ਵਿਦਿਯੁਤ ਜਾਮਵਾਲ ਜਲਦ ਹੀ ਬਾਇਓਪਿਕ 'ਸ਼ੇਰ ਸਿੰਘ ਰਾਣਾ' ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ

Written by  Pushp Raj   |  March 28th 2022 11:57 AM  |  Updated: March 28th 2022 12:02 PM

ਵਿਦਿਯੁਤ ਜਾਮਵਾਲ ਜਲਦ ਹੀ ਬਾਇਓਪਿਕ 'ਸ਼ੇਰ ਸਿੰਘ ਰਾਣਾ' ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ

ਬਾਲੀਵੁੱਡ ਦੇ ਮੋਸਟ ਟੈਲੈਂਟਿਡ ਅਦਾਕਾਰ ਵਿਦਯੁਤ ਜਮਵਾਲ ਐਕਸ਼ਨ ਤੇ ਸਟੰਟ ਸਕਿਲ ਨੂੰ ਲੈ ਕੇ ਬਹੁਤ ਮਸ਼ਹੂਰ ਹਨ। ਇਸ ਦੇ ਚਲਦੇ ਜਲਦ ਹੀ ਵਿਦਯੁਤ ਹੁਣ ਇੱਕ ਹੋਰ ਐਕਸ਼ਨ ਫ਼ਿਲਮ ਕਰਨ ਜਾ ਰਹੇ ਹਨ। ਵਿਦਯੁਤ ਜਮਵਾਲ ਐਕਸ਼ਨ ਸ਼ੈਲੀ ਦੀਆਂ ਫਿਲਮਾਂ 'ਤੇ ਆਧਾਰਿਤ, ਸ਼੍ਰੀ ਨਰਾਇਣ ਸਿੰਘ ਵੱਲੋਂ ਨਿਰਦੇਸ਼ਤ ਅਤੇ ਵਿਨੋਦ ਭਾਨੂਸ਼ਾਲੀ ਵੱਲੋਂ ਨਿਰਮਿਤ, ਆਪਣੀ ਪਹਿਲੀ ਬਾਇਓਪਿਕ ਵਿੱਚ ਸ਼ੇਰ ਸਿੰਘ ਰਾਣਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ।

ਵਿਦਯੁਤ ਜਾਮਵਾਲ ਆਪਣੀ ਪਹਿਲੀ ਬਾਈਓਪਿਕ "ਸ਼ੇਰ ਸਿੰਘ ਰਾਣਾ" ਦੇ ਨਾਲ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਖ਼ਬਰ ਦੀ ਪੁਸ਼ਟੀ ਖ਼ੁਦ ਵਿਦਯੁਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਜਾਣਕਾਰੀ ਸ਼ੇਅਰ ਕਰਕੇ ਦਿੱਤੀ ਹੈ।

ਜੇਕਰ ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ 'ਸ਼ੇਰ ਸਿੰਘ ਰਾਣਾ' ਨੂੰ ਇੱਕ ਰਹੱਸਮਈ ਅਤੇ ਰੋਮਾਂਚ ਭਰੀ ਥ੍ਰਿਲਰ ਫ਼ਿਲਮ ਹੋਵੇਗੀ।

ਇਹ ਇੱਕ ਅਸਾਧਾਰਨ ਆਦਮੀ ਦੀ ਸੱਚੀ ਕਹਾਣੀ ਨੂੰ ਇੱਕ ਸ਼ਰਧਾਲੂ ਰਾਜਪੂਤ ਦੇ ਜੀਵਨ ਨੂੰ ਦਰਸਾਵੇਗੀ। ਜਿਸ ਨੇ ਭਾਰਤ ਦੇ 800 ਸਾਲ ਪੁਰਾਣੇ ਗੌਰਵ, ਪ੍ਰਿਥਵੀਰਾਜ ਚੌਹਾਨ ਦੀਆਂ ਅਸਥੀਆਂ ਨੂੰ ਵਾਪਸ ਲਿਆਉਣ ਲਈ ਆਪਣੀ ਜ਼ਿੰਦਗੀ ਦੀ ਸਭ ਤੋਂ ਖਤਰਨਾਕ ਮੁਹਿੰਮ ਸ਼ੁਰੂ ਕੀਤੀ ਸੀ।

