ਜੱਸ ਮਾਣਕ ਦੇ ਗੀਤ 'ਲਹਿੰਗਾ' ਨੇ ਬਣਾਇਆ ਨਵਾਂ ਰਿਕਾਰਡ, ਯੂਟਿਊਬ 'ਤੇ ਗੀਤ ਨੇ ਪੂਰੇ ਕੀਤੇ 1.5 ਬਿਲੀਅਨ ਵਿਊਜ

written by Pushp Raj | July 29, 2022

Jass Manak's song 'Lehenga' completes 1.5 billion views: ਭਾਰਤ ਦਾ ਇੱਕ ਹੋਰ ਸੰਗੀਤ ਵੀਡੀਓ ਹੁਣੇ ਹੁਣੇ YouTube 'ਤੇ ਬਿਲੀਅਨ ਕਲੱਬ ਵਿੱਚ ਦਾਖਲ ਹੋਇਆ ਹੈ। ਮਸ਼ਹੂਰ ਪੰਜਾਬੀ ਗਾਇਕ ਜੱਸ ਮਾਣਕ ਦੇ ਗੀਤ 'ਲਹਿੰਗਾ' ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਸ ਗੀਤ ਨੇ ਯੂਟਿਊਬ ਉੱਤੇ ਆਪਣੇ 1.5 ਬਿਲੀਅਨ ਵਿਊਜ਼ ਕਰ ਲਏ ਹਨ। ਇਸ ਦੇ ਨਾਲ ਹੀ ਇਹ ਗੀਤ ਯੂਟਿਊਬ ਉੱਤੇ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਗੀਤ ਵੀ ਬਣ ਗਿਆ ਹੈ।

image source: Youtubute

ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਗੀਤ ਨੇ ਯੂਟਿਊਬ ਉੱਤੇ ਆਪਣੇ ਲਗਭਗ 1.5 ਬਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕੀਤੇ ਹਨ। ਇਸ ਦੇ ਨਾਲ-ਨਾਲ ਇਸ ਗੀਤ ਨੂੰ ਯੂਟਿਊਬ ਦੇ ਟ੍ਰੈਂਡਿੰਗ ਗੀਤਾਂ ਅਤੇ ਸਭ ਵੱਧ ਵੇਖੇ ਜਾਣ ਵਾਲੇ ਗੀਤਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਜੇਕਰ ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਵਿੱਚ ਖ਼ੁਦ ਜੱਸ ਮਾਣਕ ਅਤੇ ਮਾਡਲ ਮਾਹਿਰਾ ਸ਼ਰਮਾ ਲੀਡ ਰੋਲ ਕਰਦੇ ਨਜ਼ਰ ਆਏ ਸਨ। ਹੁਣ 1.5 ਬਿਲੀਅਨ ਵਿਊਜ਼ ਤੱਕ ਪਹੁੰਚਣ ਵਾਲਾ ਸਭ ਤੋਂ ਤੇਜ਼ ਭਾਰਤੀ ਵੀਡੀਓ ਹੈ।
ਇਸ ਗੀਤ ਨੂੰ ਜੱਸ ਮਾਣਕ ਨੇ ਖ਼ੁਦ ਲਿਖਿਆ ਅਤੇ ਕੰਪੋਜ਼ ਕੀਤਾ ਹੈ ਅਤੇ ਖ਼ੁਦ ਹੀ ਇਸ ਗੀਤ ਨੂੰ ਗਾਇਆ ਹੈ। ਜਦੋਂ ਕਿ ਇਸ ਦਾ ਸੰਗੀਤ ਸ਼ੈਰੀ ਨੇਕਸ ਨੇ ਦਿੱਤਾ ਹੈ। ਇਸ ਮਿਊਜ਼ਿਕ ਵੀਡੀਓ ਦੀ ਬਹੁਤ ਹੀ ਖ਼ੂਬਸੂਰਤ ਸਿਨੇਮੈਟੋਗ੍ਰਾਫ਼ੀ ਵਾਹੇ ਹੰਬੜਕੁਮੀਆਂ ਵੱਲੋਂ ਕੀਤੀ ਗਈ ਹੈ ਅਤੇ ਨਿਰਦੇਸ਼ਨ ਸੱਤੀ ਢਿੱਲੋਂ ਨੇ ਦਿੱਤਾ ਹੈ।

