ਬਾਲੀਵੁੱਡ ਦੇ ਗੀਤ ‘ਤੇ ਇਨ੍ਹਾਂ ਕੁੜੀਆਂ ਨੇ ਕੀਤਾ ਡਾਂਸ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

written by Shaminder | June 25, 2022

ਬਾਲੀਵੁੱਡ ਗੀਤਾਂ (Bollywood Song) ਦਾ ਜਾਦੂ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਿਹਾ ਹੈ । ਬੀਤੇ ਦਿਨੀਂ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਕੁਝ ਵਿਦੇਸ਼ੀ ਬਾਲੀਵੁੱਡ ਦੇ ਇੱਕ ਗੀਤ ‘ਤੇ ਡਾਂਸ ਕਰਦੇ ਹੋਏ ਵਿਖਾਈ ਦਿੱਤੇ ਸਨ । ਅਜਿਹੇ ‘ਚ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਨਿਊਯਾਰਕ ਦੇ ਟਾਈਮ ਸਕੁਵੇਅਰ ਦਾ ਹੈ । ਇਸ ਵੀਡੀਓ ‘ਚ ਕੁਝ ਕੁੜੀਆਂ ਡਾਂਸ (Girls Dance) ਕਰ ਰਹੀਆਂ ਹਨ ।

Cannes Film Festival 2022: Deepika Padukone, Aishwarya Rai slay the Red Carpet on Day 3 Image Source: Twitter

ਹੋਰ ਪੜ੍ਹੋ : ਹੁਣ ਜਸਬੀਰ ਜੱਸੀ ਨੇ ਐੱਸਵਾਈਐੱਲ ਗੀਤ ਆਉਣ ਤੋਂ ਬਾਅਦ ਟਵਿੱਟਰ ‘ਤੇ ਇੱਕ ਸ਼ਖਸ ਵੱਲੋਂ ਕੀਤੇ ਜਾ ਰਹੇ ਮੈਸੇਜ ਬਾਰੇ ਕੀਤਾ ਖੁਲਾਸਾ, ਵੀਡੀਓ ਕੀਤਾ ਸਾਂਝਾ

ਇਹ ਕੁੜੀਆਂ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ 'ਤੇ ਫ਼ਿਲਮਾਏ ਗੀਤ "ਬਰਸੋ ਰੇ ਮੇਘਾ ਮੇਘਾ’ ਤੇ ਡਾਂਸ ਕਰਦੀਆਂ ਦਿਖਾਈ ਦੇ ਰਹੀਆਂ ਹਨ ।ਇਸ ਮਸ਼ਹੂਰ ਗਾਣੇ 'ਤੇ ਇਨ੍ਹਾਂ ਚਾਰ ਦੇਸੀ ਕੁੜੀਆਂ ਨੇ ਟਾਈਮ ਸਕੁਏਅਰ 'ਤੇ ਤੂਫਾਨ ਮਚਾ ਦਿੱਤਾ। ਜਦੋਂ ਤੋਂ ਇਹ ਡਾਂਸ ਵੀਡੀਓ ਪੋਸਟ ਕੀਤਾ ਗਿਆ ਹੈ, ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Dance-

ਹੋਰ ਪੜ੍ਹੋ : ਐੱਸਵਾਈਐੱਲ ਗੀਤ ਨੂੰ ਲੈ ਕੇ ਹੋ ਰਹੇ ਵਿਰੋਧ ਤੋਂ ਬਾਅਦ ਬੱਬੂ ਮਾਨ ਨੇ ਫੇਸਬੁੱਕੀ ਵਿਦਵਾਨਾਂ ਨੂੰ ਦਿੱਤਾ ਠੋਕਵਾਂ ਜਵਾਬ

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਅਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਅਕਸਰ ਇਸ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ ਜੋ ਪਲਾਂ ‘ਚ ਹੀ ਦੇਸ਼ ਦੁਨੀਆ ਦੇ ਹਰ ਕੋਨੇ ‘ਚ ਪਹੁੰਚ ਜਾਂਦੇ ਹਨ ।

ਸੋਸ਼ਲ ਮੀਡੀਆ ਲੋਕਾਂ ਦੇ ਲਈ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜੋ ਉਨ੍ਹਾਂ ਨੂੰ ਪਲੇਟਫਾਰਮ ਮੁਹੱਈਆ ਕਰਵਾ ਦਿੰਦਾ ਹੈ । ਰਾਨੂੰ ਮੰਡਲ, ਛਤਸੀਗੜ੍ਹ ਦਾ ਰਹਿਣ ਵਾਲਾ ਸਹਿਦੇਵ ਸੋਸ਼ਲ ਮੀਡੀਆ ਦੀ ਹੀ ਦੇਣ ਹਨ । ਰਾਨੂੰ ਮੰਡਲ ਨੂੰ ਜਿੱਥੇ ਹਿਮੇਸ਼ ਰੇਸ਼ਮੀਆ ਦੇ ਨਾਲ ਗਾਉਣ ਦਾ ਮੌਕਾ ਮਿਲਿਆ ਸੀ, ੳੁੱਥੇ ਹੀ ਸਹਿਦੇਵ ਨੇ ਬਾਦਸ਼ਾਹ ਦੇ ਨਾਲ ਗੀਤ ਕੀਤਾ ਸੀ ।

 

View this post on Instagram

 

A post shared by eshhpat (@eshhpat)

 

You may also like