ਇਸ ਪਾਕਿਸਤਾਨੀ ਅਦਾਕਾਰਾ ਨੇ ਭਾਰਤ ਦੇ ਵਿੰਗ ਕਮਾਂਡਰ 'ਤੇ ਕੀਤੀ ਟਿੱਪਣੀ,ਭਾਰਤੀ ਯੂਜ਼ਰਸ ਇਸ ਤਰ੍ਹਾਂ ਦੇ ਰਹੇ ਜਵਾਬ 

Written by  Shaminder   |  August 21st 2019 06:21 PM  |  Updated: August 21st 2019 06:30 PM

ਇਸ ਪਾਕਿਸਤਾਨੀ ਅਦਾਕਾਰਾ ਨੇ ਭਾਰਤ ਦੇ ਵਿੰਗ ਕਮਾਂਡਰ 'ਤੇ ਕੀਤੀ ਟਿੱਪਣੀ,ਭਾਰਤੀ ਯੂਜ਼ਰਸ ਇਸ ਤਰ੍ਹਾਂ ਦੇ ਰਹੇ ਜਵਾਬ 

ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਇੱਕ ਵਾਰ ਮੁੜ ਤੋਂ ਸੁਰਖ਼ੀਆਂ 'ਚ ਹੈ । ਇਸ ਵਾਰ ਉਸ ਨੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੇ ਖ਼ਿਲਾਫ ਟਿੱਪਣੀ ਕੀਤੀ ਹੈ । ਉਸ ਨੇ ਟਵਿੱਟਰ 'ਤੇ ਅਭਿਨੰਦਨ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਵਿਚੋਂ ਇਕ ਪੁਰਾਣੀ ਤੇ ਦੂਸਰੀ 'ਚ ਉਨ੍ਹਾਂ ਨੂੰ ਪਾਕਿਸਤਾਨ ਪੁਲਿਸ ਵਲੋਂ ਹਿਰਾਸਤ 'ਚ ਲਿਆ ਜਾ ਰਿਹਾ ਦਿਖਾਇਆ ਗਿਆ ਹੈ।

ਹੋਰ ਵੇਖੋ:ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਦੀ ਭਾਰਤੀ ਅਦਾਕਾਰਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ

https://twitter.com/iVeenaKhan/status/1163737180709228545

ਵੀਨਾ ਨੇ ਕਿਹਾ ਕਿ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਹਨ। ਨਾਲ ਹੀ ਉਸ ਨੇ ਪਾਕਿ ਹਵਾਈ ਫ਼ੌਜ ਦਾ ਹੈਸ਼ਟੈਗ ਦਿੱਤਾ ਹੈ ।ਵੀਨਾ ਮਲਿਕ ਦੇ ਇਸ ਟਵੀਟ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ ।

https://www.instagram.com/p/B1RgBwxhdgk/

ਇਹ ਪਹਿਲਾ ਮੌਕਾ ਨਹੀਂ ਹੈ ਕਿ ਵੀਨਾ ਮਲਿਕ ਨੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਹੋਵੇ । ਇਸ ਤੋਂ ਪਹਿਲਾਂ ਵੀ ਉਹ ਅਕਸਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਸੁਰਖੀਆਂ 'ਚ ਰਹੀ ਹੈ ।

broadway 22 aug broadway 22 aug

ਹੁਣ ਅਭਿਨੰਦਨ ਬਾਰੇ ਕੀਤੇ ਗਏ ਇਸ ਟਵੀਟ ਤੋਂ ਬਾਅਦ ਯੂਜ਼ਰਜ਼ ਭਾਰਤੀ ਫ਼ੌਜ ਦੇ ਕਾਰਨਾਮਿਆਂ ਬਾਰੇ ਦੱਸ ਰਹੇ ਹਨ ਕਿ ਭਾਰਤੀ ਫ਼ੌਜ ਕਿਸ ਤਰ੍ਹਾਂ ਪਾਕਿਸਤਾਨ ਤੋਂ ਬਹੁਤ ਅੱਗੇ ਹੈ।

https://www.instagram.com/p/B1R-p14BGmM/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network