ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਹੋਈਆਂ ਲੀਕ

written by Shaminder | December 10, 2021

ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ (Katrina Kaif) ਵਿਆਹ (Wedding) ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਕੈਟਰੀਨਾ ਲਾਲ ਰੰਗ ਦੇ ਜੋੜੇ ‘ਚ ਬਹੁਤ ਹੀ ਸੋਹਣੀ ਲੱਗ ਰਹੀ ਸੀ, ਜਦੋਂ ਕਿ ਵਿੱਕੀ ਕੌਸ਼ਲ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਅਤੇ ਪੂਰੇ ਰਜਵਾੜਿਆਂ ਵਾਲੀ ਲੁੱਕ ‘ਚ ਦੋਵੇਂ ਦਿਖਾਈ ਦੇ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਦੋਵਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈ ਦੇ ਰਹੇ ਹਨ ।

vicky Kaushal image From instagram

ਹੋਰ ਪੜ੍ਹੋ : ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਅਤੇ ਗਿੱਪੀ ਗਰੇਵਾਲ ਦਾ ਇਹ ਵੀਡੀਓ ਵੇਖ ਤੁਸੀਂ ਵੀ ਹੱਸ-ਹੱਸ ਹੋ ਜਾਓਗੇ ਦੂਹਰੇ

ਇਹ ਸਟਾਰ ਕਪਲ ਵਿਆਹ ਦੇ ਬੰਧਨ ਵਿਚ ਬੱਝ ਗਿਆ ਹੈ। ਬੀਤੇ ਦੋ ਦਿਨ ਤੋਂ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਸੈਂਸੈਂਜ ਫੋਰਟ ਬਰਵਾੜਾ ਵਿਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕੁਝ ਦੇਰ ਪਹਿਲੇ ਹੀ ਇਨ੍ਹਾਂ ਦੋਵਾਂ ਨੇ ਸੱਤ ਫੇਰੇ ਲੈ ਕੇ ਆਪਣਾ ਵਿਆਹ ਕਰਵਾਇਆ ਹੈ।

Katrina Kaif image From instagram

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਕੁਝ ਦੇਰ ਪਹਿਲੇ ਆਪਣੀ ਕਰੀਬੀ ਦੋਸਤਾਂ ਨੂੰ ਪਰਿਵਾਰ ਦੀ ਮੌਜੂਦਗੀ ਵਿਚ ਸੱਤ ਫੇਰੇ ਲਏ ਹਨ। ਉਨ੍ਹਾਂ ਦੇ ਇਸ ਵਿਆਹ ਵਿਚ ਕਰੀਬ ਖਾਨ, ਅੰਗਦ ਬੇਦੀ, ਨੇਹਾ ਧੂਪੀਆ, ਮਿੰਨੀ ਮਾਥੁਰ ਤੇ ਗੁਰਦਾਸ ਮਾਨ ਸਮੇਤ ਕਈ ਕਲਾਕਾਰਾਂ ਨੇ ਹਿੱਸਾ ਲਿਆ। ਇਨ੍ਹਾਂ ਦੋਵਾਂ ਦੀਆਂ ਵਿਆਹ ਦੀਆਂ ਰਸਮਾਂ ਸਿਕਸ ਸੈਂਸੈਂਜ ਫੋਰਟ ਬਰਵਾੜਾ ਵਿਚ 7 ਤਾਰੀਖ ਤੋਂ ਚੱਲ ਰਹੀਆਂ ਸਨ।

 

View this post on Instagram

 

A post shared by Filmykiida (@filmykiida)

You may also like