ਆਪਣੀ ਪਤਨੀ ਨਾਲ ਨਵਰਾਜ ਹੰਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

Written by  Shaminder   |  July 23rd 2021 04:14 PM  |  Updated: July 23rd 2021 04:14 PM

ਆਪਣੀ ਪਤਨੀ ਨਾਲ ਨਵਰਾਜ ਹੰਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਨਵਰਾਜ ਹੰਸ ਅਤੇ ਉਸ ਦੀ ਪਤਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਨਵਰਾਜ ਹੰਸ ਦੀ ਪਤਨੀ ਅਜੀਤ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਦੋਵੇਂ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਨਵਰਾਜ ਹੰਸ ਅਤੇ ਅਜੀਤ ਮਹਿੰਦੀ ਅਕਸਰ ਇਸ ਤਰ੍ਹਾਂ ਦੇ ਵੀਡੀਓਜ਼ ਬਣਾਉਂਦੇ ਰਹਿੰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ ।

Image From Instagram

ਹੋਰ ਪੜ੍ਹੋ : ਅਦਾਕਾਰਾ ਸਵਿਤਾ ਬਜਾਜ ਦੀ ਸੋਨੂੰ ਸੂਦ ਨੇ ਕੀਤੀ ਮਦਦ 

Navraj Hans With Family Image From Instagram

ਨਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਹ ਇੰਡਸਟਰੀ ਨੂੰ ਦੇ ਚੁੱਕੇ ਹਨ ।ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਨਵਰਾਜ ਹੰਸ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ ।

Ajit Mehndi Image From Instagram

ਉਨ੍ਹਾਂ ਦਾ ਛੋਟਾ ਭਰਾ ਯੁਵਰਾਜ ਹੰਸ ਵੀ ਇੱਕ ਵਧੀਆ ਗਾਇਕ ਹੈ ।ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਿਤਾ ਹੰਸ ਰਾਜ ਹੰਸ ਤੋਂ ਮਿਲੀ ਹੈ । ਹੁਣ ਤੱਕ ਉਹ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦੇ ਚੁੱਕੇ ਹਨ ਅਤੇ ਅਨੇਕਾਂ ਹੀ ਗੀਤ ਫ਼ਿਲਮਾਂ ਲਈ ਗਾ ਚੁੱਕੇ ਹਨ ।

 

View this post on Instagram

 

A post shared by Ajit ji (@ajitmehndi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network