ਵਿਜੇ ਦੇਵਰਕੋਂਡਾ ਸਟਾਰਰ ਫਿਲਮ 'Liger' ਦਾ ਗੀਤ 'ਵਾਟ ਲਗਾ ਦੇਂਗੇ' ਹੋਇਆ ਰਿਲੀਜ਼, ਵੇਖੋ ਵੀਡੀਓ
ਵਿਜੇ ਦੇਵਰਕੋਂਡਾ ਸਟਾਰਰ ਫਿਲਮ 'Liger' ਦਾ ਗੀਤ 'ਵਾਟ ਲਗਾ ਦੇਂਗੇ' ਹੋਇਆ ਰਿਲੀਜ਼, ਵੇਖੋ ਵੀਡੀਓ
Liger Song Waat Laga Denge Out: ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਲਾਈਗਰ' ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਇਸ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲੀਆ ਹੈ। ਹੁਣ ਇਸ ਫਿਲਮ ਦਾ ਦੂਜਾ ਗੀਤ 'ਵਾਟ ਲਗਾ ਦੇਂਗੇ' ਰਿਲੀਜ਼ ਹੋ ਚੁੱਕਾ ਹੈ ਤੇ ਫੈਨਜ਼ ਵੱਲੋਂ ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Image source: Instagram
ਜੇਕਰ ਫਿਲਮ ਲਾਈਗਰ ਦੇ ਦੂਜੇ ਗੀਤ 'ਵਾਟ ਲਗਾ ਦੇਂਗੇ' ਦੀ ਗੱਲ ਕਰੀਏ ਤਾਂ ਇਹ ਗੀਤ ਹਿੰਦੀ ਤੋਂ ਇਲਾਵਾ ਤੇਲਗੂ ਭਾਸ਼ਾ ਵਿੱਚ ਵੀ ਰਿਲੀਜ਼ ਹੋ ਗਿਆ ਹੈ। ਇਹ ਗੀਤ ਨੂੰ ਸੁਨੀਲ ਕਸ਼ਯਪ ਨੇ ਕੰਮਪੋਜ਼ ਕੀਤਾ ਹੈ। ਪੁਰੀ ਜਗਨਨਾਥ ਵੱਲੋਂ ਇਸ ਗੀਤ ਦੇ ਬੋਲ ਲਿਖੇ ਗਏ ਹਨ। ਇਸ ਗੀਤ ਨੂੰ ਖ਼ੁਦ ਫਿਲਮ ਦੇ ਲੀਡ ਐਕਟਰ ਵਿਜੇ ਦੇਵਰਕੋਂਡਾ ਨੇ ਗਾਇਆ ਹੈ।
ਵਿਜੇ ਵੱਲੋਂ ਇਹ ਗੀਤ ਗਾਏ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਇਸ ਗੀਤ ਨੂੰ ਸੁਨਣ ਲਈ ਬੇਹੱਦ ਉਤਸ਼ਾਹਿਤ ਸਨ। ਹੁਣ ਫੈਨਜ਼ ਨੂੰ ਵਿਜੇ ਦੀ ਆਵਾਜ਼ ਬੇਹੱਦ ਪਸੰਦ ਆ ਰਿਹਾ ਹੈ।
ਫਿਲਮ ਦਾ ਨਿਰਦੇਸ਼ਨ ਦੱਖਣ ਦੇ ਮਸ਼ਹੂਰ ਨਿਰਦੇਸ਼ਕ ਪੁਰੀ ਜਗਨਨਾਥ ਨੇ ਕੀਤਾ ਹੈ। ਵਿਜੇ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰ ਰਹੇ ਹਨ ਅਤੇ ਅਨੰਨਿਆ ਤੇਲਗੂ ਸਿਨੇਮਾ ਵੱਲ ਕਦਮ ਵਧਾ ਰਹੀ ਹੈ। ਫਿਲਮ ਤੋਂ ਵਿਜੇ ਦੇਵਕੋਂਡਾ ਦੇ ਕਈ ਲੁੱਕ ਸਾਹਮਣੇ ਆਏ ਹਨ।
image source: Youtubute
ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਨਵੀਂ ਫ਼ਿਲਮ ਲਾਈਗਰ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਦੇ ਵਿੱਚ ਵਿਜੇ ਦੇਵਰਕੋਂਡਾ ਦੇ ਨਾਲ ਅਨੰਨਿਆ ਪਾਂਡੇ ਵੀ ਨਜ਼ਰ ਆਵੇਗੀ।
ਜੇਕਰ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਐਕਕਸ਼ ਤੇ ਸਪੋਰਟਸ ਡਰਾਮਾ ਅਧਾਰਿਤ ਫਿਲਮ ਹੈ। ਫਿਲਮ ਦੇ ਹੀਰੋ ਵਿਜੇ ਦੇਵਰਕੋਂਡਾ ਇੱਕ ਕਿੱਕ ਬਾਕਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫਿਲਮ ਵਿੱਚ ਵਿਜੇ ਤੇ ਅਨੰਨਿਆ ਦੀ ਕੈਮਿਸਟਰੀ ਦਰਸਾਈ ਗਈ ਹੈ। ਫੈਨਜ਼ ਦੋਹਾਂ ਦੀ ਲਵ ਕੈਮਿਸਟਰੀ ਵੇਖਣ ਲਈ ਉਤਸ਼ਾਹਿਤ ਹਨ।
ਇਹ ਫ਼ਿਲਮ ਕਈ ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਵਿੱਚ ਵਿਜੇ ਦਾ ਅਗਰੈਸਿਵ ਅਤੇ ਐਕਸ਼ਨ ਲੁੱਕ ਵੇਖਣ ਨੂੰ ਮਿਲੇਗਾ।ਇਸ ਫ਼ਿਲਮ ਦੇ ਵਿੱਚ ਵਿਜੇ ਦੇਵਰਕੋਂਡਾ ਦੇ ਨਾਲ-ਨਾਲ ਅਨਨਿਆ ਪਾਂਡੇ, ਰੌਨਿਤ ਰਾਏ, ਸਾਬਕਾ ਬਾਕਸਰ ਮਾਈਕ ਟਾਇਸਨ, ਰਾਮਇਆ ਕ੍ਰਿਸ਼ਨਨ ਲੀਡ ਰੋਲ ਵਿੱਚ ਨਜ਼ਰ ਆਉਂਣਗੇ। ਕਰਨ ਜੌਹਰ ਇਸ ਫ਼ਿਲਮ ਦੇ ਨਿਰਮਾਤਾਵਾਂ ਚੋਂ ਇੱਕ ਹਨ।
Image source: Instagram
ਦੱਸ ਦਈਏ ਕਿ ਫਿਲਮ 'ਲਾਈਗਰ' ਨਾਲ ਮਸ਼ਹੂਰ ਅਮਰੀਕੀ ਬਾਕਸਰ ਮਾਈਕ ਟਾਈਸਨ ਬਾਲੀਵੁੱਡ ਦੇ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੇ ਹਨ। ਫਿਲਮ 'ਲਾਈਗਰ' 'ਚ ਉਹ ਕੈਮਿਓ ਕਰਦੇ ਹੋਏ ਨਜ਼ਰ ਆਉਣਗੇ।
ਇਸ ਫਿਲਮ ਨੂੰ ਪੁਰੀ ਜਗਨਨਾਥ ਡਾਇਰੈਕਟ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਫਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ 'ਚ ਐਕਸ਼ਨ, ਰੋਮਾਂਚ ਅਤੇ ਪਾਗਲਪਨ ਸਭ ਕੁਝ ਦੇਖਣ ਨੂੰ ਮਿਲੇਗਾ। ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
