ਸਲਮਾਨ ਖ਼ਾਨ ਦੀ ਇਸ ਹੀਰੋਇਨ ਦਾ ਵਜ਼ਨ ਸੀ 100 ਕਿਲੋ, ਕਾਲ ਸੈਂਟਰ 'ਚ ਵੀ ਕਰਦੀ ਸੀ ਕੰਮ

written by Rupinder Kaler | May 13, 2019

ਕਈ ਫ਼ਿਲਮਾਂ ਵਿੱਚ ਬੋਲਡ ਸੀਨ ਦੇਣ ਵਾਲੀ ਜ਼ਰੀਨ ਖ਼ਾਨ ਨੇ ਸਲਮਾਨ ਖ਼ਾਨ ਦੀ ਫ਼ਿਲਮ ਵੀਰ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਉਸ ਸਮੇਂ ਉਸ ਨੂੰ ਕਟਰੀਨਾ ਦੀ ਹਮਸ਼ਕਲ ਕਿਹਾ ਗਿਆ ਸੀ । ਜ਼ਰੀਨ ਖ਼ਾਨ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਉਸ ਨੂੰ ਉਹ ਸਫ਼ਲਤਾ ਨਹੀਂ ਮਿਲੀ । ਇਸ ਹੀਰੋਇਨ ਦਾ ਜ਼ਿੰਦਗੀ ਬਹੁਤ ਹੀ ਸੰਘਰਸ਼ ਭਰੀ ਰਹੀ ਹੈ ।

Zarine Khan Zarine Khan
ਮੁੰਬਈ ਵਿੱਚ ਜਨਮੀ ਜ਼ਰੀਨ ਖ਼ਾਨ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਵੱਖ ਹੋ ਗਏ ਸਨ ਕਿਉਂਕਿ ਜ਼ਰੀਨ ਦੇ ਪਿਤਾ ਨੇ ਦੋ ਬੇਟੀਆਂ ਦੀ ਜ਼ਿੰਮੇਵਾਰੀ ਲੈਣ ਤੋਂ ਨਾਂਹ ਕਰ ਦਿੱਤੀ ਸੀ । ਹੀਰੋਇਨ ਬਣਨ ਤੋਂ ਪਹਿਲਾਂ ਜ਼ਰੀਨ ਦਾ ਵਜ਼ਨ 1੦੦ ਕਿਲੋ ਦੇ ਲੱਗਪਗ ਸੀ । 12ਵੀਂ ਵਿੱਚ ਉਹ ਜ਼ਿਆਦਾ ਜੰਕ ਫੂਡ ਖਾਂਦੀ ਸੀ ਜਿਸ ਕਰਕੇ ਉਸ ਦਾ ਵਜ਼ਨ ਵੱਧਦਾ ਹੀ ਜਾ ਰਿਹਾ ਸੀ ।
Zarine Khan Zarine Khan
ਬਚਪਨ ਵਿੱਚ ਜ਼ਰੀਨ ਐਕਟਰੈੱਸ ਨਹੀਂ ਡਾਕਟਰ ਬਣਨਾ ਚਾਹੁੰਦੀ ਸੀ । ਜੇਬ੍ਹ ਖਰਚ ਕੱਢਣ ਲਈ ਜ਼ਰੀਨ ਨੇ ਇੱਕ ਕਾਲ ਸੈਂਟਰ ਵਿੱਚ ਵੀ ਕੰਮ ਕੀਤਾ । ਜ਼ਰੀਨ ਨੇ ਇੱਕ ਪੋਸਟ ਵਿੱਚ ਲਿਖਿਆ ਦੀ ਫ਼ਿਲਮਾਂ ਵਿੱਚ ਆਉਣ ਲਈ ਉਸ ਨੇ ਬਹੁਤ ਵਜ਼ਨ ਘਟਾਇਆ ਸੀ । ਇਸ ਦੇ ਬਾਵਜੂਦ ਉਹਨਾਂ ਦੇ ਵਜ਼ਨ ਕਰਕੇ ਉਸ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ।
Zarine Khan Zarine Khan
ਜ਼ਰੀਨ ਨੂੰ ਪਹਿਲੀ ਫ਼ਿਲਮ ਮਿਲਣ ਦਾ ਕਿੱਸਾ ਵੀ ਬਹੁਤ ਰੋਚਕ ਹੈ । ਫ਼ਿਲਮ ਯੁਵਰਾਜ ਦੇ ਸੈੱਟ ਤੇ ਸਲਮਾਨ ਦੀ ਨਜ਼ਰ ਜਦੋਂ ਜ਼ਰੀਨ  ਤੇ ਪਈ ਤਾਂ ਸਲਮਾਨ ਨੇ ਪਹਿਲੀ ਨਜ਼ਰ ਵਿੱਚ ਹੀ ਕਹਿ ਦਿੱਤਾ ਸੀ ਕਿ ਵੀਰ ਫ਼ਿਲਮ ਲਈ ਸਿਰਫ਼ ਇਹੀ ਹੀਰੋਇਨ ਚਾਹੀਦੀ ਹੈ । https://www.instagram.com/p/BxIsrR4gFNE/ https://www.instagram.com/p/BwF3VfRg6OJ/

0 Comments
0

You may also like