ਵਿੱਕੀ ਕੌਸ਼ਲ ਨੇ ਆਪਣੀ ਭਤੀਜੀ ਨਾਲ ਤਸਵੀਰ ਕੀਤੀ ਸਾਂਝੀ

written by Rupinder Kaler | July 12, 2021

ਵਿੱਕੀ ਕੌਸ਼ਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇਕ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਜਿਹੜੀ ਕਾਫੀ ਵਾਇਰਲ ਹੋ ਰਹੀ ਹੈ । ਇਸ ਫੋਟੋ ਵਿਚ ਅਦਾਕਾਰ ਆਪਣੀ ਭਤੀਜੀ ਨੂੰ ਆਪਣੀ ਗੋਦ ਵਿਚ ਖਿਡਾਉਂਦਿਆਂ ਦਿਖਾਈ ਦੇ ਰਿਹਾ ਹੈ, ਉਸਦੀ ਭਤੀਜੀ ਮੁਸਕਰਾਉਂਦੀ ਨਜ਼ਰ ਆਉਂਦੀ ਹੈ।

Vicky Kaushal Shares His Mother Pic And Wish her Happy Birthday

ਹੋਰ ਪੜ੍ਹੋ :

ਸੰਜੀਵ ਕੁਮਾਰ ਦੀ ਮਿਮਿਕਰੀ ਕਰਨ ਵਾਲੇ ਅਦਾਕਾਰ ਮਾਧਵ ਮੋਘੇ ਦਾ ਹੋਇਆ ਦਿਹਾਂਤ

vicky kaushal

ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਹੁਣ ਤੱਕ ਚਾਰ ਲੱਖ ਤੋਂ ਜ਼ਿਆਦਾ ਲੋਕਾਂ ਨੇ ਤਸਵੀਰ ਨੂੰ ਪਸੰਦ ਕੀਤਾ ਹੈ ਅਤੇ ਲਗਾਤਾਰ ਕਮੈਂਟ ਕਰਕੇ ਆਪਣੇ ਪਿਆਰ ਲੁੱਟ ਰਹੇ ਹਨ। ਇੰਸਟਾਗ੍ਰਾਮ ‘ਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਿੱਕੀ ਨੇ ਲਿਖਿਆ ‘ਇਸ ਤਾਇਆ ਜੀ ਨੂੰ ਆਪਣੀ ਛੋਟੀ ਭਤੀਜੀ ਨਾਲ ਦੋਸਤੀ ਕਰਨ ‘ਚ ਕਾਫੀ ਸਫ਼ਰ ਤੇ ਮਿਹਨਤ ਕਰਨੀ ਪਈ ਹੈ’ ।

Vicky kaushal as Udham singh movie release date out now

ਹਾਲ ਹੀ ‘ਚ ਵਿੱਕੀ ਨੇ ਬਾਲੀਵੁੱਡ ਦਾ 9 ਸਾਲ ਦਾ ਸਫਰ ਪੂਰਾ ਕੀਤਾ ਹੈ, ਜਿਸ ’ਤੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ । ਇਸ ਦੌਰਾਨ ਵਿੱਕੀ ਨੇ ਆਪਣੇ ਪਹਿਲੇ ਆਡੀਸ਼ਨ ਦੀ ਤਸਵੀਰ ਵੀ ਸਾਂਝੀ ਕੀਤੀ।

 

View this post on Instagram

 

A post shared by Vicky Kaushal (@vickykaushal09)

0 Comments
0

You may also like