
ਸੋਸ਼ਲ ਮੀਡੀਆ (Social Media) ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਰਾਤੋ ਰਾਤ ਲੋਕ ਸਟਾਰ ਬਣ ਚੁੱਕੇ ਹਨ । ਅਜਿਹੇ ਅਨੇਕਾਂ ਹੀ ਵੀਡੀਓ ਵਾਇਰਲ (Viral Video) ਹੁੰਦੇ ਰਹਿੰਦੇ ਹਨ । ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਲੱਕੀ ਮਾਨਸਾ ਨਾਂਅ ਦੇ ਮੁੰਡੇ ਦਾ । ਇਹ ਮੁੰਡਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਮੁੰਡੇ ਦੀ ਗਾਇਕੀ ਹਰ ਕਿਸੇ ਨੂੰ ਮੰਤਰ ਮੁਗਧ ਕਰ ਦਿੰਦੀ ਹੈ । ਸੁਰਾਂ ‘ਤੇ ਲੱਕੀ ਮਾਨਸਾ (Lucky Mansa )ਦੀ ਪਕੜ ਏਨੀਂ ਜ਼ਿਆਦਾ ਹੈ ਕਿ ਕੋਈ ਵੀ ਸੁਣ ਕੇ ਹੈਰਾਨ ਹੋ ਜਾਵੇ ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਸਾਂਝੀਆਂ ਕੀਤੀਆਂ ਆਪਣੀ ਗਰਲ ਗੈਂਗ ਦੇ ਨਾਲ ਤਸਵੀਰਾਂ, ਪ੍ਰਸ਼ੰਸਕਾਂ ਨੂੰ ਵੀ ਆ ਰਹੀਆਂ ਪਸੰਦ
ਲੱਕੀ ਮਾਨਸਾ ਦੀ ਇੱਕ ਬਾਂਹ ਨਹੀਂ ਹੈ ਇਸ ਦੇ ਬਾਵਜੂਦ ਖੁਦ ਹਾਰਮੋਨੀਅਮ ਵਜਾਉਂਦਾ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਰਲ ਕੇ ਅਜਿਹੇ ਸੁਰ ਲਾਉਂਦਾ ਹੈ ਕਿ ਕੋਈ ਵੀ ਹੈਰਾਨ ਹੋ ਜਾਵੇ ।

ਲੱਕੀ ਮਾਨਸਾ ਦੇ ਫੇਸਬੁੱਕ ਪੇਜ ‘ਤੇ ਅਜਿਹੇ ਅਨੇਕਾਂ ਹੀ ਵੀਡੀਓਜ਼ ਹਨ । ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਲੱਕੀ ਮਾਨਸਾ ਕਿਹੋ ਜਿਹੇ ਹਾਲਾਤਾਂ ‘ਚ ਰਹਿੰਦਾ ਹੈ । ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਿਲ ਦੇ ਨਾਲ ਹੁੰਦਾ ਹੈ । ਇਸ ਦੇ ਬਾਵਜੂਦ ਇਹ ਮੁੰਡਾ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ । ਜ਼ਰੂਰਤ ਹੈ ਲੱਕੀ ਮਾਨਸਾ ਵਰਗੇ ਟੈਲੇਂਟ ਨੂੰ ਅੱਗੇ ਲਿਆਉਣ ਦੀ ਅਤੇ ਇਸ ਪਰਿਵਾਰ ਦੀ ਮਦਦ ਕਰਨ ਦੀ ।