ਅਫ਼ਸਾਨਾ ਖ਼ਾਨ ਦੀ ਹਾਲਤ ਨੂੰ ਦੇਖਦੇ ਹੋਏ ਵੱਖ ਵੱਖ ਫ਼ਿਲਮੀ ਸਿਤਾਰਿਆਂ ਨੇ ਜਤਾਈ ਚਿੰਤਾ, ਕਈਆਂ ਨੇ ਕੀਤੇ ਟਵੀਟ

written by Rupinder Kaler | November 13, 2021

ਅਫ਼ਸਾਨਾ ਖ਼ਾਨ ( Afsana Khan)  ਦੇ ਹਿੰਸਕ ਵਰਤਾਉ ਨੂੰ ਦੇਖਦੇ ਹੋਏ ਉਸ ਨੂੰ ਬਿੱਗ ਬੌਸ ਦੇ ਘਰ ਤੋਂ ਬਾਅਹ ਕੱਢ ਦਿੱਤਾ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੋਅ ਵਿੱਚ ਉਹਨਾਂ ਨੂੰ ਇੱਕ ਟਾਸਕ ਦਿੱਤਾ ਗਿਆ ਸੀ । ਇਸ ਟਾਸਕ ਦੌਰਾਨ ਉਹਨਾਂ ਦੇ ਕੁਝ ਦੋਸਤਾਂ ਨੇ ਹੀ ਉਹਨਾਂ ਨੂੰ ਧੋਖਾ ਦਿੱਤਾ ਸੀ । ਟਾਸਕ ਤੋਂ ਬਾਅਦ ਉਹਨਾਂ ਨੇ ਬਾਹਰ ਆ ਕੇ ਰਾਜੀਵ ਅਦਤਿਆ ਤੇ ਵਾਸ਼ਰੂਮ ਵਿੱਚ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ ਲਗਾਏ ਹਨ । ਏਨਾਂ ਹੀ ਨਹੀਂ ਉਸ ਨੇ ਰਾਜੀਵ ਨੂੰ ਜੇਲ੍ਹ ਭੇਜਣ ਦੀ ਧਮਕੀ ਵੀ ਦਿੱਤੀ ਹੈ ।ਇਸ ਦੇ ਬਾਵਜੂਦ ਅਫਸਾਨਾ ਨੂੰ ਘਰ ਤੋਂ ਬਾਹਰ ਭੇਜ ਦਿੱਤਾ ਗਿਆ ਹੈ । ਉਧਰ ਅਫਸਾਨਾ ਦੇ ਇਸ ਪੈਨਿਕ ਅਟੈਕ ’ਤੇ ਵੱਖ ਵੱਖ ਲੋਕ ਆਪਣਾ ਪ੍ਰਤੀਕਰਮ ਦੇ ਰਹੇ ਹਨ ।

inside image of afsana khan bigg boss 15 Pic Courtesy: Instagram

ਹੋਰ ਪੜ੍ਹੋ :

ਜ਼ਿੰਦਗੀ ‘ਚ ਬੇਟੇ ਦੇ ਆਉਣ ਤੋਂ ਬਾਅਦ ਮਿਸ ਪੂਜਾ ਨੂੰ ਮਿਲੀ ਇੱਕ ਹੋਰ ਕਾਮਯਾਬੀ, ਹੁਣ ਇਹ ਕੰਮ ਕਰੇਗੀ ਮਿਸ ਪੂਜਾ

Pic Courtesy: Instagram

ਕੁਝ ਲੋਕ ਅਫਸਾਨਾ ਦੇ ਇਸ ਵਿਵਾਹਰ ਨੂੰ ਗਲਤ ਦੱਸ ਰਹੇ ਹਨ ਤੇ ਕੁਝ ਲੋਕ ਉਸ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾ ਰਹੇ ਹਨ । ਇਸ ਸਭ ਦੇ ਚਲਦੇ ਗੌਹਰ ਖਾਨ (Gauahar Khan) ਨੇ ਵੀ ਟਵੀਟ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਸ ਨੇ ਲਿਖਿਆ ਹੈ ‘ਤੁਸੀਂ ਰਾਜੀਵ ਦੀ ਅੱਛਾਈ ਦੇਖ ਸਕਦੇ ਹੋ ਕਿ ਅਫਸਾਨਾ ਉਸ ਨੂੰ ਘਰ ਤੋਂ ਬਾਹਰ ਕੱਢਣਾ ਚਾਹੁੰਦੀ ਸੀ, ਫ਼ਿਰ ਵੀ ਉਹ ਉਸ ਲਈ ਰੋ ਰਿਹਾ ਹੈ ਪਰ ਮੈਨੂੰ ਰਾਜੀਵ ਲਈ ਬੁਰਾ ਲੱਗ ਰਿਹਾ ਹੈ ।

ਮੈਨੂੰ ਅਫਸਾਨਾ ਲਈ ਵੀ ਬੁਰਾ ਲੱਗ ਰਿਹਾ ਹੈ । ਉਹਨਾਂ ਨੂੰ ਅਸਲ ਵਿੱਚ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕਿਸ ਚੀਜ਼ ਤੋਂ ਗੁਜ਼ਰ ਰਹੀ ਹੈ । ਮੈਂ ਉਮੀਦ ਕਰਦੀ ਹਾਂ ਕਿ ਉਹਨਾਂ ਨੂੰ ਗੱਲ ਕਰਨ ਲਈ ਸਹੀ ਇਨਸਾਨ ਮਿਲੇ’ । ਇਸੇ ਤਰ੍ਹਾਂ ਸ਼ੈਫਾਲੀ ਜਰੀਵਾਲਾ ਨੇ ਵੀ ਲਿਖਿਆ ਹੈ ‘ਅਫਸਾਨਾ ਖ਼ਾਨ ਮੇਰੀ ਹਮਦਰਦੀ ਤੁਹਾਡੇ ਨਾਲ ਹੈ । ਕੋਈ ਗੱਲ ਨਹੀਂ ਬਿੱਗ ਬੌਸ ਇੱਕ ਗੇਮ ਹੈ ….ਤੂੰ ਜ਼ਿੰਦਗੀ ਦਾ ਗੇਮ ਜਿੱਤੇਗੀ …ਬਹੁਤ ਸਾਰੀਆਂ ਸ਼ੁਭਕਾਮਨਾਵਾਂ’ ।

You may also like