ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਇਸ ਕੁੜੀ ਦੇ ਵੀਡੀਓ, ਬਾਲੀਵੁੱਡ ‘ਚ ਡੈਬਿਊ ਕਰਨ ਦੀ ਉੱਠੀ ਮੰਗ

written by Shaminder | July 06, 2021

ਸੋਸ਼ਲ ਮੀਡੀਆ ‘ਤੇ ਇੱਕ ਕੁੜੀ ਦੇ ਵੀਡੀਓਜ਼ ਏਨੀਂ ਦਿਨੀਂ ਖੂਬ ਵਾਇਰਲ ਹੋ ਰਹੇ ਹਨ । ਜਿਸ ਨੂੰ ਹਰ ਕੋਈ ਸ਼ੇਅਰ ਕਰ ਰਿਹਾ ਹੈ । ਕੁਝ ਦਿਨ ਪਹਿਲਾਂ ਵੀ ਇਸ ਕੁੜੀ ਦਾ ਵੀਡੀਓ ਵਾਇਰਲ ਹੋਇਆ ਸੀ ।ਜਿਸ ‘ਚ ਇਹ ਕੁੜੀ ਪਿਆਜ ਅਤੇ ਟਮਾਟਰ ਕੱਟਦੀ ਹੋਈ ਨਜ਼ਰ ਆਈ ਸੀ । ਇਸ ਕੁੜੀ ਦੀ ਖੂਬਸੂਰਤੀ ਦੇ ਹਰ ਪਾਸੇ ਚਰਚੇ ਹਨ । ਹੁਣ ਇਸ ਕੁੜੀ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ।

Viral girl Image From Instagram
ਹੋਰ ਪੜ੍ਹੋ : ਤਾਪਸੀ ਪੰਨੂ ਨੇ ਫ਼ਿਲਮ ‘ਹਸੀਨ ਦਿਲਰੁਬਾ’ ਨੂੰ ਲੈ ਕੇ ਦਿੱਤੇ ਜਾ ਰਹੇ ਰਿਵਿਊ ‘ਤੇ ਦਿੱਤੀ ਪ੍ਰਤੀਕਿਰਿਆ  
Viral girl, Image From Instagram
ਇਸ ਵੀਡੀਓ ‘ਚ ਇਹ ਕੁੜੀ ਤਵੇ ‘ਤੇ ਰੋਟੀ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ।ਕਈ ਲੋਕ ਇਸ ਕੁੜੀ ਦੀ ਤੁਲਨਾ ਕਈ ਹੀਰੋਇਨਾਂ ਦੇ ਨਾਲ ਵੀ ਕਰ ਰਹੇ ਹਨ । ਇਸ ਵੀਡੀਓ ਨੂੰ ਜੈਸਮੀਨ ਸੈਣੀ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।
Viral Girl,, Image From Instagram
ਇਸ ਕੁੜੀ ਦੇ ਵੀਡੀਓਜ਼ ‘ਤੇ ਮਿਲੀਅਨਜ਼ ‘ਚ ਵਿਊਜ਼ ਹਨ ਅਤੇ ਲੋਕਾਂ ਵੱਲੋਂ ਇਸ ਕੁੜੀ ਦੇ ਵੀਡੀਓਜ਼ ਨੂੰ ਪਸੰਦ ਕੀਤਾ ਜਾ ਰਿਹਾ ਹੈ । ਕੁੜੀ ਕੈਮਰੇ ਵੱਲ ਵੇਖ ਕੇ ਮੁਸਕਰਾ ਰਹੀ ਹੈ ਅਤੇ ਲੋਕ ਕਹਿ ਰਹੇ ਹਨ ਕਿ ਇਸ ਕੁੜੀ ਨੂੰ ਬਾਲੀਵੁੱਡ ‘ਚ ਡੈਬਿਊ ਕਰਨਾ ਚਾਹੀਦਾ ਹੈ, ਕਿਉਂਕਿ ਇਹ ਕੁੜੀ ਬਹੁਤ ਹੀ ਖੂਬਸੂਸਰਤ ਹੈ ।
 
View this post on Instagram
 

A post shared by jasmeen saini (@jasmeen_sainii)

0 Comments
0

You may also like