ਰਿਲੀਜ਼ ਹੁੰਦੇ ਹੀ ਵੀਤ ਬਲਜੀਤ ਦਾ 'ਕਾਲਾ ਗੀਤ' ਛਾਇਆ ਟਰੈਂਡਿੰਗ 'ਚ, ਦਰਸ਼ਕਾਂ ਦਾ ਜਿੱਤ ਰਿਹਾ ਹੈ ਦਿਲ

written by Aaseen Khan | December 02, 2019

ਗੀਤਕਾਰ, ਗਾਇਕ ਅਤੇ ਅਦਾਕਾਰ ਵੀਤ ਬਲਜੀਤ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਦਾ ਨਾਮ 'ਕਾਲਾ ਗੀਤ' ਜਿਸ ਨੂੰ ਲਿਖਿਆ ਗਾਇਆ ਅਤੇ ਕੰਪੋਜ਼ ਵੀਤ ਬਲਜੀਤ ਨੇ ਖੁਦ ਕੀਤਾ ਹੈ। ਰਿਲੀਜ਼ ਹੁੰਦਿਆਂ ਹੀ ਇਹ ਗੀਤ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਸ਼ੁਮਾਰ ਹੋ ਗਿਆ ਹੈ। ਗਾਣੇ ਦੇ ਨਾਮ ਦੀ ਤਰ੍ਹਾਂ ਵੀਡੀਓ 'ਚ ਵੀ ਕਾਲੇ ਕੰਮ ਕਰਨ ਵਾਲੇ ਵਿਅਕਤੀ ਦੀ ਜ਼ਿੰਦਗੀ ਇਸ ਗੀਤ 'ਚ ਪੇਸ਼ ਕੀਤੀ ਗਈ ਹੈ। ਓ.ਪੀ.ਆਈ.ਦੇ ਸੰਗੀਤ ਨੇ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਹਨ ਅਤੇ ਉਥੇ ਹੀ ਮੋਹਿਤ ਭਾਰਦਵਾਜ ਦੇ ਨਿਰਦੇਸ਼ਨ 'ਚ ਬਣਿਆ ਵੀਡੀਓ ਗਾਣੇ ਦੇ ਬੋਲਾਂ ਨੂੰ ਪੂਰੀ ਤਰ੍ਹਾਂ ਬਿਆਨ ਕਰ ਰਿਹਾ ਹੈ। ਹੋਰ ਵੇਖੋ : ਗਾਣੇ ਦੇ 100 ਮਿਲੀਅਨ ਵਿਊਜ਼ ਹੋਣ ‘ਤੇ ਭੰਗੜਾ ਪਾ ਰਹੇ ਨੇ ਐਮੀ ਵਿਰਕ, ਵੀਡੀਓ ਰਾਹੀਂ ਖੁਸ਼ੀ ਕੀਤੀ ਸਾਂਝੀ

 
View this post on Instagram
 

On December first this year state studio is releasing Kala Geet stay tuned

A post shared by Veet Kaonke (@veetbaljit_) on

ਵੀਤ ਬਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਫ਼ਿਲਮਾਂ 'ਚ ਗੈਸਟ ਰੋਲ ਨਿਭਾਉਣ ਤੋਂ ਬਾਅਦ ਹੁਣ ਵੀਤ ਬਲਜੀਤ ਬਹੁਤ ਜਲਦ ਫ਼ਿਲਮ ਭਾਖੜਾ ਮੈਂ ਤੇ ਤੂੰ 'ਚ ਲੀਡ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫਿਲਹਾਲ ਆਪਣੇ ਗੀਤਾਂ ਨਾਲ ਵੀਤ ਬਲਜੀਤ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ।

0 Comments
0

You may also like