ਸ਼ੇਰ ਦੀ ਸੈਲਫੀ ਤੇ ਬਾਂਦਰ ਦਾ ਐਕਸ਼ਨ, ਟੋਟਲ ਧਮਾਲ ਦਾ ਮਸਾਲਾ ਟ੍ਰੇਲਰ ਰਿਲੀਜ਼, ਦੇਖੋ ਵੀਡੀਓ

written by Aaseen Khan | January 21, 2019

ਮਲਟੀ ਸਟਾਰਰ ਫਿਲਮ 'ਟੋਟਲ ਧਮਾਲ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੀ ਕਹਾਣੀ ਪਹਿਲੀ ਫਿਲਮ 'ਧਮਾਲ' ਦੇ ਕਾਨਸੈਪਟ 'ਤੇ ਹੀ ਅਧਾਰਿਤ ਹੈ। ਪੂਰੀ ਹਾਸਰਸ ਨਾਲ ਭਰਪੂਰ ਇਹ ਮਸਾਲਾ ਫਿਲਮ 22 ਫਰਬਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ 'ਚ ਅਜੇ ਦੇਵਗਨ, ਅਨਿਲ ਕਪੂਰ , ਮਾਧੁਰੀ ਦਿਕਸ਼ਿਤ, ਜੌਨੀ ਲੀਵਰ , ਅਰਸ਼ਦ ਵਾਰਸੀ, ਚੰਕੀ ਪਾਂਡੇ , ਰਿਤੇਸ਼ ਦੇਸ਼ਮੁਖ ਅਤੇ ਸੰਜੇ ਮਿਸ਼ਰਾ ਨਜ਼ਰ ਆਉਣਗੇ। ਫਿਲਮ 'ਚ ਕਾਮੇਡੀ ਦਾ ਪੂਰਾ ਤੜਕਾ ਲਗਾਇਆ ਗਿਆ ਹੈ ਜਿਸ ਨਾਲ ਦਰਸ਼ਕ ਹੱਸਣ ਲਈ ਮਜਬੂਰ ਹੋ ਜਾਣਗੇ। ਫਿਲਮ ਨੂੰ ਇੰਦਰ ਕੁਮਾਰ ਡਾਇਰੈਕਟ ਕਰ ਰਹੇ ਹਨ।

ਫਿਲਮ 'ਚ ਅਜੇ ਦੇਵਗਨ ਦਾ ਕਿਰਦਾਰ ਬੜਾ ਹੀ ਜ਼ਬਰਦਸਤ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ 'ਟੋਟਲ ਧਮਾਲ' 'ਚ ਬਾਲੀਵੁੱਡ ਦੇ ਵੱਡੇ ਐਕਟਰ ਤਾਂ ਨਜ਼ਰ ਆ ਹੀ ਰਹੇ ਹਨ ਪਰ ਉੱਥੇ ਹੀ ਜਾਨਵਰਾਂ ਨਾਲ ਵੀ ਸਕਰੀਨ ਭਰੀ ਨਜ਼ਰ ਆ ਰਹੀ ਹੈ। ਬਾਂਦਰਾਂ ਤੋਂ ਲੈ ਕੇ ਸੱਪ ਤੇ ਚਿੰਪੈਂਜ਼ੀ , ਚੀਤੇ ਵੀ ਨਜ਼ਰ ਆ ਰਹੇ ਹਨ। ਕੁੱਲ ਮਿਲਾ ਕੇ ਫਿਲਮ ਟੋਟਲ ਧਮਾਲ ਇੰਟਰਟੇਨਮੈਂਟ ਦਾ ਫੁੱਲ ਡੋਜ਼ ਦੇਣ ਵਾਲੀ ਹੈ।

ਹੋਰ ਵੇਖੋ : ਪ੍ਰਧਾਨ ਮੰਤਰੀ ਮੋਦੀ ਦੇ ਟਵੀਟ ‘ਚ ਅਜਿਹਾ ਕੀ ਹੈ ਖਾਸ ਜੋ ਹੋ ਰਹੀ ਹੈ ਚਰਚਾ , ਜਾਣੋ

ਧਮਾਲ ਫ੍ਰੈਂਚਾਇਜ਼ੀ ਦੀ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਧਮਾਲ ਅਤੇ ਡਬਲ ਧਮਾਲ ਫ਼ਿਲਮਾਂ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਤੀਜੀ ਧਮਾਲ 'ਚ ਮੇਕਰਸ ਨਵੀਂ ਸਟਾਰਕਾਸਟ ਦੇ ਨਾਲ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹਨ। ਪਹਿਲੀ ਵਾਰ ਅਜੇ ਦੇਵਗਨ, ਅਨਿਲ ਕਪੂਰ ਅਤੇ ਮਾਧੁਰੀ ਦਿਕਸ਼ਿਤ ਵਰਗੇ ਵੱਡੇ ਸਟਾਰਜ਼ ਇਸ ਫਿਲਮ ਲੜੀ ਨਾਲ ਇਕੱਠੇ ਆਏ ਹਨ। ਉੱਥੇ ਹੀ ਸਲਮਾਨ ਖਾਨ ਅਤੇ ਸੋਨਾਕਸ਼ੀ ਸਿਨਹਾ ਸਪੈਸ਼ਲ ਆਪਿਰੈਂਸ ਕਰਦੇ ਨਜ਼ਰ ਆ ਰਹੇ ਹਨ। ਈਸ਼ਾ ਗੁਪਤਾ ਵੀ ਮੂਵੀ 'ਚ ਨਜ਼ਰ ਆਵੇਗੀ।

ਜਿੱਥੇ ਪਹਿਲੀ ਫ਼ਿਲਮ 'ਚ 10 ਕਰੋੜ ਦੀ ਰਾਸ਼ੀ ਪਿੱਛੇ ਫਿਲਮ ਦੀ ਸਟਾਰ ਕਾਸਟ ਦੌੜ ਰਹੀ ਸੀ ਉੱਥੇ ਹੀ ਇਸ ਟੋਟਲ ਧਮਾਲ ਫਿਲਮ 'ਚ 50 ਕਰੋੜ ਦੀ ਰਾਸ਼ੀ ਨੂੰ ਹਾਸਿਲ ਕਰਨ ਲਈ ਸਾਰੇ ਇੱਕ ਤੋਂ ਮੂਹਰੇ ਇੱਕ ਨਿਕਲਣਾ ਚਾਹੁੰਦੇ ਹਨ।

You may also like