ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਮਨਾ ਰਹੇ ਪਹਿਲਾ ਵੈਲੇਂਟਾਈਨ ਡੇ

Written by  Shaminder   |  February 14th 2022 02:53 PM  |  Updated: February 14th 2022 02:53 PM

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਮਨਾ ਰਹੇ ਪਹਿਲਾ ਵੈਲੇਂਟਾਈਨ ਡੇ

ਵਿੱਕੀ ਕੌਸ਼ਲ (Vicky Kaushal )ਅਤੇ ਕੈਟਰੀਨਾ ਕੈਫ (Katrina Kaif )ਜਿਨ੍ਹਾਂ ਨੇ ਬੀਤੇ ਸਾਲ ਦਸੰਬਰ ‘ਚ ਵਿਆਹ ਕਰਵਾਇਆ ਸੀ ਦੋਵੇਂ ਇਸ ਵਾਰ ਆਪਣਾ ਪਹਿਲਾ ਵੈਲੇਂਟਾਈਨ ( Valentine's Day ) ਡੇਅ ਮਨਾ ਰਹੇ ਹਨ । ਬੀਤੀ ਸ਼ਾਮ ਦੋਨਾਂ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ।ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਅਤੇ ਵਿੱਕੀ ਇੱਕ ਦੂਜੇ ਦਾ ਹੱਥ ਫੜੀ ਨਜ਼ਰ ਆ ਰਹੇ ਹਨ । ਦੋਨੇਂ ਡੇਨਿਮ ਲੁੱਕ ‘ਚ ਬੇਹੱਦ ਕੂਲ ਦਿਖਾਈ ਦੇ ਰਹੇ ਸਨ ।

vicky kaushal katrina kaif image From instagram

ਹੋਰ ਪੜ੍ਹੋ : ਪਾਕਿਸਤਾਨ ਦੇ 49 ਸਾਲ ਦੇ ਸਾਂਸਦ ਡਾਕਟਰ ਆਮਿਰ ਲਿਆਕਤ ਨੇ 18 ਸਾਲ ਦੀ ਕੁੜੀ ਨਾਲ ਕਰਵਾਇਆ ਵਿਆਹ, ਰੋਮਾਂਟਿਕ ਵੀਡੀਓ ਵਾਇਰਲ

ਵਿੱਕੀ ਅਤੇ ਕੈਟਰੀਨਾ ਕੈਫ ਸ਼ੂਟਿੰਗ ਦੇ ਦੌਰਾਨ ਭਾਵੇਂ ਕਿਤੇ ਵੀ ਹੋਣ ਪਰ ਉਹ ਦਿਨ ਤਿਉਹਾਰ ਨੂੰ ਖਾਸ ਬਨਾਉਣ ਦੇ ਲਈ ਇੱਕਠੇ ਹੋ ਹੀ ਜਾਂਦੇ ਹਨ । ਬੀਤੇ ਮਹੀਨੇ 13 ਜਨਵਰੀ ਨੂੰ ਲੋਹੜੀ ਦੇ ਮੌਕੇ ਵੀ ਕੈਟਰੀਨਾ ਲੋਹੜੀ ਦਾ ਤਿਉਹਾਰ ਮਨਾਉਣ ਦੇ ਲਈ ਵਿੱਕੀ ਕੋਲ ਪਹੁੰਚ ਗਈ ਸੀ ਅਤੇ ਹੁਣ ਵੈਲੇਂਟਾਈਨ ਡੇ ਦੇ ਮੌਕੇ ‘ਤੇ ਇਹ ਜੋੜੀ ਇੱਕਠੀ ਨਜ਼ਰ ਆਈ ।ਵਿਆਹ ਤੋਂ ਬਾਅਦ ਇਹ ਜੋੜੀ ਆਪਣਾ ਪਹਿਲਾ ਵੈਲੇਂਟਾਈਨ ਡੇ ਮਨਾ ਰਹੀ ਹੈ ।

Katrina Kaif Celebrates One Month Anniversary With Vicky Kaushal

ਦੱਸ ਦਈਏ ਕਿ ਬੀਤੇ ਸਾਲ 9 ਦਸੰਬਰ ਨੂੰ ਇਸ ਜੋੜੀ ਨੇ ਵਿਆਹ ਕਰਵਾਇਆ ਸੀ ਅਤੇ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਇਸ ਵਿਆਹ ‘ਚ ਇੰਡਸਟਰੀ ਦੇ ਕੁਝ ਸਿਤਾਰੇ ਹੀ ਸ਼ਾਮਿਲ ਹੋਏ ਸਨ ਅਤੇ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਗਿਆ ਸੀ । ਵਿੱਕੀ ਕੌਸ਼ਲ ਤੋਂ ਪਹਿਲਾਂ ਕੈਟਰੀਨਾ ਕੈਫ ਦਾ ਨਾਮ ਸਲਮਾਨ ਖ਼ਾਨ ਦੇ ਨਾਲ ਵੀ ਜੁੜਿਆ ਸੀ । ਪਰ ਕੈਟਰੀਨਾ ਨੇ ਵਿੱਕੀ ਕੌਸ਼ਲ ਦੇ ਨਾਲ ਵਿਆਹ ਕਰਵਾ ਕੇ ਹਮੇਸ਼ਾ ਪੰਜਾਬੀ ਪਰਿਵਾਰ ਦੀ ਨੂੰਹ ਬਣ ਗਈ ।ਵਿੱਕੀ ਕੌਸ਼ਲ ਦੇ ਪਰਿਵਾਰ ਦਾ ਸਬੰਧ ਪੰਜਾਬ ਦੇ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਨਾਲ ਹੈ । ਵਿੱਕੀ ਕੌਸ਼ਲ ਦੇ ਪਿਤਾ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਹਨ । ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network