ਆ ਗਏ ਨੇ ਜੈਲੀ ਆਪਣਾ ਨਵਾਂ ਗੀਤ "ਵਿਆਹ ਦੀਆਂ ਟੂਮਾਂ" ਲੈਕੇ

Written by  Rajan Sharma   |  September 29th 2018 09:59 AM  |  Updated: September 29th 2018 10:33 AM

ਆ ਗਏ ਨੇ ਜੈਲੀ ਆਪਣਾ ਨਵਾਂ ਗੀਤ "ਵਿਆਹ ਦੀਆਂ ਟੂਮਾਂ" ਲੈਕੇ

ਗੱਭਰੂ ਦੇ ਬੁੱਲ ਸੁੱਕ ਗਏ , ਦਿਲ ਦੇ ਫਰੇ ,ਅੱਖ, punjabi song ਆਦਿ ਪੰਜਾਬੀ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਗਾਇਕ "ਜੈਲੀ" jelly ਹਾਜ਼ਿਰ ਹਨ ਆਪਣੇ ਨਵੇਂ ਗੀਤ ” ਵਿਆਹ ਦੀਆਂ ਟੂਮਾਂ ” ਗੀਤ ਨਾਲ | ਇਸ ਗੀਤ ਦੀ ਜਾਣਕਾਰੀ ” ਜੈਲੀ ” ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਆਪਣੀ ਇੱਕ ਵੀਡੀਓ ਦੇ ਜਰੀਏ ਸਭ ਨਾਲ ਸਾਂਝੀ ਕੀਤੀ | ਇਸ ਗੀਤ ਨੂੰ ਜਿੱਥੇ ” ਜੈਲੀ ” ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ” ਸਿੱਧੂ ਸਰਬਜੀਤ ” ਦੁਆਰਾ ਲਿਖੇ ਗਏ ਹਨ | ਇਸ ਗੀਤ ਨੂੰ ਮਿਊਜ਼ਿਕ ” ਸਿੱਧੂ ਭਗਤ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਵਿੱਚ ਮੁੰਡਾ ਕੁੜੀ ਨੂੰ ਕਹਿ ਰਿਹਾ ਹੈ ਕਿ ਤੈਨੂੰ ਵਿਆਹ ਕੇ ਲੈ ਜਾਣਾ ਹੈ ਅਤੇ ਮੇਰੀ ਮਾਂ ਨੇਂ ਤੇਰੇ ਵਿਆਹ ਦੇ ਗਹਿਣੇ ਵੀ ਜੋੜੇ ਹੋਏ ਹਨ |

https://www.youtube.com/watch?v=HZB6zLwQynQ

ਜੈਲੀ ਦੇ ਇਸ ਗੀਤ ਨੂੰ ਫੈਨਸ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਜੈਲੀ ਨੇਂ ਕਾਫੀ ਲੰਬੇ ਸਮੇਂ ਤੋਂ ਬਾਅਦ ਆਪਣੇ ਇਸ ਗੀਤ ਜਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵਾਪਸੀ ਕੀਤੀ ਹੈ | ਜੈਲੀ ਇਸ ਗੀਤ ਤੋਂ ਪਹਿਲਾ ਵੀ ਪੰਜਾਬੀ ਇੰਡਸਟਰੀ ਨੂੰ ਕਾਫੀ ਹਿੱਟ ਦੇ ਚੁੱਕੇ ਹਨ |

jelly

ਜੈਲੀ jelly ਦੁਆਰਾ ਅੱਜ ਤੱਕ ਜਿੰਨੇ ਵੀ ਗੀਤ ਗਾਏ ਗਏ ਹਨ ਸਭ ਨੂੰ ਬਹੁਤ ਹੀ ਪਿਆਰ ਮਿਲਿਆ ਹੈ | ਜੈਲੀ ਆਪਣੇ ਇਸ ਨਵੇਂ ਗੀਤ punjabi song ਨੂੰ ਲੈਕੇ ਬਹੁਤ ਹੀ ਉਤਸਾਹਿਤ ਹਨ ਅਤੇ ਵੇਖਣਾ ਇਹ ਹੋਵੇਗਾ ਕਿ ਇਹਨਾਂ ਦੇ ਇਸ ਗੀਤ ਨੂੰ ਫੈਨਸ ਕਿੰਨਾ ਕੁ ਪਸੰਦ ਕਰਦੇ ਹਨ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network