ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦਿਲਜੀਤ ਦੋਸਾਂਝ ਨੂੰ ਟਵੀਟ ਕਰ ਕੇ ਫ਼ਿਲਮ ‘ਹੌਂਸਲਾ ਰੱਖ’ ਲਈ ਦਿੱਤੀ ਵਧਾਈ …!

written by Rupinder Kaler | October 12, 2021

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ (President of United States Of America Joe Biden) ਨੇ ਦਿਲਜੀਤ ਦੋਸਾਂਝ (Diljit Dosanjh) ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ, ਕਿਉਂਕਿ ਉਹਨਾਂ ਦੀ ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ਰਿਲੀਜ਼ ਹੋਣ ਵਾਲੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਦੀ ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ । ਤੁਹਾਨੂੰ ਇਹ ਜਾਣਕੇ ਹੈਰਾਨਗੀ ਤਾਂ ਹੋਵੇਗੀ ਕਿ ਕਿਸੇ ਪੰਜਾਬੀ ਫ਼ਿਲਮ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਏਨਾਂ ਉਤਸ਼ਾਹਿਤ ਹੋਵੇਗਾ ।

Image Source: Instagram

ਹੋਰ ਪੜ੍ਹੋ :

ਇਹ ਸੀ ਅਦਾਕਾਰ ਧਰਮਿੰਦਰ ਦੀ ਪਹਿਲੀ ਕਾਰ, ਅਦਾਕਾਰ ਨੇ ਵੀਡੀਓ ਸਾਂਝਾ ਕਰਕੇ ਦੱਸਿਆ 1960 ‘ਚ ਖਰੀਦੀ ਸੀ ਕਾਰ

Pic Courtesy: Instagram

 

ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਟਵੀਟ ਅਮਰੀਕੀ ਰਾਸ਼ਟਰਪਤੀ ਨੇ ਨਹੀਂ ਕੀਤਾ ਬਲਕਿ ਜਿਸ ਟਵਿੱਟਰ ਅਕਾਊਂਟ ਤੋਂ ਇਹ ਟਵੀਟ ਕੀਤਾ ਗਿਆ ਹੈ । ਉਹ ਅਕਾਊਂਟ ਦਿਲਜੀਤ ਦੇ ਕਿਸੇ ਫੈਨ ਦਾ ਹੈ । ਉਸ ਵੱਲੋਂ ਜੋ ਬਾਈਡਨ ਦੇ ਨਾਂਅ ਤੇ ਜਾਲੀ ਖਾਤਾ ਬਣਾਇਆ ਗਿਆ ਹੈ । ਇਸ ਟਵੀਟ ਤੇ ਦਿਲਜੀਤ ਨੇ ਹਾਸੋਹੀਣੇ ਤਰੀਕੇ ਨਾਲ ਰਿਪਲਾਈ ਵੀ ਕੀਤਾ ਹੈ ।

ਦਿਲਜੀਤ ਨੇ ਜੋ ਬਾਈਡਨ ਦਾ ਧੰਨਵਾਦ ਕਰਦੇ ਹੋਏ, ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਦੁਸਹਿਰੇ 15 ਅਕਤੂਬਰ ਨੂੰ ਫ਼ਿਲਮ ਦੇਖਣ ਲਈ ਲੋਕਤੰਤਰੀ ਪਾਰਟੀ ਨੂੰ ਨਾਲ ਕੈ ਕੇ ਜਾਣ । ਦਿਲਜੀਤ ਨੇ ਲਿਖਿਆ ‘ਬਿਡੇਨ ਤੁਹਾਡਾ ਧੰਨਵਾਦ ਯਾਰ…ਡੈਮੋਕ੍ਰੇਟਿਕ ਪਾਰਟੀ ਵਾਲਿਆਂ ਨੂੰ ਵੀ ਲੈ ਕੇ ਜਾਇਓ ਸਾਰੇ ਦੁਸਿਹਰੇ ਤੇ …ਇਸ ਸ਼ੁੱਕਰਵਾਰ’ ।

0 Comments
0

You may also like