ਛੇ ਸਾਲੀਆਂ ਦਾ ਜੀਜਾ ਬਣਨ ਜਾ ਰਿਹਾ ਹੈ ਵਿੱਕੀ ਕੌਸ਼ਲ, ਜਾਣੋਂ ਹੋਰ ਕੌਣ-ਕੌਣ ਹੈ ਕੈਟਰੀਨਾ ਦੇ ਪਰਿਵਾਰ ‘ਚ

written by Shaminder | December 08, 2021 12:53pm

ਵਿੱਕੀ ਕੌਸ਼ਲ  (Vicky Kaushal )ਅਤੇ ਕੈਟਰੀਨਾ ਕੈਫ  (Katrina Kaif ) ਦੇ ਵਿਆਹ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਕਾਫੀ ਐਕਸਾਈਟਿਡ ਹਨ । 9 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਇਸ ਤੋਂ ਪਹਿਲਾਂ ਦੋਵਾਂ ਦੇ ਪਰਿਵਾਰ ਸਵਾਈ ਮਾਧੋਪੁਰ ‘ਚ ਪਹੁੰਚ ਚੁੱਕੇ ਹਨ । ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਸ ਪਰਿਵਾਰ (Family) ਦੇ ਨਾਲ ਵਿੱਕੀ ਕੌਸ਼ਲ ਦਾ ਰਿਸ਼ਤਾ ਜੁੜਿਆ ਹੈ । ਉਸ ‘ਚ ਕੈਟਰੀਨਾ ਤੋਂ ਇਲਾਵਾ ਕੌਣ ਕੌਣ ਹਨ । ਵਿੱਕੀ ਕੌਸ਼ਲ ਦੀਆਂ 6 ਸਾਲੀਆਂ ਅਤੇ ਇੱਕ ਸਾਲਾ ਹੈ ।ਕੈਟਰੀਨਾ ਕੈਫ ਬ੍ਰਿਟਿਸ਼ ਮੂਲ ਦੀ ਹੈ ਕਿਉਂਕਿ ਕੈਟਰੀਨਾ ਦੀ ਮਾਂ ਬ੍ਰਿਟਿਸ਼ ਨਾਗਰਿਕ ਹੈ ।

Katrina Kaif With Mother image From instagram

ਹੋਰ ਪੜ੍ਹੋ : ਸੁਨਿਧੀ ਚੌਹਾਨ ਦੀ ਆਵਾਜ਼ ‘ਚ ਨਵਾਂ ਗੀਤ ‘ਗੋਰੀ ਦੀਆਂ ਝਾਂਜਰਾਂ’ ਰਿਲੀਜ਼ ਹੋਇਆ

ਜਦੋਂਕਿ ਕੈਟਰੀਨਾ ਦੇ ਪਿਤਾ ਕਸ਼ਮੀਰੀ ਹਨ । ਪਰ ਵਿਆਹ ਤੋਂ ਬਾਅਦ ਦੋਵੇਂ ਤਲਾਕ ਲੈ ਕੇ ਵੱਖੋ ਵੱਖ ਹੋ ਗਏ ਸਨ । ਉਸ ਸਮੇਂ ਕੈਟਰੀਨਾ ਬਹੁਤ ਛੋਟੀ ਸੀ । ਕੈਟਰੀਨਾ ਦੀ ਮਾਂ ਸੁਜੈਨ ਤਲਾਕ ਤੋਂ ਬਾਅਦ ਪਤੀ ਤੋਂ ਵੱਖ ਰਹਿਣ ਲੱਗ ਪਈ ਸੀ । ਜਿਸ ਕਾਰਨ 8 ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਉਸ ‘ਤੇ ਆਣ ਪਈ । ਜਿਸ ਕਰਕੇ ਕੈਟਰੀਨਾ ਦਾ ਬਚਪਨ ਆਰਥਿਕ ਤੰਗੀ ‘ਚ ਗੁਜ਼ਰਿਆ ਸੀ । ਇਸ ਦਾ ਖੁਲਾਸਾ ਕੈਟਰੀਨਾ ਨੇ ਇੱਕ ਇੰਟਰਵਿਊ ‘ਚ ਵੀ ਕੀਤਾ ਸੀ । ਕੈਟਰੀਨਾ ਦੀਆਂ ਤਿੰਨ ਵੱਡੀਆਂ ਭੈਣਾਂ ਹਨ ।

