Advertisment

ਆਪਣੀ ਰਸੋਈ ਨੂੰ ਸਾਫ-ਸੁਥਰਾ ਅਤੇ ਕੀਟਾਣੂ ਮੁਕਤ ਰੱਖਣ ਲਈ ਅਪਣਾਓ ਇਹ ਖ਼ਾਸ ਸੁਝਾਅ

author-image
By Lajwinder kaur
New Update
ਆਪਣੀ ਰਸੋਈ ਨੂੰ ਸਾਫ-ਸੁਥਰਾ ਅਤੇ ਕੀਟਾਣੂ ਮੁਕਤ ਰੱਖਣ ਲਈ ਅਪਣਾਓ ਇਹ ਖ਼ਾਸ ਸੁਝਾਅ
Advertisment
ਏਨੀਂ ਦਿਨੀਂ ਲੋਕੀਂ ਆਪਣੇ ਆਲੇ ਦੁਆਲੇ ਦੀ ਸਫਾਈ ਨੂੰ ਅਹਿਮੀਅਤ ਦੇ ਰਹੇ ਨੇ । ਜਿਸ ਕਰਕੇ ਹੱਥ ਧੋਣ, ਦੂਰੀ ਬਣਾਈ ਰੱਖਣ ਅਤੇ ਮਾਸਕ ਪਹਿਣ ਵਰਗੇ ਅਹਿਤਿਆਤ ਵਰਤ ਰਹੇ ਨੇ। kitchen   ਪਰ
Advertisment
ਰਸੋਈ ਅਜਿਹੀ ਜਗ੍ਹਾ ਹੈ ਜਿੱਥੇ ਸਾਨੂੰ ਸਫਾਈ ਦਾ ਕਾਫੀ ਧਿਆਨ ਰੱਖਣਾ ਚਾਹੀਦਾ ਹੈ । ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਅਸੀਂ ਆਪਣੇ ਲਈ ਤੇ ਪੂਰੇ ਪਰਿਵਾਰ ਦੇ ਲਈ ਭੋਜਨ ਤਿਆਰ ਕਰਦੇ ਹਾਂ । ਇਸ ਲਈ ਸਾਡੀ ਰਸੋਈ ਦੀ ਸਫਾਈ ਸਾਡੇ ਲਈ ਸਭ ਤੋਂ ਅਹਿਮ ਹੈ । ਆਪਣੀ ਰਸੋਈ ਨੂੰ ਸਵੱਛ, ਸਾਫ ਅਤੇ ਜੀਵਾਣੂ ਮੁਕਤ ਰੱਖਣ ਲਈ ਇਹ ਨੇ ਕੁਝ ਖ਼ਾਸ ਸੁਝਾਅ : gas stovees kitchen   ਗੈਸ ਚੁੱਲ੍ਹਾ- ਗੈਸ ਚੁੱਲ੍ਹਾਂ ਜਾਂ ਸਟੋਵ ਉਹ ਹੈ ਜਿਸ ਉੱਤੇ ਖਾਣਾ ਪਕਾਇਆ ਜਾਂਦਾ ਹੈ । ਮਾਹਿਰਾਂ ਦੇ ਮੁਤਾਬਕ ਹਰ ਵਾਰੀ ਖਾਣਾ ਬਨਾਉਣ ਤੋਂ ਬਾਅਦ ਗੈਸ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ । ਸਟੋਵ ਨੂੰ ਸਾਬਣ ਜਾਂ ਡਿਟਰਜੈਂਟ ਅਤੇ ਪਾਣੀ ਦੇ ਮਿਸ਼ਰਣ ਦੀ ਵਰਤੋਂ ਦੇ ਨਾਲ ਸਾਫ ਕਰਨ ਚਾਹੀਦਾ ਹੈ । ਇਸ ਨਾਲ ਅਸੀਂ ਆਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਦੂਰ ਰੱਖ  ਸਕਦੇ ਹਾਂ ।
Advertisment
slab kitchen ਸਲੈਬ ਨੂੰ ਕੀਟਾਣੂਆਂ ਤੋਂ ਮੁਕਤ ਰੱਖੋ- ਸਲੈਬ ਖਾਣ-ਪੀਣ ਵਾਲੀ ਚੀਜ਼ਾਂ ਰੱਖਣ ਦੇ ਕੰਮ ਆਉਂਦੀ ਹੈ । ਸਲੈਬ ਦੇ ਉੱਪਰ ਅਸੀਂ ਸਬਜ਼ੀਆਂ, ਫਲ ਅਤੇ ਹੋਰ ਸਮੱਗਰੀ ਧੋਏ ਜਾਣ ਤੋਂ ਪਹਿਲਾਂ ਤੇ ਬਾਅਦ ‘ਚ ਵੀ ਰੱਖਦੇ ਹਾਂ । ਕੀਟਾਣੂਆਂ ਦੇ ਨਾਲ ਪੈਦਾ ਹੋਣ ਵਾਲੀਆਂ ਬਿਮਾਰੀ ਨੂੰ ਰੋਕਣ ਲਈ ਰਸੋਈ ਦੀਆਂ ਸਲੈਬਾਂ ਨੂੰ ਚਮਕਦਾਰ ਅਤੇ ਸਾਫ ਹੋਣਾ ਚਾਹੀਦਾ ਹੈ । vegitable and fruits
Advertisment
ਸਬਜ਼ੀਆਂ ਕੱਟਣ ਵਾਲਾ ਬੋਰਡ- ਸਬਜ਼ੀਆਂ ਕੱਟਣ ਦੇ ਲਈ ਵਰਤੇ ਜਾਂਦੇ ਚੌਪਿੰਗ ਬੋਰਡ ਦਾ ਚੰਗੀ ਤਰ੍ਹਾਂ ਸਾਫ ਤੇ ਕੀਟਾਣੂ ਮੁਕਤ ਹੋਣਾ ਜ਼ਰੂਰੀ ਹੈ । ਇਸ ਲਈ ਸਬਜ਼ੀਆਂ ਕੱਟਣ ਵਾਲੇ ਬੋਰਡ ਨੂੰ ਨਿਯਮਤ ਤੌਰ ‘ਤੇ ਸਾਫ਼ ਕਰਨਾ ਚਾਹੀਦਾ ਹੈ । ਹੋ ਸਕੇ ਤਾਂ ਨਮਕ ਅਤੇ ਨਿੰਬੂ ਪਾਣੀ ਦੇ ਮਿਸ਼ਰਣ ਦੀ ਵਰਤੋਂ ਦੇ ਨਾਲ ਇਸ ਨੂੰ ਸਾਫ ਕਰੋ । utensils ਭਾਂਡਿਆਂ ਦੀ ਸਫ਼ਾਈ- ਖਾਣੇ ਵਾਲੇ ਅਤੇ ਪਕਾਣ ਵਾਲੇ ਬਰਤਨ ਚੰਗੀ ਤਰ੍ਹਾਂ ਸਾਫ ਹੋਣੇ ਚਾਹੀਦੇ ਹਨ । ਭਾਂਡਿਆਂ ਨੂੰ ਸਾਬਣ ਜਾਂ ਡਿਟਰਜੈਂਟ ਦੇ ਮਿਸ਼ਰਨ ਦੇ ਘੋਲ ਦੇ ਨਾਲ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਭਾਂਡਿਆਂ ਨੂੰ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ । ਇਸ ਤਰ੍ਹਾਂ ਬਰਤਨ ਕੀਟਾਣੂਆਂ ਤੋਂ ਮੁਕਤ ਰਹਿੰਦੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment