ਸੰਗੀਤਕਾਰ ਲਾਡੀ ਗਿੱਲ ਨੂੰ ਰੱਬ ਨੇ ਦਿੱਤੀ ਪੁੱਤਰ ਦੀ ਦਾਤ, ਵੀਤ ਬਲਜੀਤ ਨੇ ਇਸ ਤਰ੍ਹਾਂ ਦਿੱਤੀ ਵਧਾਈ

Written by  Rupinder Kaler   |  October 07th 2019 05:37 PM  |  Updated: October 07th 2019 05:37 PM

ਸੰਗੀਤਕਾਰ ਲਾਡੀ ਗਿੱਲ ਨੂੰ ਰੱਬ ਨੇ ਦਿੱਤੀ ਪੁੱਤਰ ਦੀ ਦਾਤ, ਵੀਤ ਬਲਜੀਤ ਨੇ ਇਸ ਤਰ੍ਹਾਂ ਦਿੱਤੀ ਵਧਾਈ

ਗਾਇਕ ਤੇ ਗੀਤਕਾਰ ਵੀਤ ਬਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਸੰਗੀਤਕਾਰ ਲਾਡੀ ਗਿੱਲ ਦੀ ਹੈ । ਇਸ ਤਸਵੀਰ ਵਿੱਚ ਲਾਡੀ ਗਿੱਲ ਨੇ ਇੱਕ ਬੱਚੇ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਹੋਇਆ ਹੈ । ਇਸ ਤਸਵੀਰ ਨੂੰ ਵੀਤ ਬਲਜੀਤ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ।

https://www.instagram.com/p/B2_tePJlQ2O/

ਵੀਤ ਨੇ ਲਿਖਿਆ ‘ਲਾਡੀ ਵੀਰ ਨੂੰ ਪਿਆਰੇ ਪੁੱਤਰ ਦੀਆਂ ਲੱਖ ਲੱਖ ਮੁਬਾਰਕਾਂ ਜੀ। ਵੀਤ ਨਾਲ ਨਿੱਕਾ ਵੀਤ’ ਵੀਤ ਬਲਜੀਤ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗੀਤਕਾਰ ਲਾਡੀ ਗਿੱਲ ਦੇ ਘਰ ਪੁੱਤਰ ਨੇ ਜਨਮ ਲਿਆ ਹੈ ਤੇ ਵੀਤ ਨੇ ਉਸ ਨੂੰ ਇਸ ਦੀ ਵਧਾਈ ਦਿੱਤੀ ਹੈ ।

https://www.instagram.com/p/B3UHaxtllTO/

ਲਾਡੀ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਪੰਜਾਬੀ ਗਾਣਿਆਂ ਨੂੰ ਆਪਣਾ ਸੰਗੀਤ ਦਿੱਤਾ ਹੈ । ਲਾਡੀ ਗਿੱਲ ਵੱਲੋਂ ਆਰ ਨੇਤ ਦਾ ਤਿਆਰ ਕੀਤਾ ਗਾਣਾ ਸਟਰਗਲ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਇਸ ਤੋਂ ਇਲਾਵਾ ਉਹਨਾਂ ਨੇ ਸੈਂਕੜੇ ਹਿੱਟ ਗਾਣਿਆਂ ਨੂੰ ਆਪਣੇ ਸੰਗੀਤ ਨਾਲ ਸਜਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network