2020 'ਚ ਇਸ ਤਰੀਕ ਨੂੰ ਵਿੱਕੀ ਕੌਸ਼ਲ ਨਜ਼ਰ ਆਉਣਗੇ ਸ਼ਹੀਦ ਉਧਮ ਸਿੰਘ ਦੇ ਰੂਪ 'ਚ

Reported by: PTC Punjabi Desk | Edited by: Aaseen Khan  |  June 17th 2019 10:42 AM |  Updated: June 17th 2019 10:42 AM

2020 'ਚ ਇਸ ਤਰੀਕ ਨੂੰ ਵਿੱਕੀ ਕੌਸ਼ਲ ਨਜ਼ਰ ਆਉਣਗੇ ਸ਼ਹੀਦ ਉਧਮ ਸਿੰਘ ਦੇ ਰੂਪ 'ਚ

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਬਹੁਤ ਘੱਟ ਸਮੇਂ 'ਚ ਹਿੰਦੀ ਫ਼ਿਲਮਾਂ 'ਚ ਪਹਿਚਾਣ ਦਰਜ ਕਰਵਾਈ ਹੈ। 'ਉਰੀ ਦ ਸਰਜੀਕਲ ਸਟ੍ਰਾਈਕ' ਅਤੇ ਸੰਜੂ ਵਰਗੀਆਂ ਫ਼ਿਲਮਾਂ 'ਚ ਦਮਦਾਰ ਕਿਰਦਾਰ ਨਿਭਾਉਣ ਤੋਂ ਬਾਅਦ ਵਿੱਕੀ ਕੌਸ਼ਲ ਪੰਜਾਬ ਦੇ ਕ੍ਰਾਂਤੀਕਾਰੀ ਯੋਧੇ ਸ਼ਹੀਦ ਉਧਮ ਸਿੰਘ ਦੇ ਕਿਰਦਾਰ 'ਚ ਜਲਦ ਨਜ਼ਰ ਆਉਣਗੇ। ਸੁਜੀਤ ਸਰਕਾਰ ਨਿਰਦੇਸ਼ਿਤ ਉਧਮ ਸਿੰਘ ਦੀ ਜੀਵਨੀ 'ਤੇ ਬਣ ਰਹੀ ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਹ ਫ਼ਿਲਮ 2 ਅਕਤੂਬਰ 2020 'ਚ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਦੱਸ ਦਈਏ ਉਧਮ ਸਿੰਘ ਦਾ ਕਿਰਦਾਰ ਵਿੱਕੀ ਕੌਸ਼ਲ ਨਿਭਾ ਰਹੇ ਹਨ, ਜਿਸ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਫਿਲਮ ਨੂੰ ਰੌਨੀ ਲਹਿਰੀ ਪ੍ਰੋਡਿਊਸ ਕਰ ਰਹੇ ਹਨ।

ਹੋਰ ਵੇਖੋ : ਰਵਿੰਦਰ ਗਰੇਵਾਲ ਦੀਆਂ ਇਹ ਖ਼ਰੀਆਂ ਗੱਲਾਂ ਬਹੁਤ ਕੁਝ ਕਰਦੀਆਂ ਨੇ ਬਿਆਨ

Vicky kaushal as Udham singh movie release date out now Vicky Kaushal

ਸਰਦਾਰ ਉਧਮ ਸਿੰਘ ਉਹ ਅਜ਼ਾਦੀ ਘੁਲਾਟੀਆ ਜਿੰਨ੍ਹਾਂ ਨੇ ਜਲ੍ਹਿਆਂਵਾਲਾ ਬਾਗ ‘ਚ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਉਣ ਵਾਲੇ ਜਰਨਲ ਡਾਇਰ ਨੂੰ ਇੰਗਲੈਂਡ ‘ਚ ਜਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਬਦਲਾ ਲਿਆ ਸੀ। ਹੁਣ ਦੇਖਣਾ ਹੋਵੇਗਾ ਵਿੱਕੀ ਕੌਸ਼ਲ ਨੂੰ ਉਧਮ ਸਿੰਘ ਦੇ ਕਿਰਦਾਰ 'ਚ ਦਰਸ਼ਕ ਕਿੰਨ੍ਹਾਂ ਕੁ ਹੁੰਗਾਰਾ ਦਿੰਦੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network