ਤਲਾਕ ਤੋਂ ਬਾਅਦ ਸਮਾਂਥਾ ਰੂਥ ਪ੍ਰਭੂ ਨੇ ਖਰੀਦਿਆ ਸਾਬਕਾ ਪਤੀ ਨਾਗਾ ਚੈਤਨਿੰਆ ਦਾ ਘਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

written by Pushp Raj | July 29, 2022

Samantha Ruth Prabhu buy ex-husband Naga Chaitanya home: ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੂਥ ਪ੍ਰਭੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਪਿਛਲੇ ਸਾਲ ਪਤੀ ਨਾਗਾ ਚੈਤੰਨਿਆ ਤੋਂ ਤਲਾਕ ਲੈਣ ਤੋਂ ਬਾਅਦ ਸਮਾਂਥਾ ਸੁਰਖੀਆਂ 'ਚ ਬਣੀ ਹੋਈ ਹੈ। ਹੁਣ ਸਮਾਂਥਾ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਸਾਬਕਾ ਪਤੀ ਨਾਗਾ ਚੈਤਨਿਆ ਦਾ ਹੈਦਰਾਬਾਦ 'ਚ ਸਥਿਤ ਘਰ ਖਰੀਦ ਲਿਆ ਹੈ। ਇਸ ਘਰ ਦੇ ਲਈ ਉਸ ਨੇ ਕਰੋੜਾ ਰੁਪਏ ਖ਼ਰਚ ਕੀਤੇ ਹਨ।

Image Source: Twitter

ਮੀਡੀਆ ਰਿਪੋਰਟਸ ਦੇ ਮੁਤਾਬਕ ਸਮਾਂਥਾ ਰੂਥ ਪ੍ਰਭੂ ਨੇ ਸਾਬਕਾ ਪਤੀ ਨਾਗਾ ਚੈਤੰਨਿਆ ਦਾ ਹੈਦਰਾਬਾਦ ਸਥਿਤ ਘਰ ਖਰੀਦਿਆ ਹੈ। ਇਸ ਘਰ ਨੂੰ ਖਰੀਦਣ ਦੀ ਡੀਲ ਕਰੋੜਾਂ ਰੁਪਏ ਵਿੱਚ ਹੋਈ ਹੈ। ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਮਾਂਥਾ ਨੇ ਇਹ ਘਰ 200 ਕਰੋੜ ਰੁਪਏ ਵਿੱਚ ਖਰੀਦਿਆ ਹੈ। ਦੱਸ ਦਈਏ ਕਿ ਸਮਾਂਥਾ ਨੇ ਜੋ ਘਰ ਖਰੀਦਿਆ ਹੈ ਇਹ ਉਹੀ ਘਰ ਹੈ ਜਿਸ 'ਚ ਉਹ ਵਿਆਹ ਤੋਂ ਬਾਅਦ ਆਪਣੇ ਸਾਬਕਾ ਪਤੀ ਨਾਗਾ ਚੈਤੰਨਿਆ ਨਾਲ ਰਹਿ ਰਹੀ ਸੀ।

ਇਸ ਤੋਂ ਪਹਿਲਾਂ ਮੀਡੀਆ 'ਚ ਇਹ ਖਬਰਾਂ ਵੀ ਆ ਰਹੀਆਂ ਸਨ ਕਿ ਤਲਾਕ ਤੋਂ ਬਾਅਦ ਅਦਾਕਾਰਾ ਨੇ ਆਪਣੇ ਸਾਬਕਾ ਪਤੀ ਤੋਂ ਗੁਜਾਰੇ ਭੱਤੇ ਦੇ ਤੌਰ 'ਤੇ 200 ਕਰੋੜ ਰੁਪਏ ਦੀ ਮੰਗ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ ਨੇ ਫਿਲਮ ਮੇਕਰ ਕਰਨ ਜੌਹਰ ਦੇ ਸ਼ੋਅ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ। ਅਦਾਕਾਰਾ ਨੇ ਪਤੀ ਕੋਲੋ ਐਲਮਨੀ ਦੇ ਤੌਰ 'ਤੇ 200 ਕਰੋੜ ਰੁਪਏ ਮੰਗਣ ਵਾਲੀ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ।

