲ ਕੀਤੇ ਜਿਸ 'ਚ ਕੇਰਲਾ ਹੜ੍ਹ ਪੀੜ੍ਹਤਾਂ ਦੀ ਮੱਦਦ ,ਬਾਣੇ ਅਤੇ ਕੱਕਾਰਾਂ ਦੇ ਮਹੱਤਵ ਬਾਰੇ ਨਿਹੰਗ ਸਿੰਘ ਨਾਲ ਗੱਲਬਾਤ ਕੀਤੀ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਿਲ ਕਰਕੇ ਬੱਚੇ ਬਹੁਤ ਪ੍ਰਭਾਵਿਤ ਹੋਏ ਅਤੇ ਬੱਚੇ ਨਿਹੰਗ ਸਿੰਘ ਨਾਲ ਹੱਥ ਮਿਲਾਉਣ ਲਈ ਉਤਾਵਲੇ ਨਜ਼ਰ ਆਏ । ਇਨ੍ਹਾਂ ਬੱਚਿਆਂ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈ ਕਾਰੇ ਵੀ ਛੱਡੇ ।

0 Comments
0

You may also like