
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਦੇ ਪਿਤਾ ਤੇ ਮਸ਼ਹੂਰ ਫਿਲਮ ਮੇਕਰ ਡੇਵਿਡ ਧਵਨ ਨੂੰ ਵੀਰਵਾਰ ਨੂੰ ਉਨ੍ਹਾਂ ਦੀ ਖ਼ਰਾਬ ਸਿਹਤ ਦੇ ਚੱਲਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹੁਣ ਖ਼ਬਰ ਹੈ ਕਿ ਡੇਵਿਡ ਧਵਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਪੂਰੀ ਤਰ੍ਹਾਂ ਸਿਹਤਯਾਬ ਹਨ। ਇਸ ਦੀ ਜਾਣਕਾਰੀ ਖ਼ੁਦ ਡੇਵਿਡ ਧਵਨ ਨੇ ਦਿੱਤੀ ਹੈ।

ਜਾਣਕਾਰੀ ਮੁਤਾਬਕ ਡੇਵਿਡ ਧਵਨ ਨੂੰ ਡਾਇਬੀਟੀਜ਼ ਕਾਰਨ ਸਿਹਤ ਖਰਾਬ ਹੋਣ ਦੇ ਕਾਰਨ ਹਸਪਤਾਲ 'ਚ ਭਰਤੀ ਹੋਣਾ ਪਿਆ। ਪਰ ਇਲਾਜ ਤੋਂ ਬਾਅਦ ਡੇਵਿਡ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਆਏ ਹਨ।
ਡੇਵਿਡ ਧਵਨ ਨੇ ਆਪਣੇ ਘਰ ਪਹੁੰਚਣ 'ਤੇ ਕਿਹਾ ਕਿ ਹੁਣ ਉਹ ਠੀਕ ਹਨ ਤੇ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਬੀਮਾਰੀ ਕਾਰਨ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ। ਉਨ੍ਹਾਂ ਦੇ ਦੋਸਤ ਅਤੇ ਨਿਰਮਾਤਾ ਰਤਨ ਜੈਨ ਨੇ ਵੀ ਡੇਵਿਡ ਦੀ ਹੈਲਥ ਅਪਡੇਟ ਦਿੱਤੀ।
ਰਤਨ ਜੈਨ ਨੇ ਡੇਵਿਡ ਧਵਨ ਦਾ ਹੈਲਥ ਅਪਡੇਟ ਸਾਂਝਾ ਕੀਤਾ ਹੈ। ਰਤਨ ਜੈਨ ਨੇ ਦੱਸਿਆ ਕਿ ਡੇਵਿਡ ਪੂਰੀ ਤਰ੍ਹਾਂ ਠੀਕ ਹੈ ਤੇ ਉਹ ਆਪਣੇ ਘਰ ਵਿੱਚ ਰਹਿ ਕੇ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹਨ।

ਡੇਵਿਡ ਧਵਨ ਡਾਇਬਟੀਜ਼ ਕਾਰਨ ਪਹਿਲੀ ਵਾਰ ਹਸਪਤਾਲ 'ਚ ਦਾਖ਼ਲ ਨਹੀਂ ਹੋਏ ਹਨ। ਸਗੋਂ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਡਾਇਬਟੀਜ਼ ਦੀ ਬੀਮਾਰੀ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਹਾਈ ਲੈਵਲ ਡਾਇਬਟੀਜ਼ ਹੈ। ਉਸ ਸਮੇਂ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਸਿਹਤ ਬਹੁਤ ਖਰਾਬ ਹੋ ਸਕਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਇਸ ਦੇ ਚੱਲਦੇ ਵਰੁਣ ਧਵਨ ਵੀ ਆਪਣੀ ਆਉਣ ਵਾਲੀ ਫਿਲਮ 'ਜੁਗ ਜੁਗ ਜੀਓ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਸਨ ਅਤੇ ਉਹ ਪ੍ਰਮੋਸ਼ਨ ਅੱਧ ਵਿਚਾਲੇ ਛੱਡ ਕੇ ਆਪਣੇ ਪਿਤਾ ਨੂੰ ਵੇਖਣ ਲਈ ਹਸਪਤਾਲ ਪਹੁੰਚ ਗਏ ਸਨ।
ਡੇਵਿਡ ਧਵਨ ਹਾਲ ਹੀ 'ਚ ਵਰੁਣ ਧਵਨ ਨਾਲ 'ਜੁਗ ਜੁਗ ਜੀਓ' ਦੇ ਪ੍ਰਮੋਸ਼ਨ 'ਚ ਸ਼ਾਮਲ ਹੋਏ। ਇਸ ਦੌਰਾਨ ਦੋਵੇਂ ਪਿਓ-ਪੁੱਤ ਨੇ ਫਿਲਮ ਦੇ ਪੰਜਾਬੀ ਗੀਤ 'ਤੇ ਡਾਂਸ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਵਰੁਣ ਧਵਨ ਨੇ ਲਿਖਿਆ, ''ਮੇਰੇ ਡੈਡੀ ਨਾਲ ਫੇਮ ਸਟੈਪ ਕਰਨਾ ਮਜ਼ੇਦਾਰ ਸੀ। ਵਿਆਹ ਦਾ ਗੀਤ ਨੱਚ ਪੰਜਾਬਣ ਆ ਗਿਆ ਹੈ ਹੁਣ ਆਪਣੀਆਂ ਰੀਲਾਂ ਆਪਣੇ ਪਰਿਵਾਰ ਜਾਂ ਨਜ਼ਦੀਕੀਆਂ ਨਾਲ ਭੇਜੋ। ਹੈਸ਼ਟੈਗ ਜੁਗ ਜੁਗ ਜੀਓ।"

ਵਰੁਣ ਧਵਨ ਇਨ੍ਹੀਂ ਦਿਨੀਂ 'ਜੁਗ ਜੁਗ ਜੀਓ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਉਨ੍ਹਾਂ ਕੋਲ ਕ੍ਰਿਤੀ ਸੈਨਨ ਨਾਲ 'ਭੇੜੀਆ' ਅਤੇ ਸ੍ਰੀਰਾਮ ਰਾਘਵਨ ਦੀ '21' ਹੈ। ਵਰੁਣ ਕਥਿਤ ਤੌਰ 'ਤੇ 'ਸਿਟਾਡੇਲ' ਦੇ ਭਾਰਤੀ ਸਪਿਨ-ਆਫ ਨਾਲ ਵੀ ਆਪਣੀ ਵੈੱਬ ਸ਼ੁਰੂਆਤ ਕਰਨਗੇ। ਇਸ 'ਚ ਉਨ੍ਹਾਂ ਨਾਲ ਸਾਊਥ ਅਦਾਕਾਰਾ ਸਮੰਥਾ ਰੂਥ ਪ੍ਰਭੂ ਨਜ਼ਰ ਆਵੇਗੀ। ਇਸ ਦਾ ਨਿਰਦੇਸ਼ਨ ਰਾਜ ਅਤੇ ਡੀਕੇ ਕਰਨਗੇ।
View this post on Instagram