‘ਉਰੀ ਦੀ ਸਰਜੀਕਲ ਸਟ੍ਰਾਈਕ’ ਫ਼ਿਲਮ ਦੀ ਦੂਜੀ ਵਰ੍ਹੇਗੰਢ ’ਤੇ ਵਿੱਕੀ ਕੌਸ਼ਲ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ

written by Rupinder Kaler | January 11, 2021

2019 ’ਚ ਆਈ ਫ਼ਿਲਮ ‘ਉਰੀ ਦੀ ਸਰਜੀਕਲ ਸਟ੍ਰਾਈਕ’ ਨੂੰ ਰਿਲੀਜ਼ ਹੋਏ ਨੂੰ ਦੋ ਸਾਲ ਹੋ ਗਏ ਹਨ । ਜਿਸ ਨੂੰ ਲੈ ਕੇ ਵਿੱਕੀ ਕੌਂਸ਼ਲ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ । ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ ’ਚ ਪੋਸਟਰ ਸ਼ੇਅਰ ਕਰ ਕੇ ਲਿਖਿਆ ‘ਉਰੀ ਦੀ ਸਰਜੀਕਲ ਸਟ੍ਰਾਈਕ’ ਦੀ ਦੂਜੀ ਐਨੀਵਰਸਰੀ ’ਤੇ ਇਮੋਰਟਲ ਅਸ਼ਵਥਾਮਾ ਦੀ ਦੁਨੀਆ ਦੀ ਝਲਕ ਜ਼ਾਹਿਰ ਕੀਤੀ ਹੈ। ‘Bhoot’: Every Thing You Need To Know About Vicky Kaushal’s Horror Flick ਹੋਰ ਪੜ੍ਹੋ :

vicky kaushal ਪੋਸਟਰਾਂ ਤੋਂ ਜ਼ਾਹਿਰ ਹੈ ਕਿ ਦਿ ਇਮੋਰਟਲ ਅਸ਼ਵਾਥਾਮਾ ਭਾਰਤੀ ਮਾਈਥੋਲਾਜੀ ਤੇ ਤਕਨੀਕ ਦਾ ਬਿਹਤਰੀਨ ਮੇਲ ਹੋਵੇਗਾ ਤੇ ਨਾਇਕ ਇਕ ਸੁਪਰਹੀਰੋ ਹੋਵੇਗਾ। ਫਿਲਮ ਦਾ ਨਿਰਮਾਣ ਰੌਨੀ ਸਕੂਵਾਲਾ ਕਰ ਰਹੇ ਹਨ। 2019 ’ਚ 11 ਜਨਵਰੀ ਨੂੰ ਰਿਲੀਜ਼ ਹੋਈ ‘ਉਰੀ ਦੀ ਸਰਜੀਕਲ ਸਟ੍ਰਾਈਕ’ ਤੇ ਆਦਿਤਿਆ ਧਰ ਨੇ ਡਾਇਰੈਕਟੋਰੀਅਲ ਡੈਬਿਊ ਕੀਤਾ ਸੀ।  ਭਾਰਤੀ ਹਵਾਈ ਫੌਜ ਦੀ ਪਾਕਿਸਤਾਨੀ ਇਲਾਕਿਆਂ ’ਚ ਏਅਰ ਸਟ੍ਰਾਈਕ ਦੀ ਇਸ ਕਹਾਣੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ ਫਿਲਮ ਨੇ ਬਾਕਸ ਆਫਿਸ ’ਤੇ ਜਬਰਦਸਤ ਕਾਮਯਾਬੀ ਦਰਜ ਕੀਤੀ ਸੀ। ਫਿਲਮ ਨੇ ਲਗਪਗ 8 ਕਰੋੜ ਦੀ ਓਪਨਿੰਗ ਲੈਣ ਤੋਂ ਬਾਅਦ 244 ਕਰੋੜ ਦਾ ਨੈੱਟ ਕੁਲੈਕਸ਼ਨ ਕੀਤਾ ਸੀ।
 
View this post on Instagram
 

A post shared by Vicky Kaushal (@vickykaushal09)

0 Comments
0

You may also like