ਸੰਜੇ ਦੱਤ ਦਾ ਪਤਨੀ ਮਾਨਿਅਤਾ ਦੇ ਨਾਲ ਵੀਡੀਓ ਵਾਇਰਲ

written by Shaminder | February 11, 2022

ਸੰਜੇ ਦੱਤ (Sanjay Dutt) ਦਾ ਇੱਕ ਵੀਡੀਓ(Video) ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ 'ਚ ਉਹ ਆਪਣੀ ਪਤਨੀ ਮਾਨਿਅਤਾ ਦੱਤ ਦੇ ਪੈਰਾਂ ਦਬਾਉਂਦੇ ਹੋਏ ਨਜ਼ਰ ਆ ਰਹੇ ਹਨ ।ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਅਤੇ ਇਸ ਵੀਡੀਓ ਤੇ ਪ੍ਰਸ਼ੰਸਕ ਅਤੇ ਯੂਜ਼ਰਸ ਕਈ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ ।ਇਸ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਯੇ ਬਾਤ...ਲਗੇ ਰਹੋ ਮੁੰਨਾ ਭਾਈ।'

Sanjay Dut With Family image From instagram

 

ਹੋਰ ਪੜ੍ਹੋ : ਇਸ ਤਰ੍ਹਾਂ ਕਰੋ ਆਪਣੇ ਦਿਨ ਦੀ ਸ਼ੁਰੂਆਤ, ਐਨਰਜੀ ਨਾਲ ਸਾਰਾ ਦਿਨ ਰਹੋਗੇ ਭਰਪੂਰ

ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਮਰਦ ਭਾਵੇਂ ਸੰਜੇ ਦੱਤ ਹੋਵੇ.. ਪਤਨੀ ਦੇ ਪੈਰ ਦਬਾਉਣੇ ਪੈਂਦੇ ਹਨ। ਇਸ ਵੀਡੀਓਚ ਤੁਸੀਂ ਵੇਖ ਸਕਦੇ ਹੋ ਕਿ ਮਾਨਿਅਤਾ ਦੱਤ ਵੀ ਬੜੇ ਹੀ ਆਰਾਮ ਦੇ ਨਾਲ ਪੈਰ ਘੁਟਵਾਉਂਦੀ ਹੋਈ ਨਜ਼ਰ ਆ ਰਹੀ ਹੈ । ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਫ਼ਿਲਮ ਸ਼ਮਸ਼ੇਰਾ ਦਾ ਟੀਜ਼ਰ ਜਾਰੀ ਹੋਇਆ ਹੈ ।

Sanjay Dutt Wife image From instagram

ਇਸ ਫ਼ਿਲਮ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ ।ਸੰਜੇ ਦੱਤ ਅਤੇ ਮਾਨਿਅਤਾ ਦੱਤ ਦੀ ਲਵ ਸਟੋਰੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਇਹ ਜੋੜਾ 2007 ਵਿੱਚ ਵਿਆਹ ਦੇ ਬੰਧਨ ਵਿੱਚ ਬੱਝਿਆ ਅਤੇ ਦੋ ਬੱਚਿਆਂ, ਸ਼ਾਹਰਾਨ ਅਤੇ ਇਕਰਾ ਦੱਤ ਦਾ ਜਨਮ ਹੋਇਆ। ਇਸ ਜੋੜੇ ਨੇ ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਦੋ ਸਾਲ ਤੱਕ ਇਕ ਦੂਜੇ ਨੂੰ ਡੇਟ ਕੀਤਾ ਸੀ । ਦੋਵਾਂ ਦੇ ਦੋ ਬੱਚੇ ਹਨ ਜੋ ਕਿ ਬਹੁਤ ਹੀ ਕਿਊਟ ਹਨ । ਇਸ ਤੋਂ ਪਹਿਲਾਂ ਸੰਜੇ ਦੱਤ ਇੱਕ ਧੀ ਦੇ ਪਿਤਾ ਹਨ, ਜੋ ਕਿ ਵਿਦੇਸ਼ 'ਚ ਰਹਿੰਦੀ ਹੈ।

 

View this post on Instagram

 

A post shared by Voompla (@voompla)

You may also like