ਵਰੁਣ ਧਵਨ ਨੇ ਆਪਣੇ ਛੋਟੇ ਜਿਹੇ ਫੈਨ ਨੂੰ ਦਿੱਤਾ ਸਰਪ੍ਰਾਈਜ਼

Reported by: PTC Punjabi Desk | Edited by: Pradeep Singh  |  September 27th 2017 06:58 AM |  Updated: September 27th 2017 06:58 AM

ਵਰੁਣ ਧਵਨ ਨੇ ਆਪਣੇ ਛੋਟੇ ਜਿਹੇ ਫੈਨ ਨੂੰ ਦਿੱਤਾ ਸਰਪ੍ਰਾਈਜ਼

ਜੁੜਵਾ 2 ਦੀ ਪ੍ਰੋਮੋਸ਼ਨ ਕਰਨ ਆਏ ਵਰੁਣ ਧਵਨ ਨੇ ਕੱਲ ਇਹ ਸਾਬਿਤ ਕਰ ਦਿੱਤਾ ਕਿ ਉਹ ਨਾ ਸਿਰਫ ਕੁੜੀਆਂ ਦੇ ਇਕ ਪਸੰਦੀਦਾ ਅਦਾਕਾਰ ਹਨ ਬਲਕਿ ਬੱਚਿਆਂ ਵਿਚ ਵੀ ਵਰੁਣ ਦਾ ਕ੍ਰੇਜ਼ ਉਨ੍ਹਾਂ ਹੀ ਹੈ |

ਆਉਣ ਵਾਲੀ ਬਾਲੀਵੁੱਡ ਫ਼ਿਲਮ ਜੁੜਵਾ 2 ਦੀ ਟੀਮ ਨਾਲ ਕਲ ਹੋਈ ਮੀਟ ਐਂਡ ਗ੍ਰੀਟ ਇਵੇੰਟ 'ਚ ਵਰੁਣ ਨੇ ਦਰਸ਼ਾਇਆ ਕਿੱਦਾਂ ਉਹ ਬੱਚਿਆਂ ਵਿਚ ਉੰਨੇ ਹੀ ਮਸ਼ਹੂਰ ਹਨ ਜਿੰਨੇ ਕਿ ਵੱਡਿਆਂ ਵਿਚ | ਜਿੱਦਾਂ ਕਿ ਸੱਭ ਜਾਣਦੇ ਹਨ ਕਿ PTC Network ਨੇ ਜੁੜਵਾ 2 ਲਈ ਇਕ ਪ੍ਰਤੀਯੋਗਿਤਾ ਰੱਖੀ ਸੀ ਜਿਸ ਵਿਚ ਜੇਤੂਆਂ ਨੂੰ ਮੌਕਾ ਦਿੱਤਾ ਜਾਣਾ ਸੀ ਫ਼ਿਲਮ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ, ਤਾਪਸੀ ਪਨੂੰ ਅਤੇ ਜੈਕਲੀਨ ਫਰਨਾੰਡਿਜ਼ ਨੂੰ ਮਿਲਣ ਦਾ |

ਨੌਂ ਸਾਲ ਦਾ ਜੇਤੂ 'ਦੇਵ' ਜੋ ਕਿ ਵਰੁਣ ਧਵਨ ਦਾ ਬਹੁਤ ਵੱਡਾ ਫ਼ੈਨ ਹੈ ਕਿਸੇ ਕਾਰਣ ਕਰਕੇ ਇਵੇੰਟ ਤੇ ਸਮੇਂ ਨਾਲ ਨਹੀਂ ਪਹੁੰਚ ਸਕਿਆ | ਜਦੋਂ ਦੇਵ ਦਿੱਲੀ ਹੋਟਲ 'ਚ ਪੁੱਜਾ ਤਦ ਤਕ ਫ਼ਿਲਮ ਦੀ ਸਾਰੀ ਟੀਮ ਜਾ ਚੁੱਕੀ ਸੀ ਜਿਸ ਕਰਕੇ ਉਸ ਬੱਚੇ ਨੂੰ ਨਿਰਾਸ਼ਾ ਦਾ ਸਾਮਣਾ ਕਰਨਾ ਪਿਆ |

ਪਰ ਦੇਵ ਇਹ ਨਹੀਂ ਸੀ ਜਾਣਦਾ ਕਿ ਇਕ ਬਹੁਤ ਵੱਡਾ ਤੋਹਫ਼ਾ ਉਸਦਾ ਇੰਤਜ਼ਾਰ ਕਰ ਰਿਹਾ ਸੀ | ਵਾਸਤਵ ਵਿੱਚ, ਜਦੋਂ ਵਰੁਣ ਧਵਨ ਨੂੰ ਆਪਣੇ ਇਸ ਛੋਟੇ ਫੈਨ ਬਾਰੇ ਪਤਾ ਲੱਗਾ ਤਾਂ ਨਾਂ ਹੀ ਉਸਨੇ ਇਸ ਬੱਚੇ ਲਈ ਇਕ ਪੇਪਰ ਤੇ ਮੈਸੇਜ ਲਿਖਿਆ ਬਲਕਿ ਦੇਵ ਨੂੰ ਸੁਨਹਿਰੇ ਭਵਿੱਖ ਦੀ ਸ਼ੁਭਕਾਮਨਾਵਾ ਦਿੰਦੇ ਹੋਏ ਇਕ ਵੀਡੀਓ ਵੀ ਬਣਾ ਦਿੱਤੀ ਅਤੇ ਕਿਹਾ ਕਿ ਉਹ ਅਗਲੀ ਵਾਰ ਦਿੱਲੀ ਆ ਕੇ ਉਸਨੂੰ ਜਰੂਰ ਮਿਲਣਗੇ |

ਦੇਵ ਇਹ ਸਭ ਤੋਹਫ਼ੇ ਵੇਖ ਕੇ ਹੀ ਬਹੁਤ ਖੁਸ਼ ਹੋਇਆ | ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਰੁਣ ਬਹੁਤ ਹੀ ਸਾਫ਼ ਦਿਲ ਦੇ ਮਾਲਿਕ ਹਨ ਜੋ ਆਪਣੇ ਫੈਨਸ ਲਈ ਇਨ੍ਹਾਂ ਕੁਝ ਕਰ ਦਿੰਦੇ ਹਨ |

ਜੁੜਵਾ 2 ਜੋ 29 ਸਤੰਬਰ ਨੂੰ ਦੇਸ਼ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਹ ਇਕ ਸਲਮਾਨ ਖਾਨ ਦੀ 1997 ਚ ਆਈ ਫ਼ਿਲਮ ਦਾ ਹੀ ਦੂਜਾ ਭਾਗ ਹੈ | ਵਰੁਣ ਵੀ ਇਸ ਫ਼ਿਲਮ ਚ ਇਕੋ ਸਮੇਂ ਤੇ ਦੋ ਕਿਰਦਾਰ ਕਰਦੇ ਨਜ਼ਰ ਆਉਣਗੇ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network