ਭਾਨੁਸ਼ਾਲੀ ਸਟੂਡੀਓਜ਼ ਲਿਮਟਿਡ ਦੇ ਵਿਨੋਦ ਭਾਨੁਸ਼ਾਲੀ, ਕਮਲੇਸ਼ ਭਾਨੂਸ਼ਾਲੀ, ਅਤੇ ਵਿਸ਼ਾਲ ਗੁਰਨਾਨੀ ਦੇ ਨਾਲ-ਨਾਲ ਮਾਤਰਗਸ਼ਤੀ ਫਿਲਮਜ਼ ਦੇ ਵਿਸ਼ਾਲ ਤਿਆਗੀ ਅਤੇ ਮੁਹੰਮਦ ਇਮਰਾਨ ਖਾਨ, ਸ਼ੇਰ ਸਿੰਘ ਰਾਣਾ ਦੀ ਜੀਵਨੀ ਦਾ ਨਿਰਮਾਣ ਕਰ ਰਹੇ ਹਨ।

'ਸ਼ੇਰ ਸਿੰਘ ਰਾਣਾ' ਦਾ ਕਿਰਦਾਰ ਨਿਭਾ ਕੇ ਖੁਸ਼ ਹੋਏ ਵਿਦਯੁਤ ਜਾਮਵਾਲ ਨੇ ਕਿਹਾ, "ਸ਼ੇਰ ਸਿੰਘ ਰਾਣਾ ਮੇਰੀ ਪਹਿਲੀ ਬਾਇਓਪਿਕ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਨਿਡਰ ਸ਼ੇਰ ਸਿੰਘ ਰਾਣਾ ਦਾ ਰੋਲ ਮੇਰੇ ਕੋਲ ਆਇਆ ਤਾਂ ਕਿਸਮਤ ਨੇ ਕੜੀਆਂ ਜੋੜ ਦਿੱਤੀਆਂ। ਮੈਂ ਵਿਨੋਦ ਭਾਨੂਸ਼ਾਲੀ ਨਾਲ ਕੰਮ ਕਰਨ ਲਈ ਉਤਸੁਕ ਹਾਂ। ਅਤੇ ਸ਼੍ਰੀ ਨਰਾਇਣ ਸਿੰਘ ਜੀ ਨਾਲ ਵੀ।"

ਹੋਰ ਪੜ੍ਹੋ : ਵਿਦਯੁਤ ਜਾਮਵਾਲ ਦੀ ਜਾਸੂਸੀ ਫਿਲਮ ‘IB 71’ ‘ਚ ਅਨੁਪਮ ਖੇਰ ਦੀ ਐਂਟਰੀ

ਇਸ ਦੌਰਾਨ, ਵਿਦਯੁਤ ਜਾਮਵਾਲ ਨੇ ਅਨੁਭਵੀ ਅਭਿਨੇਤਾ ਅਨੁਪਮ ਖੇਰ ਦਾ ਉਨ੍ਹਾਂ ਦੀ ਅਗਲੀ ਆਉਣ ਵਾਲੀ 'IB 71' ਲਈ ਸੁਆਗਤ ਕੀਤਾ, ਜੋ ਕਿ ਵਿਦਯੁਤ ਦੀ ਉਸ ਦੇ ਪ੍ਰੋਡਕਸ਼ਨ ਹਾਊਸ ਐਕਸ਼ਨ ਹੀਰੋ ਫਿਲਮਜ਼ ਦੇ ਤਹਿਤ ਇੱਕ ਨਿਰਮਾਤਾ ਦੇ ਤੌਰ 'ਤੇ ਸ਼ੁਰੂਆਤ ਕਰ ਰਹੇ ਹਨ।

‘ਸ਼ੇਰ ਸਿੰਘ ਰਾਣਾ’ ਨਾਲ; ਵਿਦਿਯੁਤ ਜਾਮਵਾਲ ਫਿਲਮਾਂ ਵਿੱਚ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਦਿਖਾਈ ਦੇਣਗੇ, ਅਤੇ ਉਸਦੇ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਸ਼ੈਲੀ ਵਿੱਚ ਵੇਖਣ ਲਈ ਬਹੁਤ ਉਤਸ਼ਾਹਿਤ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network