Image Source: Twitter

ਹੁਣ ਸੋਸ਼ਲ ਮੀਡੀਆ 'ਤੇ ਇੱਕ ਟਵੀਟ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਭਿਨੇਤਾ ਮੁਰਲੀ ​​ਮੋਹਨ ਨੇ ਸਮਾਂਥਾ ਅਤੇ ਨਾਗਾ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਮੁਰਲੀ ​​ਇਸ ਟਵੀਟ 'ਚ ਦੱਸ ਰਹੇ ਹਨ ਕਿ ਸਮਾਂਥਾ ਨੇ ਨਾਗਾ ਦਾ ਘਰ ਖਰੀਦਿਆ ਸੀ।ਖਬਰਾਂ ਮੁਤਾਬਕ ਸਮਾਂਥਾ ਨੇ ਮੋਟੀ ਰਕਮ ਦੇ ਕੇ ਉਹੀ ਘਰ ਖਰੀਦਿਆ ਹੈ। ਜਿਸ ਵਿਆਹ ਤੋਂ ਬਾਅਦ ਦੋਹਾਂ ਨੇ ਆਪਣਾ ਚੰਗਾ ਸਮਾਂ ਬਤੀਤ ਕੀਤਾ ਸੀ।

ਜੇਕਰ ਸਮਾਂਥਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਤਲਾਕ ਲੈਣ ਮਗਰੋਂ ਸਮਾਂਥਾ ਨੇ ਆਪਣੇ ਪ੍ਰੋਫੈਸ਼ਨਲ ਵਰਕ ਉੱਤੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸਮਾਂਥਾ ਨੇ ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਬਲਾਕਬਸਟਰ ਫਿਲਮ 'ਪੁਸ਼ਪਾ-ਦਿ ਰਾਈਜ਼' 'ਚ ਆਈਟਮ ਸੌਂਗ 'ਓ ਅੰਟਾਵਾ' ਕਰਕੇ ਕਾਫੀ ਪ੍ਰਸਿੱਧੀ ਹਾਸਲ ਕੀਤੀ।

Image Source: Twitter

ਹੋਰ ਪੜ੍ਹੋ: ਜੱਸ ਮਾਣਕ ਦੇ ਗੀਤ 'ਲਹਿੰਗਾ' ਨੇ ਬਣਾਇਆ ਨਵਾਂ ਰਿਕਾਰਡ, ਯੂਟਿਊਬ 'ਤੇ ਗੀਤ ਨੇ ਪੂਰੇ ਕੀਤੇ 1.5 ਬਿਲੀਅਨ ਵਿਊਜ

ਇਸ ਮਗਰੋਂ ਸਮਾਂਥਾ ਰੂਥ ਪ੍ਰਭੂ ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਦੇ ਮਸ਼ਹੂਰ ਟਾਕ ਸ਼ੋਅ 'ਕੌਫੀ ਵਿਦ ਕਰਨ-7' 'ਚ ਨਜ਼ਰ ਆਈ। ਅਦਾਕਾਰਾ ਅਕਸ਼ੈ ਕੁਮਾਰ ਨਾਲ ਸ਼ੋਅ ਵਿੱਚ ਸ਼ਿਰਕਤ ਕਰਨ ਪਹੁੰਚੀ ਸੀ। ਇਸ ਤੋਂ ਇਲਾਵਾ ਸਮਾਂਥਾ ਕੋਲ ਇਸ ਸਾਲ ਕਈ ਫਿਲਮਾਂ ਦੇ ਪ੍ਰੋਜੈਕਟਸ ਹਨ, ਇਨ੍ਹਾਂ ਵਿੱਚ ਯਸ਼ੋਦਾ, ਖੁਸ਼ੀ ਅਤੇ ਸ਼ਕੁੰਤਲਮ ਵਰਗੀਆਂ ਫਿਲਮਾਂ ਵੀ ਹਨ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਸਮਾਂਥਾ ਜਲਦ ਹੀ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨਾਲ ਨਜ਼ਰ ਆ ਸਕਦੀ ਹੈ। ਇਸ ਤੋਂ ਇਲਾਵਾ ਸਮਾਂਥਾ ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਨਾਲ ਹਿੰਦੀ ਫਿਲਮਾਂ 'ਚ ਡੈਬਿਊ ਕਰ ਸਕਦੀ ਹੈ।

You may also like