ਵਰੁਣ ਧਵਨ ਨੇ ਆਪਣੇ ਇਸ ਸਪੈਸ਼ਲ ਫੈਨ ਨਾਲ ਕੀਤੀ ਮੁਲਾਕਾਤ, ਫੈਨਜ਼ ਕਰ ਰਹੇ ਤਰੀਫਾਂ

written by Pushp Raj | June 13, 2022

ਬਾਲੀਵੁੱਡ ਅਦਾਕਾਰ ਵਰੁਣ ਧਵਨ ਇੰਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ਫਿਲਮ 'ਜਗ ਜੁਗ ਜੀਓ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਵਰੁਣ ਦੇ ਨਾਲ-ਨਾਲ ਇਸ ਫਿਲਮ ਵਿੱਚ ਕਿਆਰਾ ਅਡਵਾਨੀ, ਅਨਿਲ ਕਪੂਰ, ਅਤੇ ਨੀਤੂ ਕਪੂਰ ਤੇ ਮਨੀਸ਼ ਪੌਲ ਵੀ ਹਨ। ਫਿਲਮ ਦੀ ਕਾਸਟ ਇਸ ਸਮੇਂ ਫਿਲਮ ਦਾ ਪ੍ਰਚਾਰ ਕਰ ਰਹੀ ਹੈ, ਅਤੇ ਵਰੁਣ ਧਵਨ ਦੀ ਇੱਕ ਖ਼ਾਸ ਤੌਰ 'ਤੇ ਸਪੈਸ਼ਲ ਡਿਸਏਬਲ ਚਾਈਲਡ ਨੂੰ ਮਿਲੇ, ਫੈਨਜ਼ ਵਰੁਣ ਦੀ ਤਾਰੀਫ ਕਰ ਰਹੇ ਹਨ।

image From instagram

ਵਰੁਣ ਧਵਨ ਅਤੇ ਕਿਆਰਾ ਅਡਵਾਨੀ ਆਪਣੀ ਫਿਲਮ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ। ਜਿਵੇਂ ਹੀ ਵਰੁਣ ਧਵਨ ਮੁੰਬਈ ਦੇ ਇੱਕ ਮਾਲ ਵਿੱਚ ਫਿਲਮ ਦਾ ਪ੍ਰਮੋਸ਼ਨ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਨਜ਼ਰ ਉਥੇ ਇੱਕ ਦਿਵਿਆਂਗ ਬੱਚੇ 'ਤੇ ਪਈ। ਵਰੁਣ ਅਚਾਨਕ ਉਸ ਬੱਚੇ ਵੱਲ ਗਏ ਤੇ ਉਸ ਨੂੰ ਖ਼ਾਸ ਤੌਰ ਉੱਤੇ ਮਿਲੇ। ਉਹ ਬੱਚਾ ਵਰੁਣ ਨੂੰ ਮਿਲ ਕੇ ਬਹੁਤ ਖੁਸ਼ ਨਜ਼ਰ ਆਇਆ।

image From instagram

ਵਰੁਣ ਦੇ ਇਸ ਖੂਬਸੂਰਤ ਫੈਨ ਮੂਮੈਂਟ ਨੂੰ ਪਾਪਾਰਾਜ਼ੀਸ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਿਆ। ਜਿਵੇਂ ਕਿ ਵਰੁਣ ਦੇ ਬੱਚੇ ਨੂੰ ਨਿੱਜੀ ਤੌਰ 'ਤੇ ਮਿਲਣ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ, ਉਵੇਂ ਹੀ ਵਰੁਣ ਦੇ ਫੈਨਜ਼ ਉਨ੍ਹਾਂ ਦੀ ਸ਼ਲਾਘਾ ਕਰਦੇ ਨਜ਼ਰ ਆਏ। ਫੈਨਜ਼ ਨੇ ਕਿਹਾ ਕਿ ਭਾਵੇਂ ਡਰਾਈਵਰ ਨਾਲ ਚੰਗੇ ਵਿਵਹਾਰ ਦੀ ਗੱਲ ਹੋਵੇ ਜਾਂ ਕਿਸੇ ਫੈਨ ਨਾਲ ਮੁਲਾਕਾਤ ਕਰਨ ਦੀ ਵਰੁਣ ਇੱਕ ਚੰਗੇ ਵਿਅਕਤੀ ਹਨ ਤੇ ਉਹ ਬੇਹੱਦ ਡਾਊਨ ਟੂ ਅਰਥ ਹਨ।"

ਦਿਵਿਆਂਗ ਬੱਚਾ ਵਰੁਣ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਉਨ੍ਹਾਂ ਨੂੰ ਜੱਫੀ ਪਾ ਕੇ ਗੱਲ੍ਹਾਂ 'ਤੇ ਚੁੰਮਿਆ। ਵਰੁਣ ਨੇ ਬਦਲੇ 'ਚ ਉਸ ਨੂੰ ਹੱਥਾਂ 'ਤੇ ਚੁੰਮਿਆ। ਉਥੇ ਹੀ ਦੂਜੇ ਪਾਸੇ ਕਿਆਰਾ ਨੇ ਵੀ ਫੈਨਜ਼ ਨਾਲ ਮੁਲਾਕਾਤ ਕੀਤੀ। ਦੋਵੇਂ ਮਸ਼ਹੂਰ ਹਸਤੀਆਂ ਨੇ ਫੈਨਜ਼ ਨਾਲ ਫੋਟੋਆਂ ਖਿੱਚਵਾਇਆਂ। ਫੈਨਜ਼ ਨੇ ਦੋਹਾਂ ਅਦਾਕਾਰਾ ਦੀ ਤਾਰੀਫ ਕੀਤੀ।

image From instagram

ਹੋਰ ਪੜ੍ਹੋ: Good News! ਟੀਵੀ ਅਦਾਕਾਰ ਅੰਕਿਤ ਗੇਰਾ ਬਣੇ ਪਿਤਾ, ਪਤਨੀ ਰਾਸ਼ੀ ਨੇ ਪੁੱਤਰ ਨੂੰ ਦਿੱਤਾ ਜਨਮ

ਜੁਗ ਜੁਗ ਜੀਓ ਇੱਕ ਰੋਮਾਂਟਿਕ ਕਾਮੇਡੀ ਹੈ ਜਿਸ ਵਿੱਚ ਪਿਆਰ ਅਤੇ ਬਹੁਤ ਸਾਰੇ ਹਾਸੇ ਦਾ ਇੱਕ ਵਿਲੱਖਣ ਰੂਪ ਹੈ। ਫਿਲਮ 'ਜੱਗ ਜੁਗ ਜੀਓ' ਪਰਿਵਾਰ ਅਤੇ ਵਿਆਹ ਦੇ ਨਾਲ-ਨਾਲ ਆਉਣ ਵਾਲੇ ਰਿਸ਼ਤਿਆਂ 'ਤੇ ਕੇਂਦਰਿਤ ਹੈ।

ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ 'ਚ ਵਰੁਣ ਧਵਨ ਤੋਂ ਇਲਾਵਾ ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਕਪੂਰ, ਮਨੀਸ਼ ਪਾਲ ਅਤੇ ਪ੍ਰਾਜਾਕਤਾ ਕੋਹਲੀ ਨਜ਼ਰ ਆ ਰਹੇ ਹਨ। 24 ਜੂਨ ਨੂੰ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਨਿਰਦੇਸ਼ਨ ਰਾਜ ਮਹਿਤਾ ਕਰ ਰਹੇ ਹਨ।

 

View this post on Instagram

 

A post shared by Viral Bhayani (@viralbhayani)

You may also like