ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ ਪ੍ਰਿਯੰਕਾ ਚੋਪੜਾ ਤੇ ਲਿਲੀ ਸਿੰਘ ਨਾਲ ਤਸਵੀਰਾਂ, ਕਿਹਾ 'ਸਾਨੂੰ ਮਾਣ ਹੈ ਸਾਡੀ ਕੁੜੀਆਂ 'ਤੇ'

Written by  Pushp Raj   |  July 29th 2022 11:46 AM  |  Updated: July 29th 2022 11:46 AM

ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ ਪ੍ਰਿਯੰਕਾ ਚੋਪੜਾ ਤੇ ਲਿਲੀ ਸਿੰਘ ਨਾਲ ਤਸਵੀਰਾਂ, ਕਿਹਾ 'ਸਾਨੂੰ ਮਾਣ ਹੈ ਸਾਡੀ ਕੁੜੀਆਂ 'ਤੇ'

Diljit Dosanjh shares pictures with Priyanka Chopra and Lily Singh: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਵਰਲਡ ਟੂਰ 'Born To Shine' ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿੱਕ ਜੋਨਸ ਤੇ ਦੋਸਤ ਲਿਲੀ ਸਿੰਘ ਨਾਲ ਦਿਲਜੀਤ ਦੇ ਕੰਸਰਟ ਵੇਖਣ ਪਹੁੰਚੀ ਸੀ। ਹੁਣ ਦਿਲਜੀਤ ਦੋਸਾਂਝ ਨੇ ਪ੍ਰਿਯੰਕਾ ਚੋਪੜਾ ਤੇ ਲਿਲੀ ਸਿੰਘ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

Diljit Dosanjh is proud of Priyanka Chopra and Lilly Singh; shares pictures on Instagram Image source: Instagram

ਦੱਸ ਦਈਏ ਕਿ ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਚੋਪੜਾ ਆਪਣੇ ਪਤੀ ਨਿੱਕ ਜੋਨਸ ਅਤੇ ਆਪਣੀ ਯੂਟਿਊਬਰ ਦੋਸਤ ਲਿਲੀ ਸਿੰਘ ਦੇ ਨਾਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਵਿੱਚ ਪਹੁੰਚੀ ਸੀ। ਦਿਲਜੀਤ ਦੋਸਾਂਝ ਦਾ ਵਰਲਡ ਟੂਰ 'Born To Shine' ਤਹਿਤ ਇਹ ਲਾਈਵ ਕੰਸਰਟ ਲਾਸ ਏਂਜਲਸ ਵਿੱਚ ਹੋਇਆ ਸੀ। ਗਾਇਕਾ ਦੇ ਕੰਸਰਟ ਦੌਰਾਨ ਪ੍ਰਿਯੰਕਾ ਚੋਪੜਾ ਪਤੀ ਤੇ ਆਪਣੀ ਦੋਸਤ ਨਾਲ ਫੂਲ ਮਸਤੀ ਦੇ ਮੂਡ ਵਿੱਚ ਨਜ਼ਰ ਆਈ। ਪ੍ਰਿਯੰਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Image source: Instagram

ਦਿਲਜੀਤ ਨੇ ਕੀਤੀ ਪ੍ਰਿਯੰਕਾ ਚੋਪੜਾ ਤੇ ਲਿਲੀ ਸਿੰਘ ਦੀ ਤਾਰੀਫ

ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਕੰਸਰਟ ਤੋਂ ਬਾਅਦ ਅਦਾਕਾਰਾ ਪ੍ਰਿਯੰਕਾ ਚੋਪੜਾ, ਲਿਲੀ ਸਿੰਘ ਅਤੇ ਨਿੱਕ ਜੋਨਸ ਨਾਲ ਵੀ ਮੁਲਾਕਾਤ ਕੀਤੀ। ਦਿਲਜੀਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਦੇ ਵਿੱਚ ਦਿਲਜੀਤ ਦੇ ਨਾਲ ਪ੍ਰਿਯੰਕਾ ਚੋਪੜ, ਉਸ ਦੇ ਪਤੀ ਨਿੱਕ ਜੋਨਸ ਅਤੇ ਮਸ਼ਹੂਰ ਯੂਟਿਊਬਰ ਲਿਲੀ ਸਿੰਘ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਹੀ ਦਿਲਜੀਤ ਨੇ ਪ੍ਰਿਯੰਕਾ ਤੇ ਲਿਲੀ ਸਿੰਘ ਲਈ ਖਾਸ ਨੋਟ ਵੀ ਲਿਖਿਆ ਹੈ।

Diljit Dosanjh is proud of Priyanka Chopra and Lilly Singh; shares pictures on Instagram Image source: Instagram

ਦਿਲਜੀਤ ਨੇ ਲਿਖਿਆ ਖਾਸ ਨੋਟ

ਦਿਲਜੀਤ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀ ਪੋਸਟ ਵਿੱਚ ਲਿਖਿਆ, 'ਸਾਡੀਆਂ ਕੁੜੀਆਂ “LOVE & RESPECT ????? @priyankachopra @lilly Sanu Maan An Sadian KUDIAN Te..???? Jina Ne Hollywood Vich Ja Ke Dhakk Pai Aa..??LA was A MOVIE….???Tomorrow- Oakland Arena ?" ਦਿਲਜੀਤ ਨੇ ਪ੍ਰਿਯੰਕਾ ਤੇ ਲਿਲੀ ਦੀ ਪੰਜਾਬ ਤੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੀ ਉਪਲਬਧੀ ਹਾਸਿਲ ਕਰਨ 'ਤੇ ਉਨ੍ਹਾਂ ਦੀ ਤਾਰੀਫ ਕੀਤੀ ਹੈ।

ਦਿਲਜੀਤ ਦੇ ਪੋਸਟ 'ਤੇ ਪ੍ਰਿਯੰਕਾ ਨੇ ਦਿੱਤਾ ਧੰਨਵਾਦ

ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਪੋਸਟ ਪਾਈ ਹੈ। ਇਸ ਵਿੱਚ ਉਸ ਨੇ ਵੀਡੀਓ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਿਲਜੀਤ ਨੂੰ ਧੰਨਵਾਦ ਦਿੰਦੇ ਹੋਏ ਪ੍ਰਿਯੰਕਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " Best time @diljitdosanjh so much love and respect! Thank you for your grace and talent!"

Diljit Dosanjh is proud of Priyanka Chopra and Lilly Singh; shares pictures on Instagram (3) Image source: Instagram

ਹੋਰ ਪੜ੍ਹੋ: ਤਲਾਕ ਤੋਂ ਬਾਅਦ ਸਮਾਂਥਾ ਰੂਥ ਪ੍ਰਭੂ ਨੇ ਖਰੀਦਿਆ ਸਾਬਕਾ ਪਤੀ ਨਾਗਾ ਚੈਤਨਿੰਆ ਦਾ ਘਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਇਨ੍ਹਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਵੀਡੀਓਜ਼ 'ਚ ਪ੍ਰਿਯੰਕਾ ਚੋਪੜਾ ਆਪਣੇ ਦੋਸਤ ਨਾਲ ਮਸਤੀ ਭਰੇ ਮੂਡ 'ਚ ਨਜ਼ਰ ਆ ਰਹੀ ਹੈ। ਕੁਝ ਵੀਡੀਓਜ਼ 'ਚ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਕੁਝ 'ਚ ਉਹ ਕੰਸਰਟ ਦਾ ਆਨੰਦ ਮਾਣ ਰਹੀ ਹੈ।

 

View this post on Instagram

 

A post shared by Priyanka (@priyankachopra)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network