Katrina Kaif sisters image From google

ਜਿਨ੍ਹਾਂ ਦੇ ਨਾਮ ਹਨ ਸਟੇਫਨੀ, ਕ੍ਰਿਸਟੀਨ ਅਤੇ ਨਤਾਸ਼ਾ ਅਤੇ ਤਿੰਨ ਛੋਟੀਆਂ ਭੈਣਾਂ ਹਨ ਜਿਨ੍ਹਾਂ ਦੇ ਨਾਮ ਮੇਲਿਸਾ, ਸੋਨੀਆ ਅਤੇ ਈਸਾਬੇਲ ਹੈ । ਇਨ੍ਹਾਂ ਦਾ ਇੱਕ ਭਰਾ ਵੀ ਹੈ ਜਿਸ ਦਾ ਨਾਮ ਸਬੇਸਟੀਏਨ ਹੈ।ਸਬੇਸਟੀਏਨ ਪ੍ਰੋਫੈਸ਼ਨਲ ਫਰਨੀਚਰ ਡਿਜ਼ਾਈਨਰ ਹੈ । ਕੈਟਰੀਨਾ ਦੀਆਂ ਦੋ ਭੈਣਾਂ ਕ੍ਰਿਸਟੀਨ ਅਤੇ ਸਟੇਫਨੀ ਦਾ ਵਿਆਹ ਹੋ ਚੁੱਕਿਆ ਹੈ ਅਤੇ ਦੋਵੇਂ ਹੋਮ ਮੇਕਰ ਹਨ । ਤੀਜੀ ਵੱਡੀ ਭੈਣ ਨਤਾਸ਼ਾ ਪੇਸ਼ੇ ਤੋਂ ਇੱਕ ਜਵੈਲਰੀ ਡਿਜ਼ਾਈਨਰ ਹੈ ।

 

View this post on Instagram

 

A post shared by Katrina Kaif (@katrinakaif)

ਛੋਟੀਆਂ ਭੈਣਾਂ ‘ਚ ਮੇਲੀਸਾ ਮੈਥਮੈਟਿਕਸ ਸਕਾਲਰ ਹੈ ਜਦੋਂਕਿ ਸੋਨੀਆ ਇੱਕ ਡਿਜ਼ਾਈਨਰ ਅਤੇ ਫੋਟੋਗ੍ਰਾਫਰ ਹੈ । ਕੈਟਰੀਨਾ ਕੈਫ ਦੀ ਸਭ ਤੋਂ ਛੋਟੀ ਭੈਣ ਈਸਾਬੇਲ ਮਾਡਲ ਹੈ ਅਤੇ ਮੁੰਬਈ ‘ਚ ਹੀ ਰਹਿ ਰਹੀ ਹੈ। ਉਸ ਦਾ ਸੁਫ਼ਨਾ ਵੀ ਅਦਾਕਾਰੀ ਦੇ ਖੇਤਰ ‘ਚ ਨਾਮ ਬਨਾਉਣਾ ਹੈ । ਕੈਟਰੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਇਸੇ ਦੌਰਾਨ ਉਸ ‘ਤੇ ਫ਼ਿਲਮ ਮੇਕਰ ਕੈਜਾਦ ਗੁਸਤਾਦ ਦੀ ਨਜ਼ਰ ਪਈ ਅਤੇ ਕੈਜਾਦ ਨੇ ਕੈਟਰੀਨਾ ਨੂੰ ਫ਼ਿਲਮ ‘ਬੂਮ’ ‘ਚ ਕਾਸਟ ਕੀਤਾ ਸੀ । ਕੈਟਰੀਨਾ ਦੀਆਂ ਚਰਚਿਤ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ ‘ਵੈਲਕਮ’ , ‘ਅਜਬ ਪ੍ਰੇਮ ਕੀ ਗਜ਼ਬ ਕਹਾਣੀ’ , ‘ਧੁਮ-3’ , ‘ਏਕ ਥਾ ਟਾਈਗਰ’ ਫ਼ਿਲਮਾਂ ਸ਼ਾਮਿਲ ਹਨ ।

 

You may also like