ਟੌਪ ਦੀ ਜਗ੍ਹਾ ਜੀਨਸ ਪਾ ਕੇ ਰੈਸਟੋਰੈਂਟ ਪਹੁੰਚ ਗਈ ਉਰਫੀ ਜਾਵੇਦ, ਲੋਕਾਂ ਨੇ ਕਿਹਾ 'ਪੈਂਟ ਫਾੜ ਦੀ’

Written by  Shaminder   |  January 31st 2023 05:40 PM  |  Updated: January 31st 2023 05:44 PM

ਟੌਪ ਦੀ ਜਗ੍ਹਾ ਜੀਨਸ ਪਾ ਕੇ ਰੈਸਟੋਰੈਂਟ ਪਹੁੰਚ ਗਈ ਉਰਫੀ ਜਾਵੇਦ, ਲੋਕਾਂ ਨੇ ਕਿਹਾ 'ਪੈਂਟ ਫਾੜ ਦੀ’

ਉਰਫੀ ਜਾਵੇਦ (Uorfi Javed )ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ ।ਉੇਸ ਦੇ ਅਜੀਬੋ ਗਰੀਬ ਡਰੈੱਸਾਂ ਦੇ ਨਾਲ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਅੱਜ ਉਰਫੀ ਜਾਵੇਦ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ ।

Urfi Javed image Source : Instagram

ਹੋਰ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵਾਂ ਪਤਨੀਆਂ ਦਰਮਿਆਨ ਹੋਇਆ ਝਗੜਾ, ਵੀਡੀਓ ਹੋ ਰਿਹਾ ਵਾਇਰਲ

ਟੌਪ ਦੀ ਜਗ੍ਹਾ ਪਾਈ ਜੀਨਸ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਰਫੀ ਜਾਵੇਦ ਅਦਾਕਾਰਾ ਟੌਪ ਦੀ ਜਗਾ ਜੀਨਸ ਪਾ ਕੇ ਇੱਕ ਰੈਸਟੋਰੈਂਟ ‘ਚ ਪਹੁੰਚ ਗਈ । ਇਸ ਵੀਡੀਓ ‘ਤੇ ਲੋਕਾਂ ਨੇ ਵੀ ਖੂਬ ਰਿਐਕਸ਼ਨ ਦਿੱਤੇ। ਸੋਸ਼ਲ ਮੀਡੀਆ ਯੂਜ਼ਰ ਨੇ ਉਰਫੀ ਦੇ ਕੱਪੜਿਆਂ ‘ਤੇ ਕਮੈਂਟਸ ਕਰਦੇ ਹੋਏ ਕਿਹਾ ‘ਪੈਂਟ ਫਾੜ ਦੀ ਦੀਦੀ’।

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਨੇ ਜੌਨ ਅਬ੍ਰਾਹਮ ਨੂੰ ਕੀਤਾ ਕਿੱਸ, ਪ੍ਰਸ਼ੰਸਕਾਂ ਨੇ ਕਿਹਾ ‘ਇੱਕ ਵਾਰ ਫਿਰ’…

ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਪਾਗਲ ਔਰਤ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਵੋ ਵੇਟਰ ਬਨਨੇ ਆਈ ਹੈ ਰਿਲੈਕਸ ਗੁਈਸ’ । ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਆਪੋ ਆਪਣੇ ਪ੍ਰਤੀਕਰਮ ਦਿੱਤੇ ਹਨ ।

Uorfi Javed reacts to fake news about her death Image Source: Instagram

ਉਰਫੀ ਜਾਵੇਦ ਅਤੇ ਵਿਵਾਦ

ਉਰਫੀ ਜਾਵੇਦ ਦਾ ਵਿਵਾਦਾਂ ਦੇ ਨਾਲ ਗਹਿਰਾ ਨਾਤਾ ਹੈ । ਅਕਸਰ ਉਸ ਦੇ ਕੱਪੜਿਆਂ ਨੂੰ ਲੈ ਕੇ ਵਿਵਾਦ ਹੁੰਦਾ ਰਹਿੰਦਾ ਹੈ । ਕੁਝ ਦਿਨ ਪਹਿਲਾਂ ਇੱਕ ਸਿਆਸੀ ਆਗੂ ਦੇ ਨਾਲ ਵੀ ਉਰਫੀ ਜਾਵੇਦ ਦਾ ਵਿਵਾਦ ਹੋਇਆ ਸੀ । ਬੀਤੇ ਦਿਨ ਵੀ ਕੰਗਨਾ ਰਣੌਤ ਨੇ ਵੀ ਉਰਫੀ ਦੇ ਨਾਲ ਪੰਗਾ ਲਿਆ ਸੀ । ਦੋਨਾਂ ਦਰਮਿਆਨ ਫ਼ਿਲਮ ‘ਪਠਾਨ’ ਨੂੰ ਲੈ ਕੇ ਵਿਵਾਦ ਹੋਇਆ ਸੀ ।

 

View this post on Instagram

 

A post shared by @varindertchawla


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network