ਮਾਂ ਨੇ ਪੁੱਤਰ ਦੀ ਹੌਸਲਾ ਅਫਜ਼ਾਈ ਲਈ ਪਾਈ ਅਜਿਹੀ ਪੋਸਟ ਜੋ ਸੋਸ਼ਲ ਮੀਡੀਆ 'ਤੇ ਹੋ ਗਈ ਵਾਇਰਲ 

Written by  Shaminder   |  May 13th 2019 10:58 AM  |  Updated: May 13th 2019 10:58 AM

ਮਾਂ ਨੇ ਪੁੱਤਰ ਦੀ ਹੌਸਲਾ ਅਫਜ਼ਾਈ ਲਈ ਪਾਈ ਅਜਿਹੀ ਪੋਸਟ ਜੋ ਸੋਸ਼ਲ ਮੀਡੀਆ 'ਤੇ ਹੋ ਗਈ ਵਾਇਰਲ 

ਬੀਤੇ ਦਿਨੀਂ ਦਸਵੀਂ ਦੇ ਨਤੀਜੇ ਐਲਾਨੇ ਗਏ । ਇਨ੍ਹਾਂ ਨਤੀਜਿਆਂ 'ਚ ਕਈਆਂ ਬੱਚਿਆਂ ਨੇ ਟਾਪ ਕੀਤਾ । ਤੁਸੀਂ ਅਕਸਰ ਇਹ ਤਾਂ ਸੁਣਿਆ ਹੋਵੇਗਾ ਕਿ ਟਾਪ ਰਹਿਣ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਜਸ਼ਨ ਮਨਾਇਆ ਗਿਆ ।ਹਰ ਮਾਂ ਬਾਪ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਬੱਚਾ ਹੀ ਟਾਪ 'ਤੇ ਰਹੇ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਾਂ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਦੀ ਹੌਸਲਾ ਅਫਜ਼ਾਈ ਲਈ ਪੋਸਟ ਪਾਈ ।

ਪਰ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ  ਹੋ ਰਹੀ ਹੈ । ਦਰਅਸਲ ਵੰਦਨਾ ਸੂਫੀਆ ਕਟੋਚ ਨਾਂਅ ਦੀ ਇਸ ਮਹਿਲਾ ਦੇ ਪੁੱਤਰ ਨੇ ਟਾਪ ਤਾਂ ਨਹੀਂ ਸੀ ਕੀਤਾ ਪਰ ਉਨ੍ਹਾਂ ਨੇ ਫੇਸਬੁੱਕ ਰਾਹੀਂ ਆਪਣੇ ਪੁੱਤਰ ਦੇ ਪਾਸ ਹੋਣ 'ਤੇ ਖੁਸ਼ੀ ਜਤਾਈ ਸੀ ਜੋ ਕਿ ਵਾਇਰਲ ਹੋ ਗਈ । ਉਨ੍ਹਾਂ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਨੇ ਸੱਠ ਫੀਸਦੀ ਅੰਕ ਹਾਸਲ ਕੀਤੇ ਹਨ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਨੇ ਨੱਬੇ ਫ਼ੀਸਦੀ ਅੰਕ ਹਾਸਲ ਨਹੀਂ ਕੀਤੇ । ਵੰਦਨਾ ਕਟੋਚ ਵੱਲੋਂ ਪਾਈ ਗਈ ਇਸ ਪੋਸਟ ਨੂੰ ਹੁਣ ਤੱਕ ਕਈ ਲੋਕਾਂ ਨੇ ਲਾਈਕ ਅਤੇ ਸ਼ੇਅਰ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network