image source: Youtubute

ਜੱਸ ਮਾਣਕ ਦੇ ਗੀਤ 'ਲਹਿੰਗਾ' ਯੂਟਿਊਬ ਤੇ 1.5 ਬਿਲੀਅਨ ਵਿਊਜ ਨੂੰ ਪਾਰ ਕਰ ਚੁੱਕਾ ਹੈ। ਦੱਸ ਦਈਏ ਕਿ ਇਹ ਗੀਤ 3 ਸਾਲ ਪਹਿਲਾਂ ਰਿਲੀਜ਼ ਹੋਇਆ ਸੀ, ਪਰ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਹ ਟ੍ਰੈਂਡ ਹੋ ਗਿਆ। ਹੁਣ ਇਹ ਗੀਤ ਯੂਟਿਊਬ ਤੇ ਭਾਰਤ ਦਾ ਸਭ ਤੋਂ ਵੱਧ ਦੇਖਿਆ ਗਿਆ ਜਾਣ ਵਾਲਾ ਗੀਤ ਬਣ ਗਿਆ ਹੈ। ਗੀਤ ਰਿਲੀਜ਼ ਹੋਣ ਨੂੰ 3 ਸਾਲ ਬੀਤ ਜਾਣ ਮਗਰੋਂ ਵੀ ਲੋਕ ਅੱਜ ਵੀ ਇਸ ਗੀਤ ਨੂੰ ਸੁਨਣਾ ਪਸੰਦ ਕਰਦੇ ਹਨ।

ਇਹ ਗੀਤ ਯੂਟਿਊਬ ਚੈਨਲ 'ਤੇ 13 ਅਗਸਤ 2019 ਨੂੰ ਰਿਲੀਜ਼ ਹੋਇਆ ਸੀ। ਦਿਲਚਸਪ ਸੰਗੀਤ, ਉਚਿਤ ਮਾਰਕੀਟਿੰਗ ਅਤੇ ਦੋਵਾਂ ਲੀਡਾਂ ਦੇ ਵਿਸ਼ਾਲ ਸਟਾਰਡਮ ਦੀ ਮਦਦ ਨਾਲ ਇਹ ਗੀਤ ਦੇਸ਼ ਵਿਦੇਸ਼ ਵਿੱਚ ਸੁਪਰਹਿੱਟ ਹੋ ਗਿਆ ਹੈ।

image source: Youtubute

ਹੋਰ ਪੜ੍ਹੋ: ਸਾਹਮਣੇ ਆਇਆ ਨੀਰੂ ਬਾਜਵਾ ਦੇ 'ਮੁੜ ਮਾਂ ਬਣਨ' ਵਾਲੇ ਪੋਸਟ ਦਾ ਸੱਚ, ਜਾਣੋਂ ਪੂਰੀ ਖ਼ਬਰ

ਹੁਣ ਸਿਰਫ 462 ਦਿਨ ਅਤੇ 5 ਘੰਟਿਆਂ ਵਿੱਚ, ਗੀਤ ਨੇ ਵੀਡੀਓ ਸਟ੍ਰੀਮਿੰਗ ਦਿੱਗਜ 'ਤੇ 1 ਬਿਲੀਅਨ ਜਾਂ 500 ਕਰੋੜ ਦਾ ਮੀਲ ਪੱਥਰ ਪਾਰ ਕਰ ਲਿਆ ਹੈ ਅਤੇ ਅਜਿਹਾ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਤੇਜ਼ ਭਾਰਤੀ ਵੀਡੀਓ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਧਵਨੀ ਭਾਨੁਸ਼ਾਲੀ ਦੇ ਗੀਤ ਵਾਸਤੇ ਮਿਊਜ਼ਿਕ ਵੀਡੀਓ ਦੇ ਕੋਲ ਸੀ ਜੋ 555 ਦਿਨਾਂ ਵਿੱਚ ਇਸ ਬਰਾਬਰ ਪਹੁੰਚ ਗਿਆ ਸੀ।

You may also like